ਸ੍ਰੀ ਅਨੰਦਪੁਰ ਸਾਹਿਬ ਦੇ ਕੱਪੜਾ ਵਪਾਰੀ ਤੋਂ 5 ਲੱਖ ਰੁਪਏ ਲੁੱਟੇ

Monday, Oct 11, 2021 - 03:10 AM (IST)

ਸ੍ਰੀ ਅਨੰਦਪੁਰ ਸਾਹਿਬ ਦੇ ਕੱਪੜਾ ਵਪਾਰੀ ਤੋਂ 5 ਲੱਖ ਰੁਪਏ ਲੁੱਟੇ

ਅੰਮ੍ਰਿਤਸਰ(ਜਸ਼ਨ)- ਬਾਜ਼ਾਰ ਟਾਹਲੀ ਸਾਹਿਬ ਨੇੜੇ ਐਤਵਾਰ ਨੂੰ ਸਵੇਰੇ 9 ਵਜੇ ਦੇ ਕਰੀਬ ਭਰਾਵਾਂ ਦੇ ਢਾਬੇ ਦੇ ਪਿੱਛੇ ਵਕੀਲਾਂ ਵਾਲੀ ਗਲੀ ’ਚ ਦੋ ਮੂੰਹ ਬੰਨ੍ਹੇ ਲੁਟੇਰਿਆਂ ਨੇ ਇਕ ਕੱਪੜਾ ਵਪਾਰੀ ਕੋਲੋਂ ਕਰੀਬ 5 ਲੱਖ ਰੁਪਏ ਲੁੱਟ ਲਏ।
ਜਾਣਕਾਰੀ ਦਿੰਦਿਆਂ ਪੀੜਤ ਵਪਾਰੀ ਜਗਜੀਵਨ ਸਿੰਘ ਬਿੱਲਾ ਨੇ ਕਿਹਾ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਤੋਂ ਹਰ ਹਫ਼ਤੇ ਅੰਮ੍ਰਿਤਸਰ ਦੇ ਉਕਤ ਬਾਜ਼ਾਰ ਦੀ ਗਲੀ ’ਚੋਂ ਕੱਪੜਾ ਖਰੀਦਣ ਲਈ ਆਉਂਦਾ ਹੈ । ਉਸ ਦੇ ਬੈਗ ’ਚ ਪੰਜ ਲੱਖ ਰੁਪਏ ਦੇ ਲਗਭਗ ਰਕਮ, ਚੈੱਕ ਬੁੱਕ ਅਤੇ ਜ਼ਰੂਰੀ ਕਾਗਜੀ ਦਸਤਾਵੇਜ਼ ਸਨ। ਇਹ ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਹੈ, ਜਿਸ ਦੇ ਆਧਾਰ ’ਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ’ਚ ਪੁਲਸ ਅਧਿਕਾਰੀ ਥਾਣਾ ਮੁਖੀ ਐੱਸ. ਐੱਚ. ਓ. ਗੁਰਮੀਤ ਸਿੰਘ ਨੇ ਕਿਹਾ ਕਿ ਮੁਲਜ਼ਮ ਜਲਦੀ ਹੀ ਸੀਖਾਂ ਪਿੱਛੇ ਹੋਣਗੇ।


author

Bharat Thapa

Content Editor

Related News