ਜਲੰਧਰ 'ਚ ਭਲਕੇ ਬੰਦ ਰਹਿਣਗੇ ਇਹ ਰਸਤੇ, ਟ੍ਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ

Thursday, Aug 14, 2025 - 12:13 PM (IST)

ਜਲੰਧਰ 'ਚ ਭਲਕੇ ਬੰਦ ਰਹਿਣਗੇ ਇਹ ਰਸਤੇ, ਟ੍ਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ

ਜਲੰਧਰ (ਜਸਪ੍ਰੀਤ ਸਿੰਘ, ਵਰੁਣ )- ਆਜ਼ਾਦੀ ਦਿਹਾੜੇ ਨੂੰ ਲੈ ਕੇ ਟ੍ਰੈਫਿਕ ਪੁਲਸ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਹੋਣ ਵਾਲੇ ਪ੍ਰੋਗਰਾਮ ਨੂੰ ਲੈ ਕੇ ਟ੍ਰੈਫਿਕ ਰੂਟ ਪਲਾਨ ਜਾਰੀ ਕੀਤਾ ਹੈ। ਸਟੇਡੀਅਮ ਵੱਲ ਆਉਣ-ਜਾਣ ਵਾਲੇ ਵਾਹਨਾਂ ਦੇ ਰੂਟ ਨੂੰ ਡਾਇਵਰਟ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ, ਜਦਕਿ ਲੋਕਾਂ ਦੀ ਸਹੂਲਤ ਲਈ ਇਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ। ਏ. ਡੀ. ਸੀ. ਪੀ. ਟ੍ਰੈਫਿਕ ਗੁਰਬਾਜ ਸਿੰਘ ਨੇ ਕਿਹਾ ਕਿ ਬੱਸ ਸਟੈਂਡ ਤੋਂ ਆਉਣ-ਜਾਣ ਵਾਲੀਆਂ ਬੱਸਾਂ ਅਤੇ ਭਾਰੀ ਵਾਹਨਾਂ ਲਈ ਵੀ ਰੂਟ ਡਾਇਵਰਟ ਕੀਤਾ ਗਿਆ ਹੈ। ਇਸ ਖੇਤਰ ਵਿੱਚ ਵਾਹਨਾਂ ਦੀ ਪਾਰਕਿੰਗ ਲਈ ਵੱਖਰੀਆਂ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ। ਇਹ ਰੂਟ 15 ਅਗਸਤ ਨੂੰ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਡਾਇਵਰਟ ਰਹੇਗਾ।

ਇਹ ਵੀ ਪੜ੍ਹੋ: ਪੰਜਾਬ 'ਚ ਆਧਾਰ ਕਾਰਡ ਵਾਲੀਆਂ ਬੱਸਾਂ 'ਚ ਸਫ਼ਰ ਕਰਨ ਵਾਲੇ ਦੇਣ ਧਿਆਨ! ਲਿਆ ਗਿਆ ਵੱਡਾ ਫ਼ੈਸਲਾ

