ਲੁਟੇਰਿਆਂ ਨੂੰ ਧੂੜ ਚਟਾਉਣ ਵਾਲੀ ਜਲੰਧਰ ਦੀ ਧੀ ਨੂੰ ਐੱਨ. ਆਰ. ਆਈ. ਨੇ ਕਮਿਸ਼ਨਰ ਹੱਥ ਭੇਜਿਆ ਤੋਹਫਾ

Tuesday, Sep 15, 2020 - 08:14 PM (IST)

ਜਲੰਧਰ (ਸੋਨੂੰ) : ਪਿਛਲੇ ਦਿਨੀਂ ਜਲੰਧਰ ਵਿਚ ਦੋ ਲੁਟੇਰਿਆਂ ਨਾਲ ਭਿੜ ਕੇ ਬਹਾਦਰੀ ਦੀ ਪਛਾਣ ਦੇਣ ਵਾਲੀ ਕੁਸਮ ਨੂੰ ਲੋਕਾਂ ਵਲੋਂ ਲਗਾਤਾਰ ਤੋਹਫੇ ਦਿੱਤੇ ਜਾ ਰਹੇ ਹਨ। ਇਥੇ ਹੀ ਬਸ ਨਹੀਂ ਉਸ ਦੀ ਬਹਾਦਰੀ ਦੇ ਚਰਚੇ ਵੀ ਦੂਰ ਦੂਰ ਹੋ ਰਹੇ ਹਨ। ਜਲੰਧਰ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਵੀ ਕੁਸਮ ਨੂੰ ਇਕ ਮੋਬਾਇਲ ਤੋਹਫੇ ਵਜੋਂ ਦਿੱਤਾ ਹੈ ਜੋ ਕਿ ਉਨ੍ਹਾਂ ਦੇ ਇਕ ਐੱਨ. ਆਰ. ਆਈ. ਦੋਸਤ ਨੇ ਕੁੜੀ ਦੀ ਬਹਾਦਰੀ ਦੇਖਦੇ ਹੋਏ ਭੇਜਿਆ ਹੈ। ਇਸ ਮੌਕੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕੁੜੀ ਦੀ ਬਹਾਦਰੀ ਦੇਖ ਕੇ ਉਸ ਦੇ ਦੋਸਤ ਨੇ ਮੋਬਾਇਲ ਭੇਜਿਆ ਹੈ ਅਤੇ ਇਕ ਹੋਰ ਵਿਅਕਤੀ ਨੇ ਕੁੜੀ ਲਈ 51 ਹਜ਼ਾਰ ਰੁਪਏ ਭੇਜਣ ਦੀ ਵੀ ਗੱਲ ਆਖੀ ਹੈ। 

ਇਹ ਵੀ ਪੜ੍ਹੋ :  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਬਾਦਲਾਂ ਨੂੰ ਨਸੀਹਤ

ਇਸ ਤਰ੍ਹਾਂ ਵਾਪਰੀ ਸੀ ਘਟਨਾ
ਜਲੰਧਰ ਦੇ ਦੀਨ ਦਿਆਲ ਨਗਰ 'ਚ ਲੁਟੇਰਿਆਂ ਨੇ ਕੁਸਮ 'ਤੇ ਉਸ ਵੇਲੇ ਹਮਲਾ ਕਰ ਦਿੱਤਾ ਜਦੋਂ ਉਹ ਟਿਊਸ਼ਨ 'ਤੇ ਜਾ ਰਹੀ ਸੀ। ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਉਸ ਦਾ ਮੋਬਾਇਲ ਖੋਹ ਲਿਆ ਗਿਆ। ਮੋਬਾਇਲ ਲੁੱਟਣ ਦੌਰਾਨ ਇਕ ਲੁਟੇਰਾ ਮੋਟਰਸਾਈਕਲ 'ਤੇ ਸਵਾਰ ਸੀ ਅਤੇ ਦੂਜਾ ਹੱਥ 'ਚ ਤੇਜ਼ਧਾਰ ਹਥਿਆਰ ਫੜੀ ਕੁੜੀ ਨੂੰ ਡਰਾ ਕੇ ਫਰਾਰ ਹੋਣ ਦੀ ਫਿਰਾਕ 'ਚ ਸੀ ਪਰ ਕੁਸਮ ਨੇ ਬਿਨਾਂ ਡਰੇ ਲੁਟੇਰੇ ਦਾ ਡੱਟ ਕੇ ਮੁਕਾਬਲਾ ਕੀਤਾ। ਗੁੱਸੇ 'ਚ ਲੁਟੇਰੇ ਵੱਲੋਂ ਉਸ ਦੇ ਹੱਥ 'ਤੇ ਦਾਤਰ ਨਾਲ ਵਾਰ ਕੀਤਾ ਗਿਆ, ਜਿਸ ਕਾਰਨ ਉਹ ਜ਼ਖ਼ਮੀ ਹੋ ਗਈ। ਇਸ ਦੇ ਬਾਵਜੂਦ ਵੀ ਉਹ ਲੁਟੇਰੇ ਨੂੰ ਭੱਜਣ ਨਹੀਂ ਦਿੰਦੀ ਅਤੇ ਦੂਰ ਤੱਕ ਉਸ ਦਾ ਪਿੱਛਾ ਕਰਦੀ ਹੈ। ਇਹ ਸਾਰਾ ਮਾਮਲਾ ਵਾਰਦਾਤ ਦੀ ਥਾਂ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਿਆ।

ਇਹ ਵੀ ਪੜ੍ਹੋ :  ਦਿੱਲੀ ਹਾਈਕੋਰਟ ਦਾ ਡੇਰਾ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਝਟਕਾ


Gurminder Singh

Content Editor

Related News