ਡਿਊਟੀ 'ਤੇ ਜਾਂਦੇ ਸਮੇਂ ਪੁਲਸ ਮੁਲਾਜ਼ਮ ਨਾਲ ਵਾਪਰਿਆ ਹਾਦਸਾ, ਮੌਕੇ 'ਤੇ ਮੌਤ

04/16/2020 1:19:11 PM

ਗੋਰਾਇਆ (ਮੁਨੀਸ਼)— ਇਥੇ ਹਾਈਵੇਅ 'ਤੇ ਇਕ ਪੁਲਸ ਹੈੱਡ ਕਾਂਸਟੇਬਲ ਦੀ ਡਿਊਟੀ 'ਤੇ ਆਉਂਦੇ ਹੋਏ ਹਾਦਸਾ ਵਾਪਰਨ ਕਾਰਨ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੇਵਲ ਸਿੰਘ ਥਾਣਾ ਮੁਖੀ ਨੇ ਦੱਸਿਆ ਕਿ ਬਲਵਿੰਦਰ ਸਿੰਘ (55 ਸਾਲ) ਪੁੱਤਰ ਸਿਮਰੂ ਰਾਮ ਵਾਸੀ ਖਾਨਪੁਰ ਨੇੜੇ ਮਾਹਿਲਪੁਰ (ਹੁਸ਼ਿਆਰਪੁਰ) ਆਈ. ਆਰ. ਬੀ. ਦਾ ਮੁਲਾਜ਼ਮ ਹੈ।

ਇਹ ਵੀ ਪੜ੍ਹੋ ►ਹੁਸ਼ਿਆਰਪੁਰ: ਇਕਾਂਤਵਾਸ ਕੀਤਾ ਵਿਅਕਤੀ ਹੋਇਆ ਫਰਾਰ, ਪਈਆਂ ਭਾਜੜਾਂ

PunjabKesari
ਅੱਜ ਸਵੇਰੇ ਪੁਲਸ ਮੁਲਾਜ਼ਮ ਮਾਹਿਲਪੁਰ ਤੋਂ ਗੋਰਾਇਆ ਥਾਣੇ ਵਿਖੇ ਆਪਣੇ ਮੋਟਰਸਾਈਕਲ ਸਪਲੈਂਡਰ ਪੀ. ਬੀ.07 ਬੀ.ਈ. 6066 'ਤੇ ਕਰਫਿਊ ਡਿਊਟੀ 'ਤੇ ਆ ਰਿਹਾ ਸੀ। ਡਿਊਟੀ 'ਤੇ ਆਉਂਦੇ ਸਮੇਂ ਜਦੋਂ ਉਹ ਹਾਈਵੇਅ 'ਤੇ ਗੋਰਾਇਆ ਟਰੱਕ ਯੂਨੀਅਨ ਕੋਲ ਪੈਂਦੇ ਰਾਧਾ ਸੁਆਮੀ ਸਤਿਸੰਗ ਘਰ ਨੇੜੇ ਪੁੱਜਾ ਤਾਂ ਮੋਟਰਸਾਈਕਲ ਬੇਕਾਬੂ ਹੋ ਗਿਆ ਅਤੇ ਉਸ ਦਾ ਡੰਡਾ ਫਸਣ ਕਾਰਨ ਪੁਲਸ ਮੁਲਾਜ਼ਮ ਹੇਠਾਂ ਡਿੱਗ ਗਿਆ, ਜਿਸ ਦੇ ਕਾਰਨ ਉਸ ਦੇ ਸਿਰ 'ਤੇ ਡੂੰਘੀ ਸੱਟ ਲੱਗ ਗਈ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਫਿਲੌਰ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ ► ਰਿਸ਼ਤਿਆਂ ''ਤੇ ਕੋਰੋਨਾ ਦੀ ਮਾਰ, ਲੁਧਿਆਣਾ ਤੋਂ ਪੈਦਲ ਚੱਲ ਕੇ ਭੈਣ ਘਰ ਪੁੱਜੇ ਭਰਾ ਨੂੰ ਮਿਲਿਆ ਕੋਰਾ ਜਵਾਬ

PunjabKesariਇਹ ਵੀ ਪੜ੍ਹੋ ► ਕੋਰੋਨਾ 'ਤੇ ਜੰਗ ਜਿੱਤਣ ਵਾਲੇ ਨਵਾਂਸ਼ਹਿਰ ਦੇ ਇਨ੍ਹਾਂ ਭਰਾਵਾਂ ਨੇ ਸਾਂਝੀਆਂ ਕੀਤੀਆਂ ਇਹ ਗੱਲਾਂ


shivani attri

Content Editor

Related News