ਦੇਖੋ ਸਾਂਸਦ ਸਾਧੂ ਸਿੰਘ ਦੇ ਗੋਦ ਲਏ ਪਿੰਡ ਦਾ ਹਾਲ

Tuesday, Dec 25, 2018 - 05:46 PM (IST)

ਦੇਖੋ ਸਾਂਸਦ ਸਾਧੂ ਸਿੰਘ ਦੇ ਗੋਦ ਲਏ ਪਿੰਡ ਦਾ ਹਾਲ

ਮੋਗਾ (ਵਿਪਨ)—ਆਮ ਆਦਮੀ ਪਾਰਟੀ ਦੇ ਆਗੂ ਤੇ ਸਾਂਸਦ ਸਾਧੂ ਸਿੰਘ ਵਲੋਂ ਗੋਦ ਲਿਆ ਪਿੰਡ ਫਤਿਹਗੜ੍ਹ ਕੋਰੋਟਾਣਾ ਆਪਣੀ ਕਿਸਮਤ 'ਤੇ ਹੰਝੂ ਵਹਾਅ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਨੂੰ ਆਉਣ ਵਾਲੀ ਸੜਕ ਬੇਸ਼ੱਕ ਪੱਕੀ ਦਿਖਾਈ ਦੇ ਰਹੀ ਹੈ ਪਰ ਪਿੰਡ ਅਜੇ ਵੀ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮੰਤਰੀ ਸਾਹਿਬ ਨੇ ਪਿੰਡ ਗੋਦ ਤਾਂ ਲਿਆ ਪਰ ਉਸ ਵੱਲ ਕੋਈ ਧਿਆਨ ਨਹੀਂ ਦਿੱਤਾ। ਲੋਕਾਂ ਦੀ ਮੰਨੀਏ ਤਾਂ ਗੱਲ ਚਾਹੇ ਸਿਹਤ ਦੀ ਹੋਵੇ, ਜਾਂ ਰੁਜ਼ਗਾਰ ਦੀ ਹਰ ਪੱਖੋਂ ਪਿੰਡ ਨੂੰ ਸਹੂਲਤਾਂ ਮੁਹੱਈਆ ਕਰਵਾਏ ਜਾਣ ਦੀ ਲੋੜ ਹੈ। ਉੱਥੇ ਹੀ ਪਿੰਡ 'ਚ ਸਰਪੰਚੀ ਦੀ ਚੋਣ ਲੜ ਰਹੇ ਉਮੀਦਵਾਰ ਦਿਲਬਾਗ ਸਿੰਘ ਨੇ ਕਿਹਾ ਕਿ ਜੇਕਰ ਪਿੰਡ ਵਾਸੀਆਂ ਵਲੋਂ ਉਸ 'ਤੇ ਭਰੋਸਾ ਕੀਤਾ ਗਿਆ ਤਾਂ ਉਹ ਪਿੰਡ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਾਵੇਗਾ।


author

Shyna

Content Editor

Related News