ਨੈਸ਼ਨਲ ਹਾਈਵੇ ''ਤੇ ਸੜਕ ਦੁਰਘਟਨਾਵਾਂ ''ਚ ਮਰਨ ਵਾਲੇ ਲੋਕਾਂ ਦੀ ਗਿਣਤੀ ਵਧੀ

07/20/2017 1:43:24 AM

ਜਲੰਧਰ  (ਧਵਨ) - ਭਾਰਤ ਸਰਕਾਰ ਦੇ ਸੜਕੀ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਨੇ ਖੁਲਾਸਾ ਕੀਤਾ ਹੈ ਕਿ 2010 'ਚ ਨੈਸ਼ਨਲ ਹਾਈਵੇ 'ਤੇ ਹੋਣ ਵਾਲੀਆਂ ਸੜਕ ਦਰਘਟਨਾਵਾਂ 'ਚ ਮਰਨ ਵਾਲੇ ਲੋਕਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਆਰ.ਟੀ.ਆਈ. ਐਕਟੀਵਿਸਟ ਡਾਲ ਚੰਦ ਪਵਾਰ ਵਲੋਂ ਜਨਸੂਚਨਾ ਅਧਿਕਾਰ ਐਕਟ ਤਹਿਤ ਮੰਗੀ ਗਈ ਸੂਚਨਾ 'ਚ ਕਿਹਾ ਗਿਆ ਹੈ ਕਿ 2010 'ਚ ਨੈਸ਼ਨਲ ਹਾਈਵੇ 'ਤੇ ਹੋਈਆਂ ਦੁਰਘਟਨਾਵਾਂ 'ਚ 48466, 2011 'ਚ 52924, 2012 'ਚ 48768, 2013 'ਚ 45612, 2014 'ਚ 47649 ਤੇ 2015 'ਚ 51204 ਲੋਕਾਂ ਦੀਆਂ ਮੌਤਾਂ ਹੋਈਆਂ ਹਨ ।  ਪੰਜਾਬ 'ਚ ਨੈਸ਼ਨਲ ਹਾਈਵੇ 'ਤੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਪਿਛਲੇ 4 ਮਹੀਨਿਆਂ 'ਚ ਪਿਛਲੇ ਸਾਲ ਦੀ ਤੁਲਨਾ 'ਚ ਘੱਟ ਹੈ। ਮਾਰਚ 2017 'ਚ ਸੂਬੇ 'ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਂਗਰਸ ਸਰਕਾਰ ਬਣਨ ਦੇ ਬਾਅਦ ਨੈਸ਼ਨਲ ਹਾਈਵੇ 'ਤੇ ਸੜਕ ਦੁਰਘਟਨਾਵਾਂ 'ਚ ਕਮੀ ਆਈ ਹੈ।
ਪਵਾਰ ਨੇ ਕਿਹਾ ਕਿ ਕੇਂਦਰੀ ਸੜਕ, ਟ੍ਰਾਂਸਪੋਰਟ ਵਿਭਾਗ ਤੇ ਰਾਜਮਾਰਗ ਮੰਤਰਾਲਾ ਨੂੰ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਨੈਸ਼ਨਲ ਹਾਈਵੇ 'ਤੇ ਸੜਕਾਂ ਦੀ ਹਾਲਤ 'ਚ ਸੁਧਾਰ ਲਿਆਉਣ ਹੋਵੇਗਾ।  ਨਾਲ ਹੀ ਸੜਕਾਂ 'ਤੇ ਆਉਣ ਵਾਲੇ ਲਾਵਾਰਿਸ ਜਾਨਵਰਾਂ ਨੂੰ ਰੋਕਣ ਲਈ ਸੁਰੱਖਿਆਤਮਕ ਕਦਮ ਚੁੱਕਣੇ ਹੋਣਗੇ ਕਿਉਂਕਿ ਅਜੇ ਤੱਕ 6 ਤੇ 4 ਮਾਰਗੀ ਸੜਕਾਂ ਦੇ ਨਿਰਮਾਣ ਦੇ ਸਮੇਂ ਲਾਵਾਰਿਸ ਜਾਨਵਰਾਂ ਦੇ ਸੜਕਾਂ 'ਤੇ ਆਉਣ ਨੂੰ ਰੋਕਣ ਲਈ ਉੱਚਿਤ ਕਦਮ ਨਹੀਂ ਉਠਾਏ ਜਾ ਰਹੇ ਹਨ। ਅਜੇ ਵੀ ਲਾਵਾਰਿਸ ਜਾਨਵਰ ਸੜਕਾਂ ਦੇ ਵਿਚਕਾਰ ਆ ਰਹੇ ਹਨ ਜਿਸ ਕਾਰਨ ਸੜਕ ਦੁਰਘਟਨਾਵਾਂ ਵਧ ਰਹੀਆਂ ਹਨ।


Related News