ਕਾਂਗਰਸੀ ਵਰਕਰਾਂ ਰੋਸ ਵਜੋਂ ਰੋਕੀ ਰੇਲ ਗੱਡੀ

Sunday, Jun 11, 2017 - 02:13 AM (IST)

ਕਾਂਗਰਸੀ ਵਰਕਰਾਂ ਰੋਸ ਵਜੋਂ ਰੋਕੀ ਰੇਲ ਗੱਡੀ

ਅਜੀਤਵਾਲ,  (ਗਰੋਵਰ, ਰੱਤੀ)-  ਪਿਛਲੇ ਦਿਨੀਂ ਮੱਧ ਪ੍ਰਦੇਸ਼ ਵਿਖੇ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਅੰਦੋਲਨ ਕਰ ਰਹੇ ਕਿਸਾਨਾਂ 'ਤੇ ਪੁਲਸ ਵੱਲੋਂ ਅੰਨ੍ਹੇਵਾਹ ਲਾਠੀਚਾਰਜ ਅਤੇ ਫਾਇਰਿੰਗ ਕਰਨ ਦੌਰਾਨ 6 ਕਿਸਾਨਾਂ ਦੀ ਮੌਤ ਹੋ ਗਈ ਸੀ, ਜਿਸ ਦਾ ਸੇਕ ਪੰਜਾਬ ਦੇ ਕਿਸਾਨਾਂ ਨੂੰ ਵੀ ਲੱਗਾ, ਜੋ ਕਿਸਾਨ ਦੇਸ਼ ਭਰ ਦੇ ਲੋਕਾਂ ਦਾ ਪੇਟ ਭਰਨ ਲਈ ਅਨਾਜ ਪੈਦਾ ਕਰ ਕੇ ਦਿੰਦਾ ਹੈ, ਉਸ 'ਤੇ ਹੋਏ ਅੱਤਿਆਚਾਰ ਦੀ ਮੰਦਭਾਗੀ ਘਟਨਾ ਨੂੰ ਲੈ ਕੇ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸੱਦੇ 'ਤੇ ਲੋਕ ਸਭਾ ਹਲਕਾ ਫਰੀਦਕੋਟ ਦੇ ਪ੍ਰਧਾਨ ਆਕਾਸ਼ਦੀਪ ਸਿੰਘ ਲਾਲੀ ਦੀ ਅਗਵਾਈ 'ਚ ਅੱਜ ਇਲਾਕੇ ਦੇ ਵੱਡੇ ਪਿੰਡ ਅਜੀਤਵਾਲ ਦੇ ਰੇਲਵੇ ਸਟੇਸ਼ਨ 'ਤੇ ਡੀ. ਐੱਸ. ਪੀ. ਡੀ. ਸਰਬਜੀਤ ਸਿੰਘ ਬਾਹੀਆ ਮੋਗਾ, ਐੱਸ. ਐੱਚ. ਓ. ਪਰਸ਼ਨ ਸਿੰਘ ਮਹਿਣਾ, ਐੱਸ. ਐੱਚ. ਓ. ਜਸਵੰਤ ਸਿੰਘ ਅਜੀਤਵਾਲ ਤੇ ਤਿੰਨ ਥਾਣਿਆਂ ਦੀ ਪੁਲਸ ਦੀ ਹਾਜ਼ਰੀ 'ਚ 1:15 ਯਾਤਰੀਆਂ ਵਾਲੀ ਟਰੇਨ 2 ਮਿੰਟ ਰੋਕ ਕੇ 'ਮੋਦੀ ਭਜਾਓ ਕਿਸਾਨ ਬਚਾਓ' ਸੈਂਟਰ ਦੀ ਮੋਦੀ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅਸਤੀਫੇ ਦੀ ਮੰਗ ਕੀਤੀ ਗਈ, ਜਿਸ 'ਚ ਕਾਂਗਰਸੀ ਵਰਕਰਾਂ ਨੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ, ਮਾਰੇ ਗਏ ਕਿਸਾਨਾਂ ਨੂੰ ਮੁਆਵਜ਼ਾ ਨਾ ਦਿੱਤਾ ਗਿਆ ਅਤੇ ਪੁਲਸ ਅਧਿਕਾਰੀਆਂ ਵਿਰੁੱਧ ਕਾਰਵਾਈ ਜਲਦ ਤੋਂ ਜਲਦ ਨਾ ਕੀਤੀ ਗਈ ਤਾਂ ਪੰਜਾਬ 'ਚ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। 
ਇਸ ਮੌਕੇ ਪ੍ਰਧਾਨ ਗੁਰਜੀਤ ਸਿੰਘ ਅਜੀਤਵਾਲ, ਸੰਦੀਪ ਚਾਵਲਾ, ਪ੍ਰਦੀਪ ਕਟਾਰੀਆ, ਕੁਲਵਿੰਦਰ ਸਿੰਘ ਕਿੰਦੋ ਕੋਕਰੀ, ਦਵਿੰਦਰ ਸਿੰਘ ਸ਼ਾਹੂਕਾਰ, ਸਚਿਨ ਕੁਮਾਰ ਧਰਮਕੋਟ, ਗੁਰਮੀਤ ਸਿੰਘ ਕਾਕਾ ਰਾਮੂੰਵਾਲਾ, ਬਲਵਿੰਦਰ ਸਿੰਘ ਰਾਮੂੰਵਾਲਾ, ਗੱਗੂ ਧਰਮਕੋਟ, ਸੰਨੀ ਧਰਮਕੋਟ, ਸੁਰਿੰਦਰ ਸਿੰਘ ਦੌਧਰ ਆਦਿ ਮੌਜੂਦ ਸਨ। 


Related News