ਸਡ਼ਕ ਹਾਦਸੇ ’ਚ 3 ਜ਼ਖ਼ਮੀ

Sunday, Jun 17, 2018 - 12:45 AM (IST)

ਸਡ਼ਕ ਹਾਦਸੇ ’ਚ 3 ਜ਼ਖ਼ਮੀ

ਗੁਰਦਾਸਪੁਰ,   (ਸਰਬਜੀਤ)-  ਅੱਜ ਮੋਟਰਸਾਈਕਲ ਤੇ ਟਰੱਕ ਦੀ ਟੱਕਰ ’ਚ ਤਿੰਨ ਲੋਕ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਜ਼ਖ਼ਮੀ ਪਰਮਜੀਤ ਮਸੀਹ ਨਿਵਾਸੀ ਦਾਰਾਪੁਰ ਦੀ ਪਤਨੀ ਬਿਮਲਾ ਨੇ ਦੱਸਿਆ ਕਿ  ਮੈਂ ਆਪਣੇ ਪਤੀ ਅਤੇ ਲਡ਼ਕੇ ਮਨਜੋਤ ਨਾਲ ਗੁਰਦਾਸਪੁਰ ਤੋਂ ਆਪਣੇ ਪਿੰਡ ਦਾਰਾਪੁਰ  ਮੋਟਰਸਾਈਕਲ ’ਤੇ ਜਾ ਰਹੀ ਸੀ ਕਿ ਜਦੋਂ ਤਿੱਬਡ਼ੀ ਪੁਲ ਦੇ ਨਜ਼ਦੀਕ ਪਹੁੰਚੇ ਤਾਂ ਮੁਕੇਰੀਆਂ ਤੋਂ ਗੁਰਦਾਸਪੁਰ ਨੂੰ ਆ ਰਹੇ ਤੇਜ਼ ਰਫ਼ਤਾਰ ਟਰੱਕ ਨੰਬਰ ਪੀ ਬੀ 07 ਏ ਐੱਸ 8540 ਨੇ ਅੱਗੇ ਜਾ ਰਹੀ ਕਾਰ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ’ਚ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਤੇ ਉਸ ਦਾ ਪਰਿਵਾਰ ਜ਼ਖਮੀ ਹੋ ਗਿਆ। ਦੂਜੇ ਪਾਸੇ ਟਰੱਕ ਚਾਲਕ ਟਰੱਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਰਾਣਾ ਸ਼ਾਲਾ ਪੁਲਸ ਨੇ ਟਰੱਕ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  


Related News