13 ਸਾਲਾ ਪੁੱਤ ਸਾਹਮਣੇ ਪਿਓ ਦੀ ਦਰਦਨਾਕ ਮੌਤ, ਚੀਕਾਂ ਮਾਰ ਮਦਦ ਲਈ ਲਾਉਂਦਾ ਰਿਹਾ ਗੁਹਾਰ (ਤਸਵੀਰਾਂ)

Sunday, Feb 16, 2020 - 06:32 PM (IST)

13 ਸਾਲਾ ਪੁੱਤ ਸਾਹਮਣੇ ਪਿਓ ਦੀ ਦਰਦਨਾਕ ਮੌਤ, ਚੀਕਾਂ ਮਾਰ ਮਦਦ ਲਈ ਲਾਉਂਦਾ ਰਿਹਾ ਗੁਹਾਰ (ਤਸਵੀਰਾਂ)

ਜਲੰਧਰ (ਸੋਨੂੰ)— ਇਥੋਂ ਦੇ ਲੰਮਾ ਪਿੰਡ ਚੌਕ ਨੇੜੇ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਰਕੇ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਇਸ ਹਾਦਸੇ 'ਚ ਉਸ ਦਾ 13 ਪੁੱਤ ਵਾਲ-ਵਾਲ ਬੱਚ ਗਿਆ। ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ ਪੁੱਤਰ ਰਾਮ ਸਿੰਘ ਵਾਸੀ ਨੂਰਪੁਰ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੁਖਵਿੰਦਰ ਸਿੰਘ ਬੀਤੀ ਰਾਤ ਆਪਣੇ ਬੇਟੇ ਗੁਰਚਰਨ ਸਿੰਘ ਦੇ ਨਾਲ ਮੋਟਰਸਾਈਕਲ 'ਤੇ ਲੰਮਾ ਪਿੰਡ ਚੌਕ ਤੋਂ ਇਲੈਕਟ੍ਰੀਸ਼ੀਅਨ ਦੀ ਦੁਕਾਨ ਬੰਦ ਕਰਕੇ ਨੂਰਪੁਰ ਵੱਲ ਆਪਣੇ ਘਰ ਜਾ ਰਿਹਾ ਸੀ ਤਾਂ ਅਚਾਨਕ ਰਸਤੇ 'ਚ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਮੋਟਰਸਾਈਕਲ ਸਵਾਰ ਵਿਅਕਤੀ ਸੁਖਵਿੰਦਰ ਦੀ ਮੌਕੇ 'ਤੇ ਹੀ ਮੌਤ ਹੋ ਗਈ।

PunjabKesari

13 ਸਾਲਾ ਬੇਟੇ ਗੁਰਚਰਨ ਨੂੰ ਸਿੰਘ ਪਤਾ ਨਹੀਂ ਸੀ ਕਿ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਪਰ ਖੂਨ ਵਹਿੰਦਾ ਦੇਖ ਕੇ ਉਹ ਸੜਕ 'ਤੇ ਮਦਦ ਲਈ ਰੌਲਾ ਪਾਉਂਦਾ ਰਿਹਾ, ''ਮੇਰੇ ਪਾਪਾ ਨੂੰ ਹਸਪਤਾਲ ਪਹੁੰਚਾ ਦਿਓ।'' ਪੁੱਤ ਦੀਆਂ ਚੀਕਾਂ ਸੁਣ ਕੇ ਕੁਝ ਲੋਕ ਉਥੇ ਇਕੱਠਾ ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਅਤੇ 108 ਐਂਬੂਲੈਂਸ ਨੂੰ ਦਿੱਤੀ।

PunjabKesari

ਇਸ ਦੇ ਇਕ ਘੰਟੇ ਨਾ ਤਾਂ ਉਥੇ ਕੋਈ ਪੁਲਸ ਪਹੁੰਚੀ ਅਤੇ ਨਾ ਹੀ ਐਂਬੂਲੈਂਸ। ਲੋਕਾਂ ਨੇ ਇਨਸਾਨੀਅਤ ਦਿਖਾਉਂਦੇ ਹੋਏ ਸੁਖਵਿੰਦਰ ਸਿੰਘ ਨੂੰ ਆਟੋ 'ਚ ਪਾ ਕੇ ਲਾਸ਼ ਨੂੰ ਸੜਕ 'ਤੇ ਸਟ੍ਰੇਚਰ 'ਤੇ ਰੱਖ ਕੇ ਪੁਲਸ ਦਾ ਇੰਤਜ਼ਾਰ ਕੀਤਾ ਪਰ ਪੁਲਸ ਇਥੇ ਵੀ ਦੇਰੀ ਨਾਲ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ।  

PunjabKesari

ਜਾਣਕਾਰੀ ਦਿੰਦੇ ਹੋਏ ਥਾਣਾ 8 ਨੰਬਰ ਦੇ ਏ. ਐੱਸ. ਆਈ. ਪ੍ਰੇਮ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਭੇਜ ਦਿੱਤਾ ਹੈ ਅਤੇ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਗਾਲ ਕੇ ਜਾਂਚ ਕਰ ਰਹੀ ਹੈ। ਪਰਿਵਾਰ ਦਾ ਦੋਸ਼ ਹੈ ਕਿ ਹਾਦਸੇ ਤੋਂ ਬਾਅਦ ਮੌਕੇ 'ਤੇ ਐਂਬੂਲੈਂਸ ਜਾਂ ਪੁਲਸ ਪਹੁੰਚਦੀ ਤਾਂ ਸ਼ਾਇਦ ਸੁਖਵਿੰਦਰ ਸਿੰਘ ਦੀ ਜਾਨ ਬੱਚ ਜਾਂਦੀ।

PunjabKesari

 


author

shivani attri

Content Editor

Related News