ਸੜਕ ਹਾਦਸੇ ''ਚ ਮਾਰੇ ਗਏ ਪੰਜ ਡੇਰਾ ਪ੍ਰੇਮੀਆਂ ਤੋਂ ਬਾਅਦ ਛੇਵੇਂ ਦੀ ਵੀ ਮੌਤ
Tuesday, Mar 17, 2020 - 05:59 PM (IST)
ਬੁਢਲਾਡਾ (ਬਾਂਸਲ): ਡੇਰਾ ਸੱਚਾ ਸੌਦਾ ਦੇ ਪੰਜ ਪ੍ਰੇਮੀਆਂ ਦੀ ਸੜਕ ਹਾਦਸੇ 'ਚ ਮੋਤ ਤੋਂ ਬਾਅਦ ਗੰਭੀਰ ਰੂਪ 'ਚ ਚਾਰ ਜਖਮੀਆਂ 'ਚੋਂ ਇੱਕ ਹੋਰ ਦੀ ਮੌਤ ਹੋ ਗਈ ਅਤੇ ਮਰਨ ਵਾਲਿਆਂ ਦੀ ਗਿਣਤੀ 6 ਹੋ ਗਈ। ਜਾਣਕਾਰੀ ਅਨੁਸਾਰ ਜ਼ਖਮੀ ਤਰਸੇਮ ਸਿੰਘ ਪੁੱਤਰ ਨਾਥਾ ਸਿੰਘ (54) ਬੱਛੂਆਣਾ ਦੀ ਬੀਤੀ ਰਾਤ ਸਿਰਸਾ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਮੌਤ ਹੋ ਗਈ ਅਤੇ ਬਾਕੀ ਜਖਮੀ ਸ਼ੰਮੀ ਅਤੇ ਸੁਰਜੀਤ ਸਿੰਘ ਟੈਲੀਫੋਨ ਆਪਰੇਟਰ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸੇ ਤਰ੍ਹਾਂ ਜੀਵਨ ਸਿੰਘ ਅਤੇ ਸੰਜੀਵ ਕੁਮਾਰ ਨੂੰ ਪਹਿਲਾ ਹੀ ਹਸਪਤਾਲ 'ਚੋਂ ਛੁੱਟੀ ਦਿੱਤੀ ਜਾ ਚੁੱਕੀ ਹੈ। ਅੱਜ ਮ੍ਰਿਤਕ ਤਰਸੇਮ ਸਿੰਘ ਦਾ ਪਿੰਡ ਬੱਛੂਆਣਾ ਵਿਖੇ ਹਜ਼ਾਰਾ ਸੇਜਲ ਅੱਖਾਂ ਦੀ ਹਾਜ਼ਰੀ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਸ਼ਹਿਰੀ ਭੰਗੀਦਾਸ ਬਿੱਟੂ ਤਾਇਲ ਨੇ ਦੱਸਿਆ ਕਿ ਮ੍ਰਿਤਕ ਦੀ ਹਾਲਤ 'ਚ ਕਾਫੀ ਸੁਧਾਰ ਹੋ ਚੁੱਕਿਆ ਸੀ ਪਰ ਬੀਤੀ ਰਾਤ ਅਚਾਨਕ ਡਾਕਟਰਾਂ ਮੁਤਾਬਕ ਉਸਦੇ ਦਿਲ ਦੀ ਧੜਕਣ ਇਕਦਮ ਬੰਦ ਹੋ ਗਈ, ਜਿਸ ਕਾਰਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰਾਰ ਦੇ ਦਿੱਤਾ।
ਇਹ ਵੀ ਪੜ੍ਹੋ: ਸਿਰਸਾ: ਭਿਆਨਕ ਹਾਦਸੇ ਦੌਰਾਨ ਗੱਡੀ ਦੇ ਉੱਡੇ ਪਰਖੱਚੇ, ਪੰਜਾਬ ਦੇ 5 ਲੋਕਾਂ ਦੀ ਮੌਤ
ਵਰਣਨਯੋਗ ਹੈ ਕਿ ਡੇਰਾ ਸੱਚਾ ਸੌਦਾ ਬਲਾਕ ਬੁਢਲਾਡਾ ਨਾਲ ਸੰਬੰਧਤ ਪ੍ਰੇਮੀਆਂ ਨਾਲ ਭਰੀ ਇੱਕ ਟਵੇਰਾ ਗੱਡੀ ਸਿਰਸਾ 'ਚ ਸ਼ੁਰੂ ਕੀਤੇ ਗਏ ਨਾਮ ਸਿਮਰਨ ਪ੍ਰੋਗਰਾਮ 'ਚ ਲੜੀਵਾਰ ਹਿੱਸਾ ਲੈਣ ਲਈ ਡੇਰੇ ਜਾ ਰਹੇ ਸਨ ਕਿ ਸਰਦੂਲਗੜ੍ਹ ਦੇ ਕਰੀਬ ਪਿੰਡ ਪਨਿਆਰੀ ਵਿਖੇ ਗੈਸ ਟੈਕਰ ਨਾਲ ਟੱਕਰ ਹੋ ਜਾਣ ਕਾਰਨ ਪੰਜ ਡੇਰਾ ਪ੍ਰੇਮੀਆਂ ਦੀ ਮੋਕੇ ਤੇ ਮੋਤ ਹੋ ਗਈ ਸੀ ਅਤੇ ਪੰਜ ਨੂੰ ਜ਼ਖਮੀ ਹਾਲਤ 'ਚ ਨੇੜਲੇ ਦੇ ਹਸਪਤਾਲਾਂ 'ਚ ਦਾਖਲ ਕਰਵਾ ਦਿੱਤਾ ਗਿਆ ਸੀ ਜਿੱਥੇ ਜੇਰੇ ਇਲਾਜ 'ਚੋਂ ਜੀਵਨ ਅਤੇ ਸੰਜੀਵ ਕੁਮਾਰ ਨੂੰ ਡਾਕਟਰਾਂ ਵੱਲੋਂ ਛੁੱਟੀ ਦੇ ਦਿੱਤੀ ਗਈ ਸੀ। ਸ਼ੰਮੀ, ਸੁਰਜੀਤ ਸਿੰਘ ਅਤੇ ਤਰਸੇਮ ਸਿੰਘ ਹਸਪਤਾਲਾਂ ਵਿੱਚ ਦਾਖਲ ਸਨ. ਇਸ ਦੁਖਦਾਈ ਘਟਨਾ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਜ਼ਿਲਾ ਕਾਗਰਸ ਕਮੇਟੀ ਦੀ ਪ੍ਰਧਾਨ ਡਾ. ਮਨੋਜ ਬਾਲਾ ਬਾਂਸਲ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।