ਜਲੰਧਰ ''ਚ ਭਲਕੇ ਇਹ ਰਸਤੇ ਰਹਿਣਗੇ ਬੰਦ, ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ
Friday, Oct 31, 2025 - 06:38 PM (IST)
 
            
            ਜਲੰਧਰ (ਜਸਪ੍ਰੀਤ ਸਿੰਘ)- ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਮੌਕੇ ਸ਼ਨੀਵਾਰ ਇਕ ਨਵੰਬਰ ਨੂੰ ਜਲੰਧਰ ਵਿਚ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਇਹ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਜਲੰਧਰ ਤੋਂ ਆਰੰਭ ਹੋ ਕੇ ਐੱਸ. ਡੀ. ਕਾਲਜ, ਭਾਰਤ ਸੋਡਾ ਫੈਕਟਰੀ, ਰੇਲਵੇ ਰੋਡ, ਮੰਡੀ ਫੈਟਨਗੰਜ, ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ, ਮਿਲਾਪ ਚੌਕ, ਫਗਵਾੜਾ ਗੇਟ, ਸ਼ਹੀਦ ਭਗਤ ਸਿੰਘ ਚੌਕ, ਪੰਜ ਪੀਰ ਚੌਕ, ਖਿੰਗਰਾ ਗੇਟ, ਗੁਰਦੁਆਰਾ ਸ਼੍ਰੀ ਸਿੰਘ ਸਭਾ, ਅੱਡਾ ਹੁਸ਼ਿਆਰਪੁਰ, ਮਾਈ ਹੀਰਾ ਗੇਟ, ਭਗਵਾਨ ਵਾਲਮੀਕਿ ਗੇਟ, ਪਟੇਲ ਚੌਕ, ਸਬਜੀ ਮੰਡੀ ਚੌਕ, ਜੇਲ੍ਹ ਚੌਕ, ਬਸਤੀ ਅੱਡਾ ਚੌਕ, ਭਗਵਾਨ ਵਾਲਮੀਕਿ ਚੌਕ (ਜੋਤੀ ਚੌਕ), ਰੈਣਕ ਬਾਜ਼ਾਰ, ਮਿਲਾਪ ਚੌਕ ਵੱਲ ਦੀ ਹੁੰਦਿਆਂ ਹੋਇਆ ਗੁਰਦੁਆਰਾ ਸ਼੍ਰੀ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਪੁੱਜ ਕੇ ਸਮਾਪਤੀ ਕਰੇਗਾ।
ਇਹ ਵੀ ਪੜ੍ਹੋ: ਫਿਲੌਰ ਦੇ ਸਾਬਕਾ SHO ਭੂਸ਼ਣ ਕੁਮਾਰ 'ਤੇ ਹੋਵੇਗੀ ਵੱਡੀ ਕਾਰਵਾਈ! ਹੋਰ ਅਧਿਕਾਰੀ ਵੀ ਰਡਾਰ 'ਤੇ
ਇਸ ਨਗਰ ਕੀਰਤਨ ਵਿੱਚ ਸੰਗਤਾਂ ਦੀ ਭਾਰੀ ਆਮਦ ਨੂੰ ਮੱਦੇਨਜ਼ਰ ਰੱਖਦੇ ਹੋਏ ਨਗਰ ਕੀਰਤਨ ਦੇ ਉਕਤ ਰੂਟ 'ਤੇ ਕਮਿਸ਼ਨਰੇਟ ਪੁਲਸ ਜਲੰਧਰ ਵੱਲੋਂ ਮਿਤੀ 1 ਨਵੰਬਰ ਨੂੰ ਸਮਾਂ 09.00 AM ਤੋਂ 10.00 PM ਤੱਕ ਲਈ ਹੇਠ ਲਿਖੇ ਅਨੁਸਾਰ ਪੁਆਂਇੰਟਾਂ/ਚੌਕਾਂ ਤੋਂ ਆਵਾਜਾਈ ਨੂੰ ਡਾਇਵਰਟ ਕੀਤਾ ਗਿਆ ਹੈ ਤਾਂ ਜੋ ਇਸ ਦੌਰਾਨ ਟਰੈਫਿਕ ਵਿਵਸਥਾ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਚੱਲਦੀ ਰਹੇ।
