3 ਬੱਚੀਆਂ ਦੇ ਸਿਰ ਤੋਂ ਉੱਠਿਆ ਮਾਂ ਦਾ ਸਾਇਆ, ਹਾਦਸੇ ਨੇ ਉਜਾੜਿਆ ਘਰ

Thursday, Sep 17, 2020 - 11:14 AM (IST)

3 ਬੱਚੀਆਂ ਦੇ ਸਿਰ ਤੋਂ ਉੱਠਿਆ ਮਾਂ ਦਾ ਸਾਇਆ, ਹਾਦਸੇ ਨੇ ਉਜਾੜਿਆ ਘਰ

ਬੰਗਾ— (ਚਮਨ ਲਾਲ/ਰਾਕੇਸ਼ ਅਰੋੜਾ)— ਬੰਗਾ ਮੁੱਖ ਮਾਰਗ 'ਤੇ ਥਾਣਾ ਸਿਟੀ ਦੇ ਨਜ਼ਦੀਕ ਇਕ ਸਕੂਟਰ ਸਵਾਰ ਜਨਾਨੀ ਦੀ ਟਰਾਲੇ ਦੀ ਚਪੇਟ 'ਚ ਆਉਣ ਨਾਲ ਮੌਤ ਹੋਣ ਗਈ। ਉਕਤ ਜਨਾਨੀ ਤਿੰਨ ਬੱਚੀਆਂ ਦੀ ਮਾਂ ਸੀ ਅਤੇ ਉਸ ਦਾ ਪਤੀ ਪਹਿਲਾਂ ਤੋਂ ਹੀ ਵਿਦੇਸ਼ 'ਚ ਰਹਿੰਦਾ ਹੈ।

ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਝੰਡੇਰ ਖੁਰਦ ਦੀ ਰਹਿਣ ਵਾਲੀ ਚਰਨਜੀਤ ਕੋਰ ਪਤਨੀ ਬਲਵੀਰ ਰਾਮ ਆਪਣੇ ਸਕੂਟਰ ਨੰਬਰ ਪੀ. ਬੀ. 07 ਬੀ. ਏ. 7536 'ਤੇ ਸਵਾਰ ਹੋ ਕੇ ਘਰੇਲੂ ਕੰੰਮਕਾਜ ਲਈ ਪਿੰਡ ਬੰਗਾ ਸ਼ਹਿਰ ਆਈ ਹੋਈ। ਜਿਵੇਂ ਹੀ ਉਕਤ ਜਨਾਨੀ ਥਾਣਾ ਸਿਟੀ ਨਜ਼ਦੀਕ ਪੁੱਜੀ ਤਾਂ ਪਿੱਛੇ ਤੋਂ ਫਗਵਾੜਾ ਸਾਈਡ ਦੀ ਤਰਫੋਂ ਆ ਰਹੇ ਟਰਾਲਾ ਨੰਬਰ ਪੀ. ਬੀ. 12 ਕਿਊ 8610 ਜਿਸ ਨੂੰ ਗੁਰਵੰਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਮਾਂਝਾ ਫਾਰਮ, ਲਖੀਮਪੁਰ ਖੀਰੀ ਯੂ. ਪੀ. ਚਲਾ ਰਿਹਾ ਸੀ, ਦੀ ਲਪੇਟ 'ਚ ਆ ਗਈ ਅਤੇ ਗੰਭੀਰ ਰੂਪ 'ਚ ਜ਼ਖਮੀ ਹੋ ਗਈ।

ਮੌਕੇ 'ਤੇ ਹਾਜ਼ਰ ਲੋਕਾਂ ਵੱਲੋਂ ਸਥਾਨਕ ਸਿਵਲ ਹਸਪਤਾਲ ਪੁਹੰਚਾਇਆ ਗਿਆ। ਜਿੱਥੇ ਡਾਕਟਰ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਹਾਦਸੇ ਉਪੰਰਤ ਟਰਾਲੇ ਦਾ ਡਰਾਈਵਰ ਜੋ ਬਿਨ੍ਹਾਂ ਕਲੀਨਰ ਤੋਂ ਉਕਤ ਟਰਾਲਾ ਚਲਾ ਰਿਹਾ ਸੀ ਟਰਾਲਾ ਲੈ ਕੇ ਹਾਦਸੇ ਵਾਲੀ ਥਾਂ ਤੋਂ ਕਾਫ਼ੀ ਦੂਰ ਨਿਕਲ ਗਿਆ, ਜਿਸ ਨੂੰ ਲੋਕਾਂ ਦੀ ਮਦਦ ਨਾਲ ਕਾਬੂ ਕੀਤਾ ਗਿਆ ਅਤੇ ਮੌਕੇ 'ਤੇ ਪੁੱਜੀ ਪੁਲਸ ਪਾਰਟੀ ਹਵਾਲੇ ਕੀਤਾ ਗਿਆ। ਮੌਕੇ 'ਤੇ ਪੁੱਜੀ ਪੁਲਸ ਪਾਰਟੀ ਵੱਲੋਂ ਹਾਦਸਾ ਗ੍ਰਸਤ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਹਾਦਸੇ ਦਾ ਸ਼ਿਕਾਰ ਹੋਈ ਮ੍ਰਿਤਕ ਜਾਨਨੀ ਆਪਣੇ ਪਿੱਛੇ ਤਿੰਨ ਬੱਚੀਆਂ ਛੱਡ ਗਈ, ਜਦੋਂਕਿ ਉਕਤ ਜਨਾਨੀਦਾ ਪਤੀ ਕੁਝ ਸਾਲਾ ਤੋਂ ਵਿਦੇਸ਼ 'ਚ ਰਹਿ ਰਿਹਾ ਹੈ।


author

shivani attri

Content Editor

Related News