ਨੀਂਦ ਦੀ ਝਪਕੀ ਆਉਣ ਨਾਲ ਹੱਸਦੇ-ਖੇਡਦੇ ਪਰਿਵਾਰ ਦੇ 6 ਜੀਅ ਗਏ ਮੌਤ ਦੇ ਮੂੰਹ (ਵੀਡੀਓ)

05/26/2018 3:26:27 PM

ਸ਼੍ਰੀਨਗਰ/ਬਟਾਲਾ—ਸ਼੍ਰੀਨਗਰ-ਪਠਾਨਕੋਟ ਹਾਈਵੇ 'ਤੇ ਸਾਂਬਾ ਨਜ਼ਦੀਕ ਬੀਤੇ ਵੀਰਵਾਰ ਦੀ ਰਾਤ ਲੱਗਭਗ 2 ਵਜੇ ਦਰਦਨਾਕ ਹਾਦਸਾ ਹੋਇਆ। ਇਸ ਹਾਦਸੇ 'ਚ ਬਟਾਲਾ ਦੇ 6 ਲੋਕਾਂ ਦੀ ਮੌਤ ਹੋ ਗਈ ਅਤੇ 8 ਲੋਕ ਜ਼ਖਮੀ ਹੋ ਗਏ। ਮਰਨ ਵਾਲਿਆਂ 'ਚ ਮਾਂ-ਬੇਟਾ ਵੀ ਸ਼ਾਮਲ ਸਨ। ਮਿਲੀ ਜਾਣਕਾਰੀ 'ਚ ਇਹ ਪਰਿਵਾਰ ਸ਼੍ਰੀਨਗਰ ਵਿਆਹੀ ਬੇਟੀ ਨੂੰ ਲੈਣ ਜਾ ਰਹੇ ਸਨ।

PunjabKesari
ਸੂਤਰਾਂ ਤੋਂ ਮਿਲੀ ਜਾਣਕਾਰੀ 'ਚ ਇਕ ਮਹੀਨਾ ਪਹਿਲਾਂ ਬੇਟੇ ਦੇ ਵਿਆਹ ਹੋਇਆ ਸੀ, ਜਿਸ ਦੀ ਪਾਰਟੀ 26 ਮਈ ਨੂੰ ਰੱਖੀ ਗਈ ਸੀ। ਜਿਸ ਕਰਕੇ ਭੈਣ ਨੂੰ ਲੈਣ ਲਈ ਇਨੋਵਾ 'ਚ ਸਾਰਾ ਪਰਿਵਾਰ 23 ਮਈ ਨੂੰ ਸ਼੍ਰੀਨਗਰ ਜਾਂਦੇ ਸਮੇਂ ਘਰ ਦੇ 6 ਜੀਆਂ ਦੀ ਮੌਤ ਹੋ ਗਈ। ਸਾਰੇ ਮ੍ਰਿਤਕ ਬਟਾਲਾ ਦੇ ਪਿੰਡ ਅਹਿਮਦਾਬਾਦ ਦੇ ਰਹਿਣ ਵਾਲੇ ਸਨ। ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜਦੋਂ ਪਰਿਵਾਰ ਘਰ ਵਾਪਸ ਆ ਰਿਹਾ ਸੀ ਤਾਂ ਰਸਤੇ 'ਚ ਡਰਾਈਵਰ ਨੂੰ ਨੀਂਦ ਦੀ ਝਪਕੀ ਆ ਗਈ, ਜਿਸ 'ਚ ਕਾਰ ਹਾਈਵੇ ਕਿਨਾਰੇ ਪੁਲੀ ਦੇ ਨਾਲ ਟਕਰਾ ਗਈ।