ਇਹ ਵੀ ਪੜ੍ਹੋ: ਜਲੰਧਰ 'ਚ ਸੁਨਿਆਰੇ ਦੀ ਦੁਕਾਨ 'ਤੇ ਹੋਈ ਡਕੈਤੀ ਮਾਮਲੇ 'ਚ ਨਵਾਂ ਮੋੜ! ਮੁਲਜ਼ਮਾਂ ਦੀ ਹੋਈ ਪਛਾਣ
ਟਰੈਫਿਕ ਡਾਇਵਰਸ਼ਨਾਂ
1. ਮਦਨ ਫਿਲੌਰ ਮਿੱਲ ਚੌਕ, 2. ਅਲਾਸਕਾ ਚੌਕ, 3. ਟੀ-ਪੁਆਂਇੰਟ ਰੇਲਵੇ ਸਟੇਸ਼ਨ, 4. ਇਕਹਰੀ ਪੁੱਲੀ ਦਮੋਰੀਆ ਪੁੱਲ, 5. ਕਿਸ਼ਨਪੁਰਾ ਚੌਕ/ਰੇਲਵੇ ਫਾਟਕ, 6. ਦੁਆਬਾ ਚੌਕ/ਰੇਲਵੇ ਫਾਟਕ, 7. ਪਟੇਲ ਚੌਕ, 8. ਵਰਕਸ਼ਾਪ ਚੌਕ, 9. ਕਪੂਰਥਲਾ ਚੌਕ, 10. ਚਿੱਕ-ਚਿੱਕ ਚੌਕ, 11. ਲਕਸ਼ਮੀ ਨਰਾਇਣ ਮੰਦਿਰ ਮੋੜ, 12. ਫੁੱਟਬਾਲ ਚੌਕ, 13. ਟੀ-ਪੁਆਂਇੰਟ ਸ਼ਕਤੀ ਨਗਰ, 14. ਨਕੋਦਰ ਚੌਕ, 15. ਸਕਾਈਲਾਰਕ ਚੌਕ, 16. ਪ੍ਰੀਤ ਹੋਟਲ ਮੋੜ, 17. ਮਖਦੂਮਪੁਰਾ ਗਲੀ (ਫੁੱਲਾਂਵਾਲਾ ਚੌਕ), 18. ਪਲਾਜਾ ਚੌਕ, 19. ਕੰਪਨੀ ਬਾਗ ਚੌਕ (ਪੀ. ਐੱਨ. ਬੀ. ਚੌਕ), 20. ਮਿਲਾਪ ਚੌਕ, 21. ਸ਼ਾਸ਼ਤਰੀ ਮਾਰਕੀਂਟ ਚੌਕ।
ਵਾਹਨ ਚਾਲਕਾਂ/ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮਿਤੀ 1 ਨਵੰਬਰ ਨੂੰ ਆਯੋਜਿਤ ਵਿਸ਼ਾਲ ਨਗਰ ਕੀਰਤਨ ਨੂੰ ਮੱਦੇਨਜ਼ਰ ਰੱਖਦੇ ਹੋਏ ਨਗਰ ਕੀਰਤਨ ਵਾਲੇ ਉਕਤ ਨਿਰਧਾਰਿਤ ਰੂਟ ਦਾ ਇਸਤੇਮਾਲ ਕਰਨ ਦੀ ਬਜਾਏ ਹੋਰ ਬਦਲਵੇਂ ਲਿੰਕ ਰਸਤਿਆਂ ਦਾ ਇਸਤੇਮਾਲ ਕੀਤਾ ਜਾਵੇ ਤਾਂ ਜੋ ਟਰੈਫਿਕ ਜਾਮ ਤੋਂ ਬਚਿਆ ਜਾ ਸਕੇ। ਇਸ ਸਬੰਧੀ ਵਧੇਰੇ ਜਾਣਕਾਰੀ ਅਤੇ ਸਹਾਇਤਾ ਲਈ ਟਰੈਫਿਕ ਪੁਲਸ ਦੇ ਹੈਲਪ ਲਾਈਨ ਨੰਬਰ 0181-2227296 ਪਰ ਸੰਪਰਕ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਭਲਕੇ ਰਹੇਗੀ ਛੁੱਟੀ! ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            