ਮੰਡੀਓਂ ਪਰਤ ਰਹੇ ਰੇਹੜੀ ਚਾਲਕ ਨਾਲ ਵਾਪਰੀ ਅਣਹੋਣੀ ਨੇ ਘਰ ''ਚ ਵਿਛਾਏ ਸੱਥਰ

Thursday, Dec 03, 2020 - 10:41 AM (IST)

ਮੰਡੀਓਂ ਪਰਤ ਰਹੇ ਰੇਹੜੀ ਚਾਲਕ ਨਾਲ ਵਾਪਰੀ ਅਣਹੋਣੀ ਨੇ ਘਰ ''ਚ ਵਿਛਾਏ ਸੱਥਰ

ਫਗਵਾੜਾ (ਹਰਜੋਤ ਚਾਨਾ)— ਇਥੋਂ ਦੇ ਜੀ. ਟੀ. ਰੋਡ 'ਤੇ ਸਥਿਤ ਸ਼ੂਗਰ ਮਿੱਲ ਚੌਕ 'ਚ ਸਬਜ਼ੀ ਮੰਡੀ ਤੋਂ ਸਬਜ਼ੀ ਲੈ ਕੇ ਆ ਰਹੇ ਰੇਹੜੀ ਚਾਲਕ ਉੱਪਰ ਟਰੱਕ ਚੜ੍ਹਨ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਵਾਹਰ ਗੁਪਤਾ (50) ਪੁੱਤਰ ਸ਼ਿਵ ਚਰਨ ਸ਼ਾਹ ਹਾਲ ਵਾਸੀ ਹਦੀਆਬਾਦ ਵਜੋਂ ਹੋਈ ਹੈ।

PunjabKesari

ਦੱਸਿਆ ਜਾਂਦਾ ਹੈ ਕਿ ਰੇਹੜੀ ਚਾਲਕ ਸਬਜ਼ੀ ਮੰਡੀ ਤੋਂ ਸਬਜ਼ੀ ਲੈ ਕੇ ਆ ਰਿਹਾ ਸੀ ਇਸੇ ਦੌਰਾਨ ਜਦੋਂ ਉਹ ਸ਼ੂਗਰ ਮਿੱਲ ਚੌਂਕ ਤੋਂ ਹਦੀਆਬਾਦ ਨੂੰ ਮੁੜਨ ਲੱਗਾ ਤਾਂ ਲੁਧਿਆਣਾ ਵੱਲੋਂ ਆ ਰਹੇ ਤੇਜ਼ ਰਫ਼ਤਾਰੀ ਟਰੱਕ ਨੇ ਇਸ ਨੂੰ ਆਪਣੀ ਲਪੇਟ 'ਚ ਲੈ ਲਿਆ। ਗੁੱਸੇ 'ਚ ਆਏ ਰੇਹੜੀ ਚਾਲਕਾਂ ਨੇ ਜੀ. ਟੀ. ਰੋਡ ਦੀ ਆਵਾਜਾਈ ਠੱਪ ਕਰ ਦਿੱਤੀ ਅਤੇ ਸ਼ੂਗਰ ਮਿੱਲ ਚੌਂਕ 'ਚ ਧਰਨਾ ਲਗਾ ਦਿੱਤਾ, ਜਿਸ ਕਾਰਨ ਲੁਧਿਆਣਾ, ਜਲੰਧਰ, ਫਗਵਾੜਾ,  ਹੁਸ਼ਿਆਰਪੁਰ ਨੂੰ ਆਉਣ ਜਾਣ ਵਾਲੀ ਸਾਰੀ ਆਵਾਜਾਈ ਠੱਪ ਹੋ ਗਈ।

PunjabKesari

ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਪੀ. ਮਨਮਿੰਦਰ ਸਿੰਘ , ਡੀ. ਐੱਸ. ਪੀ. ਪਰਮਜੀਤ ਸਿੰਘ ਮੌਕੇ ਤੇ ਪੁੱਜੇ। ਉਨ੍ਹਾਂ ਧਰਨਾ ਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਇਸ ਗੱਲ 'ਤੇ   ਬਜ਼ਿੱਦ ਹਨ ਕਿ ਪਹਿਲਾਂ ਟਰੱਕ ਚਾਲਕ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਸਵੇਰ ਤੋਂ ਹੀ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


author

shivani attri

Content Editor

Related News