PunjabKesari
ਦੱਸਣਾ ਚਾਹੁੰਦੇ ਹਾਂ ਕਿ ਮ੍ਰਿਤਕਾਂ 'ਚ ਦੋ ਬੱਚੇ ਵੀ ਸ਼ਾਮਲ ਹਨ, ਜਦੋਕਿ 7 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਪੂਨਮ ਪਤਨੀ ਅਤਰਸ ਅਤੇ ਉਸ ਦੀ ਇਕ ਸਾਲ ਦਾ ਬੇਟੀ ਜਸ਼ਨ, ਲਵਪ੍ਰੀਤ ਪੁੱਤਰ ਬਖਸ਼ੀਸ਼ ਮਸੀਹ, ਵੀਨਸ ਪਤਨੀ ਧਰਮਪਾਲ, ਗੀਤਾ ਦੇਵੀ ਪਤਨੀ ਕਸ਼ਮੀਰ ਸਿੰਘ ਅਤੇ 2 ਮਹੀਨੇ ਦੇ ਰੇਸ਼ਵ ਪੁੱਤਰ ਰਾਹੁਲ ਦੇ ਰੂਪ 'ਚ ਹੋਈ ਹੈ। ਜ਼ਖਮੀਆਂ 'ਚ ਰਾਹੁਲ ਪੁੱਤਰ ਕਸ਼ਮੀਰ ਸਿੰਘ ਅਤਰਸ ਪੁੱਤਰ ਵਿਜੇ ਮਸੀਹ, ਰਾਜੂ ਪੁੱਤਰ ਯੂਸਫ ਮਸੀਹ, ਨੀਤੂ ਪਤਨੀ ਰਾਹੁਲ, ਉਸ ਦਾ ਇਕ ਨਾਬਾਲਗ ਬੇਟਾ, ਰੂਪ ਸਿੰਘ ਪੁੱਤਰ ਸੋਹਨ ਸਿੰਘ ਅਤੇ ਮੋਨੀ ਪੁੱਤਰ ਰਾਮ ਪਾਲ ਦੇ ਰੂਪ 'ਚ ਪਛਾਣ ਹੋਈ ਹੈ। ਇਨ੍ਹਾਂ ਜ਼ਖਮੀਆਂ ਦਾ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬੇਟੀ ਦਾ 2 ਮਹੀਨੇ ਦਾ ਬੱਚਾ, ਸੱਸ ਦੀ ਮੌਤ, ਭੈਣ, ਭਰਾ ਸਮੇਤ 7 ਜ਼ਖਮੀ
ਘਟਨਾਸਥਾਨ ਨਜ਼ਦੀਕ ਮੌਜ਼ੂਦ ਲੋਕਾਂ ਨੇ ਦੱਸਿਆ ਕਿ ਧਮਾਕਾ ਇੰਨਾ ਜੋਰ ਦਾ ਹੋਇਆ ਕਿ ਲੱਗਿਆ ਜਿਵੇਂ ਬੰਬ ਵਿਸਫੋਟ ਹੋਇਆ ਹੋਵੇ। ਧਮਾਕੇ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਤਾਂ ਪਤਾ ਲੱਗਿਆ ਕਿ ਸੜਕ ਹਾਦਸਾਹੋਇਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਐਂਬੂਲੈਸ ਨੂੰ ਸੂਚਿਤ ਕੀਤਾ ਅਤੇ ਜ਼ਖਮੀਆਂ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ।
ਕਾਰ ਨੂੰ ਲਵਪ੍ਰੀਤ ਪੁੱਤਰ ਬਖਸ਼ੀਸ਼ ਮਸੀਹ ਚਲਾ ਰਿਹਾ ਸੀ। ਕਾਰ 'ਚ ਕੁਲ 13 ਲੋਕ ਸਵਾਰ ਸਨ। ਡਰਾਈਵਰ ਲਵਪ੍ਰੀਤ ਨੂੰ ਅਚਾਨਕ ਨੀਂਦ ਆ ਗਈ, ਜਿਸ ਕਰਕੇ ਤੇਜ਼ ਰਫਤਾਰ ਕਾਰ ਬੇਕਾਬੂ ਹੋ ਗਈ ਅਤੇ ਹਾਈਵੇ ਦੇ ਕਿਨਾਰੇ ਵਾਲੀ ਦੀਵਾਰ ਨਾਲ ਟਕਰਾ ਗਈ।
ਜ਼ਖਮੀ ਮੋਨੂੰ ਦੇ ਘਰ ਸੀ ਪਾਰਟੀ
ਹਾਦਸੇ 'ਚ ਜ਼ਖਮੀ ਮੋਨੂੰ ਨੇ ਦੱਸਿਆ ਕਿ ਉਸ ਦਾ ਇਕ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਇਸ ਮੌਕੇ 'ਤੇ 26 ਮਈ ਨੂੰ ਘਰ 'ਚ ਪਾਰਟੀ ਸੀ। ਇਸ ਲਈ ਸ਼੍ਰੀਨਗਰ 'ਚ ਵਿਆਹੀ ਭੈਣ ਨੀਤੂ ਅਤੇ ਪਰਿਵਾਰ ਨੂੰ ਲਿਆਉਣ ਲਈ ਪੂਰੇ ਪਰਿਵਾਰ ਸਮੇਤ ਟੈਕਸੀ ਕਰਕੇ ਸ਼੍ਰੀਨਗਰ ਗਏ ਸਨ।
ਨੀਤੂ ਦੀ ਸੱਸ ਗੀਤਾ ਦੇਵੀ ਵੀ ਨਾਲ ਆ ਗਈ। ਹਾਦਸੇ 'ਚ ਉਨ੍ਹਾਂ ਦੀ ਮੌਤ ਹੋ ਗਈ, ਜਦੋਂਕਿ ਮੋਨੂੰ ਅਤੇ ਉਸ ਦੀ ਭੈਣ ਨੀਤੂ ਜ਼ਖਮੀ ਹੋ ਗਏ। ਹਾਦਸੇ 'ਚ 2 ਪਰਿਵਾਰ ਉਜੜ ਗਏ। ਦੁਰਘਟਨਾ 'ਚ ਪੂਨਮ ਪਤਨੀ ਅਤਰਸ ਅਤੇ ਉਸ ਦਾ ਇਕ ਸਾਲ ਦਾ ਬੇਟਾ ਜਸ਼ਨ ਦੀ ਮੌਤ, ਜਦੋਂਕਿ ਅਤਰਸ ਜ਼ਖਮੀ ਹੋ ਗਿਆ। ਨਾਲ ਹੀ ਮੋਨੂੰ ਦੀ ਭੈਣ ਪਤਨੀ ਰਾਹੁਲ ਦੇ 2 ਮਹੀਨੇ ਦੇ ਬੇਟੇ ਰੇਸ਼ਵ ਅਤੇ ਸੱਸ ਦੀ ਮੌਤ ਹੋ ਗਈ।


Related News