ਭੋਜੋਵਾਲ ਗੇਟ ਕੋਲ ਹਾਦਸਾ, ਫੌਜੀਆਂ ਦੀ ਕਾਰ ਕੰਧ ਨਾਲ ਟਕਰਾਈ

Thursday, Dec 26, 2019 - 10:11 AM (IST)

ਭੋਜੋਵਾਲ ਗੇਟ ਕੋਲ ਹਾਦਸਾ, ਫੌਜੀਆਂ ਦੀ ਕਾਰ ਕੰਧ ਨਾਲ ਟਕਰਾਈ

ਜਲੰਧਰ (ਮਹੇਸ਼) - ਹੁਸ਼ਿਆਰਪੁਰ ਰੋਡ ’ਤੇ ਪਿੰਡ ਭੋਜੋਵਾਲ ਗੇਟ ਕੋਲ ਫੌਜੀਆਂ ਦੀ ਕਾਰ ਸਵੇਰੇ 9 ਵਜੇ ਦੇ ਕਰੀਬ ਦੁਕਾਨ ਦੀ ਕੰਧ ਨਾਲ ਜਾ ਟਕਰਾਈ, ਜਿਸ ’ਚ ਸਵਾਰ 3 ਫੌਜੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਰਾਮਾਮੰਡੀ ਦੇ ਜੌਹਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਪਹਿਲਾਂ ਤਾਂ ਇਸ ਗੱਲ ਦਾ ਪਤਾ ਨਹੀਂ ਲੱਗ ਰਿਹਾ ਸੀ ਕਿ ਹਾਦਸੇ ਵਾਲਾ ਏਰੀਆ ਕਿਹੜੇ ਥਾਣੇ ਅਧੀਨ ਪੈਂਦਾ ਹੈ। ਕੁਝ ਸਮੇਂ ਲਈ ਦਿਹਾਤ ਥਾਣਾ ਪਤਾਰਾ ਅਤੇ ਕਮਿਸ਼ਨਰੇਟ ਦੇ ਥਾਣਾ ਰਾਮਾਮੰਡੀ ਦੀ ਨੰਗਲ ਸ਼ਾਮਾ (ਦਕੋਹਾ) ਪੁਲਸ ਚੌਕੀ ਆਪਸ ’ਚ ਉਲਝਦੀ ਰਹੀ ਅਤੇ ਜਦੋਂ ਸਪੱਸ਼ਟ ਹੋਇਆ ਕਿ ਏਰੀਆ ਨੰਗਲ ਸ਼ਾਮਾ ਚੌਕੀ ਦਾ ਹੈ ਤਾਂ ਮੌਕੇ ’ਤੇ ਆ ਏ. ਐੱਸ. ਆਈ. ਭਜਨ ਲਾਲ ਨੇ ਜਾਂਚ ਸ਼ੁਰੂ ਕੀਤੀ। 

ਉਨ੍ਹਾਂ ਦੱਸਿਆ ਕਿ ਜ਼ਖਮੀਆਂ ਦੀ ਪਛਾਣ ਸਤਵੀਰ ਸਿੰਘ ਪੁੱਤਰ ਅਜੀਤ ਸਿੰਘ, ਹਰਪ੍ਰੀਤ ਸਿੰਘ ਪੁੱਤਰ ਸਲਵਣ ਸਿੰਘ ਅਤੇ ਅਮਨਦੀਪ ਸਿੰਘ ਪੁੱਤਰ ਮੇਜਰ ਸਿੰਘ ਵਜੋਂ ਹੋਈ ਹੈ। ਸਤਬੀਰ ਸਿੰਘ ਦੀ ਹਾਲਤ ਜ਼ਿਆਦਾ ਨਾਜ਼ੁਕ ਹੋਣ ਕਾਰਨ ਉਸ ਨੂੰ ਮਿਲਟਰੀ ਹਸਪਤਾਲ ਜਲੰਧਰ ਕੈਂਟ ਰੈਫਰ ਕਰ ਦਿੱਤਾ। ਦਕੋਹਾ ਪੁਲਸ ਚੌਕੀ ਮੁਖੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਤਿੰਨੇ ਫੌਜੀ ਹਰੀਪੁਰ ਤੋਂ ਜਲੰਧਰ ਕੈਂਟ ਦੁੱਧ ਲੈਣ ਜਾ ਰਹੇ ਸਨ। ਪੁਲਸ ਦਾ ਕਹਿਣਾ ਹੈ ਕਿ ਹਾਦਸੇ ’ਚ ਫੌਜੀਆਂ ਦੀ ਕਾਰ ਬੁਰੀ ਤਰ੍ਹਾਂ ਹਾਨੀਗ੍ਰਸਤ ਹੋ ਗਈ ਪਰ ਕਿਸੇ ਦਾ ਕੋਈ ਕਸੂਰ ਨਾ ਹੋਣ ’ਤੇ ਪੁਲਸ ਨੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਹੈ।


author

rajwinder kaur

Content Editor

Related News