PunjabKesari

ਇਨ੍ਹਾਂ ਰੂਟਾਂ 'ਤੇ ਡਾਇਵਰਟ ਕੀਤੀ ਜਾਵੇਗੀ ਟ੍ਰੈਫਿਕ
ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਬੱਸ ਸਟੈਂਡ, ਸ਼ਹਿਰ ਤੋਂ ਕਪੂਰਥਲਾ ਜਾਣ ਵਾਲੀਆਂ ਅਤੇ ਆਉਣ ਵਾਲੀਆਂ ਬੱਸਾਂ ਅਤੇ ਭਾਰੀ ਵਾਹਨਾਂ, ਪੀ. ਏ. ਪੀ. ਚੌਂਕ, ਕਰਤਾਰਪੁਰ ਰੂਟ ਦੀ ਵਰਤੋਂ ਕਰਨਗੇ।
ਜਲੰਧਰ ਬੱਸ ਸਟੈਂਡ ਤੋਂ ਨਕੋਦਰ, ਸ਼ਾਹਕੋਟ ਵਾਲੇ ਪਾਸੇ ਆਉਣ-ਜਾਣ ਵਾਲੇ ਹਲਕੇ ਵਾਹਨ ਅਰਬਨ ਅਸਟੇਟ ਫੇਜ਼-2-ਸੀਟੀ ਇੰਸਟੀਚਿਊਟ ਰਾਹੀਂ ਪਿੰਡ ਪ੍ਰਤਾਪਪੁਰਾ ਰੂਟ ਰਾਹੀਂ ਬੱਸ ਸਟੈਂਡ-ਸਮਰਾ ਚੌਂਕ-ਕੂਲ ਰੋਡ ਟ੍ਰੈਫਿਕ ਸਿਗਨਲ ਲਾਈਟਾਂ ਰਾਹੀਂ ਜਾਣਗੇ। ਵਡਾਲਾ ਚੌਂਕ-ਸ਼੍ਰੀ ਗੁਰੂ ਰਵਿਦਾਸ ਚੌਂਕ ਤੋਂ ਆਉਣ-ਜਾਣ ਵਾਲੇ ਵਾਹਨਾਂ 'ਤੇ ਪਾਬੰਦੀ ਹੋਵੇਗੀ।
ਨਕੋਦਰ-ਸ਼ਾਹਕੋਟ-ਮੋਗਾ ਸਾਈਡ ਤੋਂ ਆਉਣ-ਜਾਣ ਵਾਲੀਆਂ ਬੱਸਾਂ ਅਤੇ ਭਾਰੀ ਵਾਹਨ ਬੱਸ ਸਟੈਂਡ ਜਲੰਧਰ ਤੋਂ ਪੀ. ਏ. ਪੀ. ਚੌਂਕ-ਰਾਮਾ ਮੰਡੀ ਚੌਂਕ-ਮੈਕਡੋਨਲਡ-ਜਮਸ਼ੇਰ ਬਾਈਪਾਸ ਰਾਹੀਂ ਨਕੋਦਰ ਸ਼ਾਹਕੋਟ, ਮੋਗਾ ਵਾਲੇ ਪਾਸੇ ਜਾ ਸਕਣਗੇ।

ਇਹ ਵੀ ਪੜ੍ਹੋ: ਲਓ ਜੀ ਲੱਗ ਗਈਆਂ ਮੌਜਾਂ! ਪੰਜਾਬ 'ਚ ਆ ਗਈਆਂ ਲਗਾਤਾਰ 3 ਛੁੱਟੀਆਂ, ਬੰਦ ਰਹਿਣਗੇ ਸਕੂਲ-ਕਾਲਜ

PunjabKesari
ਡਾਇਵਰਸ਼ਨ ਪੁਆਇੰਟ
ਸਮਰਾ ਚੌਂਕ ਤੋਂ ਨਕੋਦਰ-ਮੋਗਾ ਸਾਈਡ ਜਾਣ ਲਈ
ਟੀ ਪੁਆਇੰਟ ਨਕੋਦਰ ਰੋਡ ਤੋਂ ਮਿਲਕ ਬਾਰ ਚੌਂਕ ਵੱਲ ਭਾਰੀ ਵਾਹਨਾਂ ਦੀ ਐਂਟਰੀ ਬੰਦ ਰਹੇਗੀ।
ਡਾ. ਬੀ. ਆਰ. ਅੰਬੇਡਕਰ ਚੌਂਕ ਤੋਂ ਗੁਰੂ ਨਾਨਕ ਮਿਸ਼ਨ ਚੌਂਕ ਵੱਲ ਆਉਣ ਵਾਲੇ ਵਾਹਨਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ।
ਮਸੰਦ ਚੌਂਕ ਤੋਂ ਮਿਲਕਬਾਰ ਚੌਂਕ ਵੱਲ ਭਾਰੀ ਵਾਹਨਾਂ ਦੇ ਆਉਣ 'ਤੇ ਪਾਬੰਦੀ ਹੋਵੇਗੀ।
ਗੀਤਾ ਮੰਦਰ ਚੌਂਕ ਤੋਂ ਚੁਨ ਮੁਨ ਚੌਂਕ ਵੱਲ ਆਉਣ ਵਾਲੇ ਵਾਹਨਾਂ 'ਤੇ ਪਾਬੰਦੀ ਹੈ।
ਮੋੜ ਪ੍ਰਤਾਪਪੁਰਾ ਨਕੋਦਰ ਰੋਡ ਤੋਂ ਸੀਟੀ ਇੰਸਟੀਚਿਊਟ ਅਰਬਨ ਅਸਟੇਟ-ਕੂਲ ਰੋਜ਼, ਸਮਰਾ ਚੌਂਕ ਤੱਕ ਵਾਹਨਾਂ ਦੀ ਆਵਾਜਾਈ 'ਤੇ ਪਾਬੰਦੀ ਹੋਵੇਗੀ।
ਸਟੇਡੀਅਮ ਜਾਣ ਅਤੇ ਆਉਣ ਵਾਲੇ ਵਾਹਨਾਂ ਲਈ ਪਾਰਕਿੰਗ
ਬੱਸ ਪਾਰਕਿੰਗ 
ਨਕੋਦਰ ਰੋਡ ਦੇ ਦੋਵੇਂ ਪਾਸੇ ਮਿਲਕਬਾਰ ਚੌਂਕ ਤੋਂ ਟੀ-ਪੁਆਇੰਟ ਤੱਕ। ਸਿਟੀ ਹਸਪਤਾਲ ਚੌਂਕ ਤੋਂ ਗੀਤਾ ਮੰਦਰ ਚੌਂਕ ਤੱਕ ਸੜਕ ਦੇ ਦੋਵੇਂ ਪਾਸੇ।
ਕਾਰ ਪਾਰਕਿੰਗ
ਡੇਰਾ ਸਤਕਰਤਾਰ ਰੋਡ ਦੇ ਦੋਵੇਂ ਪਾਸੇ ਮਿਲਕਬਾਰ ਚੌਂਕ ਤੋਂ ਮਸੰਦ ਚੌਂਕ।
ਮਸੰਦ ਚੌਂਕ ਤੋਂ ਗੀਤਾ ਮੰਦਰ ਚੌਂਕ ਤੱਕ ਰੋਡ ਦੇ ਦੋਵੇਂ ਪਾਸੇ। 
ਮਿਲਕਬਾਰ ਚੌਂਕ ਤੋਂ ਰੈੱਡ ਕਰਾਸ ਭਵਨ ਤੱਕ।

