ਸੜਕਾਂ ਕਿਨਾਰੇ ਖੜ੍ਹੇ ਵਾਹਨ ਦਿੰਦੇ ਹਨ ਹਾਦਸਿਆਂ ਨੂੰ ਸੱਦਾ

Sunday, Jun 11, 2017 - 06:45 AM (IST)

ਸੜਕਾਂ ਕਿਨਾਰੇ ਖੜ੍ਹੇ ਵਾਹਨ ਦਿੰਦੇ ਹਨ ਹਾਦਸਿਆਂ ਨੂੰ ਸੱਦਾ

ਗਿੱਦੜਬਾਹਾ, (ਸੰਧਿਆ)- ਹੁਸਨਰ ਚੌਕ 'ਚ ਸਥਿਕ ਕੋਰਟ ਦੇ ਅੰਦਰ ਆਉਣ-ਜਾਣ ਵਾਲੇ ਲੋਕਾਂ ਲਈ ਪਾਰਕਿੰਗ ਦੀ ਸਹੂਲਤ ਦਿੱਤੀ ਗਈ ਹੈ ਪਰ ਫਿਰ ਵੀ ਲੋਕ ਹੁਸਨਰ ਚੌਕ ਤੋਂ ਆਉਣ-ਜਾਣ ਵਾਲੇ ਪਾਸੇ ਜਾਂਦੀ ਨੈਸ਼ਨਲ ਹਾਈਵੇ 15 ਦੇ ਕਿਨਾਰੇ ਅਤੇ ਹੁਸਨਰ ਚੌਕ ਤੋਂ ਗਿੱਦੜਬਾਹਾ ਵਾਲੇ ਪਾਸੇ ਆਉਣ ਵਾਲੀ ਸੜਕ ਦੇ ਦੋਵਾਂ ਕਿਨਾਰਿਆਂ 'ਤੇ ਕਾਰ ਜਾਂ ਮੋਟਰਸਾਈਕਲ ਆਦਿ ਖੜ੍ਹੇ ਕਰ ਦਿੰਦੇ ਹਨ, ਜਿਸ ਕਾਰਨ ਸੜਕਾਂ ਤੋਂ ਗੁਜ਼ਰਨ ਵਾਲੇ ਵਾਹਨ ਚਾਲਕਾਂ, ਪੈਦਲ ਜਾਂਦੇ ਰਾਹੀਗਰਾਂ ਨੂੰ ਹਾਦਸੇ ਵਾਪਰਣ ਦਾ ਡਰ ਬਣਿਆ ਰਹਿੰਦਾ ਹੈ। ਵਾਹਨ ਵੀ ਚੋਰੀ ਹੋਣ ਦਾ ਕਾਰਨ ਬਣਦੇ ਉਕਤ ਵਾਹਨ ਚੋਰਾਂ ਨੂੰ ਵੀ ਸੱਦਾ ਦਿੰਦੇ ਹਨ। ਲੋਕਾਂ ਨੂੰ ਸੁਰੱਖਿਆ ਅਤੇ ਸਹੂਲਤ ਮੁਹੱਈਆ ਕਰਵਾਉਣ ਲਈ ਸਿਵਲ ਹਸਪਤਾਲ ਅਤੇ ਸਥਾਨਕ ਕੋਰਟ ਕੰਪਲੈਕਸ ਦੇ ਅੰਦਰ ਪਾਰਕਿੰੰਗ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ ਪਰ ਲੋਕ ਸਿਰਫ ਵਾਹਨਾਂ ਦੀ ਪਰਚੀ ਕਟਵਾਉਣ ਤੋਂ ਬਚਾਅ ਕਰਨ ਲਈ ਆਪਣੇ ਵਾਹਨਾਂ ਨੂੰ ਸੜਕਾਂ ਦੇ ਕਿਨਾਰੇ ਖੜ੍ਹਾ ਕਰ ਦਿੰੰਦੇ ਹਨ, ਜਿਸ ਕਾਰਨ ਵਾਹਨ ਤਾਂ ਚੋਰੀ ਹੋਣ ਦਾ ਡਰ ਬਣਿਆ ਹੀ ਰਹਿੰਦਾ ਹੈ, ਹਾਦਸੇ ਵੀ ਵਾਪਰ ਸਕਦੇ ਹਨ। ਬੇਤਰਤੀਬ ਵਾਰ ਖੜ੍ਹੇ ਵਾਹਨਾਂ ਕਾਰਨ ਸੜਕ ਦੀ ਚੌੜਾਈ ਘੱਟ ਰਹਿ ਜਾਂਦੀ ਹੈ। ਆਉਣ-ਜਾਣ ਵਾਲੇ ਵਾਹਨ ਚਾਲਕ ਓਵਰਟੇਕ ਕਰਦਿਆਂ ਜਾਂ ਤਾਂ ਖੁਦ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਜਾਂ ਫਿਰ ਰਾਹ ਤੁਰਦੇ ਰਾਹਗੀਰਾਂ ਨੂੰ ਲੈ ਡੁੱਬਦੇ ਹਨ। 
ਲੋਕਾਂ ਨੇ ਪੁਲਸ ਤੇ ਪ੍ਰਸ਼ਾਸਨ ਦੇ ਉਚ- ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸੜਕਾਂ ਦੇ ਕਿਨਾਰਿਆਂ 'ਤੇ ਖੜਨ ਵਾਲੇ ਵਾਹਨਾਂ 'ਤੇ ਪਾਬੰਦੀ ਲਵਾਈ ਜਾਵੇ ਅਤੇ ਪਾਰਕਿੰਗ ਅੰਦਰ ਹੀ ਵਾਹਨ ਪਾਰਕ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ ਕਿਸੇ ਵੀ ਅਣਹੋਣੀ ਘਟਨਾ ਤੋਂ ਬਚਾਅ ਕੀਤਾ ਜਾ ਸਕੇ।


Related News