ਮੁਕੇਰੀਆਂ ਵਿਖੇ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਪਰਿਵਾਰਾਂ ਦੇ ਬੁਝੇ ਚਿਰਾਗ

Friday, Dec 31, 2021 - 05:58 PM (IST)

ਮੁਕੇਰੀਆਂ ਵਿਖੇ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਪਰਿਵਾਰਾਂ ਦੇ ਬੁਝੇ ਚਿਰਾਗ

ਮੁਕੇਰੀਆਂ (ਬਲਬੀਰ)- ਨੈਸ਼ਨਲ ਹਾਈਵੇਅ ਜਲੰਧਰ-ਪਠਾਨਕੋਟ 'ਤੇ ਸੜਕ ਹਾਦਸਾ ਵਾਪਰ ਗਿਆ। ਇਥੇ ਸਥਿਤ ਐੱਸ. ਪੀ. ਐੱਨ. ਚੈਰੀਟੇਬਲ ਹਸਪਤਾਲ ਦੇ ਸਾਹਮਣੇ ਇਕ ਕਾਰ ਬੇਕਾਬੂ ਹੋ ਗਈ ਤਾਂ ਕਾਰ ਡਿਵਾਈਡਰ ਨਾਲ ਟਕਰਾ ਗਈ, ਜਿਸ ਕਾਰਨ ਉਸ ਵਿੱਚ ਬੈਠੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਗੰਭੀਰ ਜ਼ਖ਼ਮੀ ਹੋ ਗਏ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਹੋਏ ਏ. ਐੱਸ. ਆਈ. ਦਲਜੀਤ ਸਿੰਘ ਨੇ ਦੱਸਿਆ ਇਕ ਕਾਰ ਨੰਬਰ ਯੂ. ਪੀ.16ਸੀ. ਐੱਲ. 9091, ਜਿਸ 'ਤੇ ਸਵਾਰ ਹੋ ਕੇ 5 ਵਿਅਕਤੀ ਦਿੱਲੀ-ਗਾਜ਼ੀਆਬਾਦ ਤੋਂ ਮਲਕੋਟ ਗੰਜ ਨੂੰ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਵਾਸਤੇ ਜਾ ਰਹੇ ਸਨ।

ਜਦੋਂ ਉਹ ਮੁਕੇਰੀਆਂ ਕੋਲ ਉਕਤ ਜਗ੍ਹਾ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ, ਜਿੱਥੇ ਰਾਹੁਲ ਤਿਆਗੀ ਪੁੱਤਰ ਕਮਲਸੈਨ ਤਿਆਗੀ ਵਾਸੀ ਦਿੱਲੀ ਅਤੇ ਮਨੋਜ ਕੁਮਾਰ ਪੁੱਤਰ ਸਤਪਾਲ ਸਿੰਘ ਮਕਾਨ ਨੰਬਰ ਡੀ-57 ਜਵਾਹਰ ਨਗਰ ਗਾਜ਼ੀਆਬਾਦ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੀਪਕ ਪੁੱਤਰ ਗਜੇਂਦਰ ਸਿੰਘ ਵਾਸੀ ਸੈਕਟਰ 52, ਨੋਇਡਾ, ਵਿਕਾਸ ਤੋਮਰ ਪੁੱਤਰ ਬ੍ਰਹਮਪਾਲ ਤੋਮਰ ਪੁਲਸ ਕਾਲੋਨੀ ਨਵੀਂ ਦਿੱਲੀ, ਸੁਧੀਰ ਕੁਮਾਰ ਪੁੱਤਰ ਬਰਜਿੰਦਰ ਸਿੰਘ ਮਕਾਨ ਨੰਬਰ ਬੀ-17 ਲੋਨੀ ਰੋਡ ਗਾਜ਼ੀਆਬਾਦ ਗੰਭੀਰ ਰੂਪ 'ਚ ਜ਼ਖਮੀ ਹੋ ਗਏ। 

ਇਹ ਵੀ ਪੜ੍ਹੋ: ਜਲੰਧਰ ਵਿਖੇ PAP ਕੈਂਪਸ ’ਚ ਪੁੱਜੇ CM ਚੰਨੀ ਬੋਲੇ, ਪੰਜਾਬ ਪੁਲਸ ਕਰਕੇ ਸੂਬੇ ’ਚ ਅਮਨ-ਸ਼ਾਂਤੀ

ਇਨ੍ਹਾਂ ਨੂੰ ਪੁਲਸ ਦੀ ਮਦਦ ਨਾਲ ਇਲਾਜ ਲਈ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਦਾਖ਼ਲ ਕਰਵਾਇਆ ਗਿਆ ਪਰ ਉਸ ਦੀ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਰੈਫਰ ਕਰ ਦਿੱਤਾ। ਇਸ ਸਬੰਧ ਵਿਚ ਪੁਲਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਇਕ 174 ਦੀ ਕਾਰਵਾਈ ਕਰਦਿਆਂ ਹੋਇਆ ਦੋਵੇਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ।  

ਇਹ ਵੀ ਪੜ੍ਹੋ: ਜਾਂਦਾ-ਜਾਂਦਾ ਸਾਲ ਦੇ ਗਿਆ ਪਰਿਵਾਰ ਨੂੰ ਡੂੰਘਾ ਸਦਮਾ, ਮੋਰਿੰਡਾ ਵਿਖੇ ਸ਼ੱਕੀ ਹਾਲਾਤ 'ਚ ਵਿਆਹੁਤਾ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News