ਇਹ ਵੀ ਪੜ੍ਹੋ: ਪੰਜਾਬ 'ਚ ਅਗਲੇ 3 ਦਿਨ ਅਹਿਮ! ਆਵੇਗਾ ਤੂਫ਼ਾਨ ਤੇ ਪਵੇਗਾ ਭਾਰੀ ਮੀਂਹ, 7 ਜ਼ਿਲ੍ਹਿਆਂ ਲਈ Alert ਜਾਰੀ
ਦੋਪਹੀਆ ਵਾਹਨਾਂ ਦੀ ਪਾਰਕਿੰਗ ਲਈ 
ਸਿਟੀ ਹਸਪਤਾਲ ਚੌਂਕ ਤੋਂ ਜਵਾਹਰ ਨਗਰ ਮਾਰਕਿਟ ਤੱਕ ਸੜਕ ਦੇ ਦੋਵੇਂ ਪਾਸੇ।
ਪ੍ਰੈੱਸ ਲਈ ਪਾਰਕਿੰਗ ਵਾਲੀ ਥਾਂ
ਸਟੇਡੀਅਮ ਦੇ ਪਿਛਲੇ ਪਾਸੇ ਟੈਂਕੀ ਲੇਨ।
ਟ੍ਰੈਫਿਕ ਸਬੰਧੀ ਜਾਣਕਾਰੀ ਲਈ ਹੋਰ ਜਾਣਕਾਰੀ ਲਈ ਇਨ੍ਹਾਂ ਨੰਬਰਾਂ 'ਤੇ ਕੀਤਾ ਜਾ ਸਕਦੈ ਸੰਪਰਕ
ਪੁਲਸ ਅਧਿਕਾਰੀਆਂ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਡਾਇਵਰਟ ਕੀਤੇ ਗਏ ਰੂਟਾਂ ਦੀ ਵਰਤੋਂ ਕਰਨ ਅਤੇ ਉਨ੍ਹਾਂ ਰੂਟਾਂ 'ਤੇ ਗੱਡੀ ਨਾ ਚਲਾਉਣ ਜਿੱਥੇ ਵਾਹਨਾਂ ਦੀ ਆਵਾਜਾਈ ਬੰਦ ਕੀਤੀ ਗਈ ਹੈ। ਜੇਕਰ ਤੁਸੀਂ ਟ੍ਰੈਫਿਕ ਸਬੰਧੀ ਕੋਈ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪੁਲਸ ਹੈਲਪਲਾਈਨ ਨੰਬਰ 0181-2227296 'ਤੇ ਸੰਪਰਕ ਕਰ ਸਕਦੇ ਹੋ।

ਇਹ ਵੀ ਪੜ੍ਹੋ: ਪੰਜਾਬ 'ਚ ਹੜ੍ਹ! ਇਹ ਸਕੂਲ ਬੰਦ ਕਰਨ ਦੇ ਹੁਕਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News