ਸਡ਼ਕ ਹਾਦਸੇ ’ਚ ਹੋਈ ਮੌਤ ਸਬੰਧੀ ਲਾਇਆ ਧਰਨਾ ਦੂਸਰੇ ਦਿਨ ’ਚ ਸ਼ਾਮਲ
Tuesday, Jul 03, 2018 - 12:30 AM (IST)
ਜ਼ੀਰਾ( ਅਕਾਲੀਆਂਵਾਲਾ )-ਬੀਤੇ ਦਿਨੀ ਪਿੰਡ ਮਨਸੂਰਵਾਲ ਕਲਾਂ ਦੇ ਟਰੈਕਟਰ ਚਾਲਕ ਨੌਜਵਾਨ ਕਿਸਾਨ ਕੁਲਵਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਦੀ ਰਾਜ ਟਰਾਂਸਪੋਰਟ ਕੰਪਨੀ ਦੀ ਬੱਸ ਨਾਲ ਟੱਕਰ ਹੋਣ ਕਰ ਕੇ ਮੌਤ ਹੋ ਗਈ ਸੀ। ਜਿਸ ਤੇ ਪਿੰਡ ਵਾਸੀਆਂ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਆਗੂਆ ਵੱਲੋਂ ਬਠਿੰਡਾ-ਅਮ੍ਰਿਤਸਰ ਹਾਈਵੇ ਤੇ ਧਰਨਾ ਲਾਇਆ ਗਿਆ ਸੀ। ਪਰ ਕੋਈ ਕਾਰਵਾਈ ਨਾ ਹੁੰਦਿਆਂ ਦੇਖ ਧਰਨਾ ਦੂਸਰੇ ਦਿਨ ’ਚ ਦਾਖਲ ਹੋ ਗਿਆ ਤੇ ਧਰਨਾਂਕਾਰੀਆਂ ਵੱਲੋਂ ਰਾਜ ਟਰਾਂਸਪੋਰਟ ਦੀਆਂ ਕਈਆਂ ਬੱਸਾਂ ਨੂੰ ਬੰਧਕ ਬਣਾ ਲਈਆਂ, ਜਿਸ ਨਾਲ ਕਈ ਯਾਤਰੀਆਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਧਰਨੇ ’ਚ ਸਾਬਕਾ ਵਿਧਾਇਕ ਨਰੇਸ਼ ਕਟਾਰੀਆਂ ਸਤਿਕਾਰ ਕਮੇਟੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਆਪ ਆਗੂ ਗੁਰਪ੍ਰੀਤ ਗੋਰਾ, ਸੁਖਜੀਤ ਸਿੰਘ, ਭਾਈ ਅਮਰੀਕ ਸਿੰਘ ਅਜਨਾਲਾ, ਬਾਬਾ ਰੇਸ਼ਮ ਸਿੰਘ ਖੁਖਰਾਣਾਂ, ਗੁਰਮੇਲ ਸਿੰਘ ਸਾਬਕਾ ਸਰਪੰਚ, ਸ਼ਮਸ਼ੇਰ ਸਿੰਘ ਸਾਬਕਾ ਸਰਪੰਚ ਰਟੋਲ ਰੋਹੀ, ਮਲਕੀਤ ਸਿੰਘ ਥਿੰਦ, ਹਰਜਿੰਦਰ ਸਿੰਘ ਬਾਜੇਕੇ, ਦਵਿੰਦਰ ਸਿੰਘ ਹਰੀਏਵਾਲਾ ਨੇ ਸਾਂਝੇ ਤੌਰ ਤੇ ਸ਼ਾਮਲ ਹੋ ਕੇ ਪੀਡ਼ਤ ਪਰਿਵਾਰ ਦੀ ਸਾਰ ਲਈ ਤੇ ਪੰਜਾਬ ਸਰਕਾਰ ਪਾਸੋ ਮੰਗ ਕੀਤੀ ਉਕਤ ਟਰਾਂਸਪੋਰਟ ਦੇ ਮਾਲਕ ਵਿਰੁੱਧ ਮਾਮਲਾ ਦਰਜ ਕੀਤਾ ਜਾਵੇ ਤੇ ਪਰਿਵਾਰ ਨੂੰ ਮਾਲੀ ਮਦਦ ਦਿੱਤੀ ਜਾਵੇ।
