ਜਲੰਧਰ: ਹਾਦਸੇ ਨੇ ਖੋਹੀਆਂ ਖੁਸ਼ੀਆਂ, ਪਿਓ ਦੀਆਂ ਅੱਖਾਂ ਸਾਹਮਣੇ ਇਕਲੌਤੇ ਪੁੱਤਰ ਦੀ ਤੜਫ਼-ਤੜਫ਼ ਕੇ ਨਿਕਲੀ ਜਾਨ

Tuesday, Jul 06, 2021 - 04:32 PM (IST)

ਜਲੰਧਰ: ਹਾਦਸੇ ਨੇ ਖੋਹੀਆਂ ਖੁਸ਼ੀਆਂ, ਪਿਓ ਦੀਆਂ ਅੱਖਾਂ ਸਾਹਮਣੇ ਇਕਲੌਤੇ ਪੁੱਤਰ ਦੀ ਤੜਫ਼-ਤੜਫ਼ ਕੇ ਨਿਕਲੀ ਜਾਨ

ਜਲੰਧਰ (ਜ. ਬ.)– ਟਰਾਂਸਪੋਰਟ ਨਗਰ ਚੌਂਕ ਵਿਚ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਕਾਰਨ ਇਕ ਪਿਓ ਦੇ ਸਾਹਮਣੇ ਹੀ ਉਸ ਦੇ ਇਕਲੌਤੇ ਪੁੱਤ ਦੀ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਬੀਤੀ ਦੇਰ ਰਾਤ ਉਸ ਸਮੇਂ ਹੋਇਆ, ਜਦੋਂ ਪਿਓ-ਪੁੱਤ ਐਕਟਿਵਾ ’ਤੇ ਸਵਾਰ ਹੋ ਕੇ ਆਪਣੇ ਘਰ ਜਾ ਰਹੇ ਸਨ। ਹਾਦਸੇ ਤੋਂ ਬਾਅਦ ਟਰੈਕਟਰ-ਟਰਾਲੀ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਮ੍ਰਿਤਕ ਦੀ ਪਛਾਣ ਸੈਮਸਨ (16) ਪੁੱਤਰ ਨਰੇਸ਼ ਕੁਮਾਰ ਨਿਵਾਸੀ ਆਦਮਪੁਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਜਲੰਧਰ ਕੋਰਟ ਕੰਪਲੈਕਸ ਦੇ ਬਾਹਰ 2 ਵਕੀਲਾਂ ’ਚ ਖੂਨੀ ਝੜਪ, ਔਰਤ ਦੇ ਪਾੜੇ ਕੱਪੜੇ

ਥਾਣਾ ਨੰਬਰ 8 ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਨਰੇਸ਼ ਕੁਮਾਰ ਨੇ ਦੱਸਿਆ ਕਿ ਛੁੱਟੀ ਤੋਂ ਬਾਅਦ ਉਹ ਆਪਣੇ ਇਕਲੌਤੇ ਪੁੱਤ ਸੈਮਸਨ ਨਾਲ ਘਰ ਜਾ ਰਿਹਾ ਸੀ। ਨਰੇਸ਼ ਐਕਟਿਵਾ ਚਲਾ ਰਿਹਾ ਸੀ, ਜਦਕਿ ਉਸ ਦਾ ਪੁੱਤਰ ਪਿੱਛੇ ਬੈਠਾ ਸੀ। ਉਸ ਨੇ ਕਿਹਾ ਕਿ ਜਿਵੇਂ ਹੀ ਐਕਟਿਵਾ ਟਰਾਂਸਪੋਰਟ ਨਗਰ ਚੌਂਕ ਕੋਲ ਪਹੁੰਚੀ ਤਾਂ ਪਿੱਛਿਓਂ ਆ ਰਹੇ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਨੇ ਉਸ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਣ ਉਪਰੰਤ ਦੋਵੇਂ ਪਿਓ-ਪੁੱਤ ਸੜਕ ਵਿਚਕਾਰ ਡਿੱਗ ਗਏ ਅਤੇ ਇਸੇ ਦੌਰਾਨ ਟਰਾਲੀ ਦਾ ਟਾਇਰ ਸੈਮਸਨ ਦੇ ਸਿਰ ’ਤੇ ਚੜ੍ਹ ਗਿਆ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਉਪਰੰਤ ਟਰੈਕਟਰ-ਟਰਾਲੀ ਡਰਾਈਵਰ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ: ਕਰਤਾਰਪੁਰ ਵਿਖੇ ਪੁਲਸ ਨੂੰ ਲੋੜੀਂਦੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਦੱਸਿਆ ਕਾਰਨ

ਮੌਕੇ ’ਤੇ ਪਹੁੰਚੀ ਥਾਣਾ ਨੰਬਰ 8 ਦੀ ਪੁਲਸ ਨੇ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਸੀ। ਪੁਲਸ ਨੇ ਅਣਪਛਾਤੇ ਟਰੈਕਟਰ-ਟਰਾਲੀ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਦਿੱਲੀ ਤੋਂ ਭੱਜ ਕੇ ਜਲੰਧਰ ਪੁੱਜਾ ਪ੍ਰੇਮੀ ਜੋੜਾ, ਕੁੜੀ ਦੇ ਪਰਿਵਾਰ ਨੇ ਪ੍ਰੇਮੀ ਦੀ ਸੜਕ ’ਤੇ ਕੀਤੀ ਛਿੱਤਰ-ਪਰੇਡ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News