ਮਲੋਟ: ਸੜਕ ਹਾਦਸੇ 'ਚ ਡਿਊਟੀ 'ਤੇ ਜਾ ਰਹੇ ਅਧਿਆਪਕ ਦੀ ਮੌਤ

Wednesday, Aug 07, 2019 - 10:54 AM (IST)

ਮਲੋਟ: ਸੜਕ ਹਾਦਸੇ 'ਚ ਡਿਊਟੀ 'ਤੇ ਜਾ ਰਹੇ ਅਧਿਆਪਕ ਦੀ ਮੌਤ

ਮਲੋਟ (ਸ਼ਾਮ ਜੁਨੇਜਾ) - ਮਲੋਟ ਬਠਿੰਡਾ ਕੋਮੀ ਸ਼ਾਹ ਮਾਰਗ 'ਤੇ ਹਾਦਸਾ ਵਾਪਰ ਜਾਣ ਕਾਰਨ ਡਿਊਟੀ 'ਤੇ ਜਾ ਰਹੇ ਇਕ ਅਧਿਆਪਕ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਅਜੇ ਕੁਮਾਰ ਉਰਫ ਬਾਵਾ ਪੁੱਤਰ ਜੰਗੀਰ ਲਾਲ ਵਜੋਂ ਹੋਈ ਹੈ, ਜੋ ਆਪਣੀ ਕਾਰ ਕੇ 10 ਨੰਬਰ ਪੀ ਬੀ 53ਬੀ 1942 'ਤੇ 6 ਵਜੇ ਡਿਊਟੀ ਲਈ ਮਾਨਸਾ ਰਵਾਨਾ ਹੋਇਆ ਸੀ। ਮਲੋਟ ਤੋਂ ਗਿੱਦੜਬਾਹਾ ਦਰਮਿਆਨ ਕਾਰ ਬੇਕਾਬੂ ਹੋਣ ਕਰਕੇ ਖੱਡ 'ਚ ਡਿੱਗ ਪਈ। ਇਸ ਹਾਦਸੇ ਦਾ ਪਤਾ ਲੱਗਣ 'ਤੇ ਮਲੋਟ ਦੇ ਸਾਇਕਲਿੰਗ ਕਲੱਬ ਦੇ ਮੈਂਬਰਾਂ ਨੇ ਕਾਰ 'ਚੋਂ ਅਜੇ ਕੁਮਾਰ ਨੂੰ ਬਾਹਰ ਕੱਢ ਲਾ, ਜਿਸ ਨੂੰ ਮੁਢਲੀ ਸਹਾਇਤਾ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸ ਵੇਲੇ ਤੱਕ ਉਸ ਦੀ ਮੌਤ ਹੋ ਚੁੱਕੀ ਸੀ। 

ਜਾਣਕਾਰੀ ਅਨੁਸਾਰ ਮ੍ਰਿਤਕ ਈ.ਟੀ.ਟੀ. ਅਧਿਆਪਕ ਵਜੋਂ ਭਰਤੀ ਹੋਇਆ ਸੀ ਅਤੇ 2 ਸਾਲ ਪਹਿਲਾਂ ਹਿੰਦੀ ਅਧਿਆਪਕ ਵਜੋਂ ਤਰੱਕੀ ਹੋਣ 'ਤੇ ਉਸ ਦੀ ਬਦਲੀ ਮਾਨਸਾ ਹੋ ਗਈ ਸੀ। ਮ੍ਰਿਤਕ ਆਪਣੀ ਅਧਿਆਪਕ ਪਤਨੀ ਅਤੇ 14 ਸਾਲ ਦਾ ਬੇਟਾ ਛੱਡ ਗਿਆ ਹੈ। ਇਸ ਮਾਮਲੇ ਵਿਚ ਸਿਟੀ ਮਲੋਟ ਪੁਲਿਸ ਨੇ 174 ਦੀ ਕਾਰਵਾਈ ਕਰਕੇ ਜਾਂਚ ਕੀਤੀ ਜਾ ਰਹੀ ਹੈ।ਦੱਸ ਦੇਈਏ ਕਿ ਇਹ ਹਾਦਸਾ ਕਾਰ ਬੇਕਾਬੂ ਹੋਣ ਕਰਕੇ ਵਾਪਰਿਆ ਹੈ ਪਰ ਕਾਰ ਬੇਕਾਬੂ ਕਿਵੇਂ ਹੋਈ, ਇਸ ਦੇ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ।


author

rajwinder kaur

Content Editor

Related News