ਸਡ਼ਕਾਂ ਦੀ ਤਰਸਯੋਗ ਹਾਲਤ ਕਾਰਨ ਲੋਕ ਪ੍ਰੇਸ਼ਾਨ

Friday, Jul 20, 2018 - 06:30 AM (IST)

 ਬੁਢਲਾਡਾ  (ਮਨਚੰਦਾ)-  ਬੁਢਲਾਡਾ  ਸ਼ਹਿਰ ਦੀ ਹਾਲਤ ਬਦ ਨਾਲੋਂ ਬਦਤਰ ਬਣੀ ਹੋਈ ਹੈ। ਸ਼ਹਿਰ ਨੂੰ ਆਉਣ ਵਾਲੀਆਂ ਸਡ਼ਕਾਂ ’ਚ  ਪਏ ਟੋਏ ਰੋਜ਼ਾਨਾ ਅਨੇਕਾਂ ਦੁਰਘਟਨਾਵਾਂ ਨੂੰ ਸੱਦਾ ਦੇ ਰਹੇ ਹਨ। ਸਫਾਈ ਦਾ ਮੰਦਾ ਹਾਲ, ਸ਼ਹਿਰ ਵਿਚਲੀਆਂ ਟੁੱਟੀਆ ਸਡ਼ਕਾਂ, ਨਿਕਾਸ ਦਾ ਯੋਗ ਪ੍ਰਬੰਧ ਨਾ ਹੋਣਾ, ਸੀਵਰੇਜ ਦਾ ਮੰਦਾ ਹਾਲ ਤੇ  ਹੋਰ ਅਨੇਕਾਂ ਸਮੱਸਿਆਵਾਂ ਵੱਲ ਕਿਸੇ ਦਾ ਕੋਈ ਧਿਅਾਨ ਨਹੀਂ ਹੈ। ਨੇਤਾਵਾਂ ਦੀ ਅਣਦੇਖੀ ਕਾਰਨ ਲੋੋਕ ਲਾਮਬੰਦ ਹੋਣ ਲਈ ਮਜਬੂਰ ਹਨ। ਵਿਕਾਸ, ਵਿੱਦਿਆ, ਸਹੂਲਤਾਂ, ਬੇਰੋਜ਼ਗਾਰੀ ਦੇ ਆਲਮ ਵਿਚ ਲੋਕ ਮਾਨਸਿਕ ਤੌਰ ’ਤੇ ਟੁੱਟ ਚੁੱਕੇ ਹਨ। ਸਰਕਾਰ ਦੀ ਬੇਰੁਖੀ, ਸਿਆਸੀ ਨੇਤਾਵਾਂ ਦੀ ਧਡ਼ੇਬੰਦੀ ਦੇ ਖਿਲਾਫ ਲੋਕਾਂ ਵੱਲੋਂ ਲਾਮਬੰਦ ਹੋੋਣ ਦਾ ਫੈਸਲਾ ਕੀਤਾ ਹੈ, ਜਿਸ ਤਹਿਤ ਸ਼ਹਿਰ ਦੇ ਲੋਕਾਂ ਨੇ ਨਗਰ ਸੁਧਾਰ ਸਭਾ ਦੇ ਬੈਨਰ ਹੇਠ 22 ਜੁਲਾਈ ਨੂੰ ਆਮ ਲੋਕਾਂ ਦੀ ਮੀਟਿੰਗ ਸੱਦ ਕੇ ਹਲਕੇ ਦੇ ਵਿਕਾਸ ਅਤੇ ਤਰੱਕੀ ਲਈ ਹੰਭਲਾ ਮਾਰਨ ਦਾ ਫੈਸਲਾ ਕੀਤਾ ਗਿਆ ਹੈ। ਵਰਣਨਯੋਗ ਹੈ ਕਿ ਬੁਢਲਾਡਾ ਸਬ ਡਵੀਜ਼ਨ ’ਚ ਪੰਜਾਬ ਸਰਕਾਰ ਵੱਲੋੋਂ ਕੀਤੀਆਂ ਗਈਅਾਂ ਬਦਲੀਅਾਂ ਦੇ ਤਹਿਤ ਸਬ-ਡਵੀਜ਼ਨ ਪੱਧਰ ’ਤੇ ਡੀ. ਐੱਸ. ਪੀ., ਐੱਸ. ਡੀ. ਐੱਮ., ਤਹਿਸੀਲਦਾਰ ਦੀਆਂ ਅਹਿਮ ਅਸਾਮੀਆਂ ਖਾਲੀ ਪਈਅਾਂ ਹਨ। ਸ਼ਹਿਰ ਦੇ ਲੋਕਾਂ ਨੇ ਮਾਨਸਾ ਜ਼ਿਲੇ ਦੀ ਨਵੀਂ ਆਈ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਹੈ ਕਿ ਉਹ ਬੁਢਲਾਡਾ ਹਲਕੇ ਦੀ ਤਰਸਯੋਗ ਹਾਲਤ ਵੱਲ ਫੋਰੀ ਤੌਰ ’ਤੇ ਧਿਆਨ ਦੇਣ। 
 


Related News