6 ਮਹੀਨੇ ਪਹਿਲਾਂ ਸੋਨੂੰ ਸੂਦ ਦੀ ਮਾਤਾ ਦੇ ਨਾਂ ’ਤੇ ਰੱਖਿਆ ਸੀ ਸੜਕ ਦਾ ਨਾਂ, ਅੱਜ ਨਿਰਮਾਣ ਕਾਰਜ ਹੋਇਆ ਸ਼ੁਰੂ
Thursday, May 27, 2021 - 06:05 PM (IST)
ਮੋਗਾ (ਵਿਪਨ ਓਕਾਰਾ)– ਕੋਰੋਨਾ ਕਾਲ ’ਚ ਲੰਮੇ ਸਮੇਂ ਤੋਂ ਜਨਤਾ ਦੀ ਸੇਵਾ ਕਰਨ ’ਚ ਅੱਜ ਦੇਸ਼ ਭਰ ’ਚ ਇਕੋ ਹੀ ਨਾਂ ਹਰ ਜਗ੍ਹਾ ਸੁਣਨ ਨੂੰ ਮਿਲ ਰਿਹਾ ਹੈ ਤੇ ਉਹ ਹੈ ਬਾਲੀਵੁੱਡ ਅਦਾਕਾਰ ਸੋਨੂੰ ਸੂਦ। ਸੋਨੂੰ ਸੂਦ ਦੇ ਘਰ ਦੇ ਬਾਹਰ ਜੋ ਸੜਕ ਨਿਕਲ ਰਹੀ ਹੈ, ਮੋਗਾ ਪ੍ਰਸ਼ਾਸਨ ਵਲੋਂ ਲਗਭਗ 6 ਮਹੀਨੇ ਪਹਿਲਾਂ ਇਸ ਸੜਕ ਦਾ ਨਾਂ ਬਦਲ ਕੇ ਸੋਨੂੰ ਸੂਦ ਦੀ ਮਾਤਾ ਸਵਰਗੀ ਪ੍ਰੋਫੈਸਰ ਸਰੋਜ ਸੂਦ ਦੇ ਨਾਂ ’ਤੇ ਰੱਖਿਆ ਗਿਆ ਸੀ ਪਰ ਇਸ ਸੜਕ ਦਾ ਨਿਰਮਾਣ ਨਹੀਂ ਹੋ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ : ਲੱਖਾ ਸਿਧਾਣਾ ਵਲੋਂ ਸ਼ੁਰੂ ਕੀਤੀ ਮੁਹਿੰਮ ’ਚ ਪਹੁੰਚੇ ਕਨਵਰ ਗਰੇਵਾਲ ਤੇ ਹਰਫ ਚੀਮਾ
ਜਗ੍ਹਾ-ਜਗ੍ਹਾ ਖੱਡੇ ਬਣੇ ਹੋਏ ਸਨ, ਜਿਸ ਨੂੰ ਲੈ ਕੇ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਵਲੋਂ ਇਸ ਸੜਕ ਦਾ ਨਿਰਮਾਣ ਕਰਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਸੀ। ਇਸ ’ਚ ਰੁਕਾਵਟ ਵੀ ਆ ਰਹੀ ਸੀ। ਨਗਰ ਨਿਗਮ ਦੀਆਂ ਚੋਣਾਂ ਤੇ ਹੁਣ ਚੋਣਾਂ ਤੋਂ ਬਾਅਦ ਮੋਗਾ ਨੂੰ ਨਵਾਂ ਮੇਅਰ ਵੀ ਮਿਲ ਗਿਆ ਹੈ ਤੇ ਹੁਣ ਸਰੋਜ ਸੂਦ ਰੋਡ ਦਾ ਨਿਰਮਾਣ ਕਾਰਜ ਅੱਜ ਮੋਗਾ ਦੇ ਐੱਮ. ਐੱਲ. ਏ. ਡਾਕਟਰ ਹਰਜੋਤ ਕਮਲ ਨੇ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਨਾਲ ਲੈ ਕੇ ਨਿਰਮਾਣ ਕਾਰਜ ਸ਼ੁਰੂ ਕਰਵਾ ਦਿੱਤਾ ਹੈ।
ਇਹ ਸੜਕ ਇਕ-ਦੋ ਦਿਨਾਂ ’ਚ ਪੂਰੀ ਤਰ੍ਹਾਂ ਨਾਲ ਚੱਲ ਪਵੇਗੀ। ਜ਼ਿਕਰਯੋਗ ਹੈ ਕਿ ਪ੍ਰੋਫੈਸਰ ਸਰੋਜ ਸੂਦ ਨੇ ਮੋਗਾ ਦੇ ਡੀ. ਐੱਮ. ਕਾਲਜ ’ਚ ਇਕ ਬਿਹਤਰੀਨ ਪ੍ਰੋਫੈਸਰ ਹੋਣ ਦੀ ਭੂਮਿਕਾ ਨਿਭਾਈ ਹੈ। ਉਥੇ ਕੋਰੋਨਾ ਕਾਲ ’ਚ ਸਰੋਜ ਸੂਦ ਦਾ ਬੇਟਾ ਸੋਨੂੰ ਸੂਦ ਤੇ ਉਸ ਦੀ ਬੇਟੀ ਮਾਲਵਿਕਾ ਸੂਦ ਜਨਤਾ ਦੀ ਸੇਵਾ ’ਚ ਖੂਬ ਲੱਗੇ ਹੋਏ ਹਨ।
ਇਹ ਖ਼ਬਰ ਵੀ ਪੜ੍ਹੋ : ਕਰਨ ਜੌਹਰ ਤੋਂ ਬਾਅਦ ਹੁਣ ਕਾਰਤਿਕ ਆਰੀਅਨ ਸ਼ਾਹਰੁਖ ਖ਼ਾਨ ਦੀ ਫ਼ਿਲਮ ’ਚੋਂ ਹੋਏ ਬਾਹਰ, ਜਾਣੋ ਕੀ ਹੈ ਵਜ੍ਹਾ
ਇਸ ਮੌਕੇ ਮਾਲਵਿਕਾ ਸੂਦ ਨੇ ਕਿਹਾ ਕਿ ਉਸ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਸ ਦੀ ਮਾਂ ਦੇ ਨਾਂ ’ਤੇ ਰੱਖੀ ਸੜਕ ਸਰੋਜ ਸੂਦ ਰੋਡ ਦਾ ਅੱਜ ਨਿਰਮਾਣ ਕਾਰਜ ਸ਼ੁਰੂ ਹੋ ਗਿਆ ਹੈ ਤੇ ਉਸ ਨੇ ਇਸ ਗੱਲ ’ਤੇ ਪ੍ਰਸ਼ਾਸਨ ਤੇ ਨਗਰ ਨਿਗਮ ਮੇਅਰ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਉਸ ਨੂੰ ਬਹੁਤ ਸੰਘਰਸ਼ ਵੀ ਕਰਨਾ ਪਿਆ।
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।