ਧੁੰਦ ਕਾਰਨ ਵਾਪਰਿਆ ਇਕ ਹੋਰ ਭਿਆਨਕ ਸੜਕ ਹਾਦਸਾ, ਨੌਜਵਾਨ ਦੀ ਕੱਟੀ ਗਈ ਬਾਂਹ

Tuesday, Dec 20, 2022 - 10:38 PM (IST)

ਧੁੰਦ ਕਾਰਨ ਵਾਪਰਿਆ ਇਕ ਹੋਰ ਭਿਆਨਕ ਸੜਕ ਹਾਦਸਾ, ਨੌਜਵਾਨ ਦੀ ਕੱਟੀ ਗਈ ਬਾਂਹ

ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਢੱਟ ਮੋੜ ਤੋਂ ਝਾਵਾਂ ਪਿੰਡ ਵੱਲ ਜਾਂਦੀ ਸੜਕ 'ਤੇ ਦੇਰ ਸ਼ਾਮ ਵਾਪਰੇ ਭਿਆਨਕ ਸੜਕ ਹਾਦਸੇ 'ਚ ਕਾਰ ਦੀ ਲਪੇਟ ਵਿੱਚ ਆਉਣ ਕਾਰਨ ਨੌਜਵਾਨ ਦੀ ਬਾਂਹ ਕੱਟੀ ਗਈ। ਹਾਦਸਾ ਸ਼ਾਮ 7.30 ਵਜੇ ਦੇ ਕਰੀਬ ਉਸ ਵੇਲੇ ਵਾਪਰਿਆ ਜਦੋਂ ਹੰਬੜਾਂ ਮੋੜ ਨੇੜੇ ਸੰਘਣੀ ਧੁੰਦ 'ਚ ਖੇਤਾਂ ਵਿੱਚ ਦਰੱਖਤ ਵੱਢਣ ਦਾ ਕੰਮ ਖਤਮ ਕਰਕੇ ਸੜਕ ਕਿਨਾਰੇ ਖੜ੍ਹੇ ਟਰੈਕਟਰਾਂ ਕੋਲ ਨੌਜਵਾਨ 'ਚ ਵਰਨਾ ਕਾਰ ਟਕਰਾਉਣ ਤੋਂ ਬਾਅਦ ਟਰੈਕਟਰ ਵਿੱਚ ਜਾ ਵੱਜੀ।

ਇਹ ਵੀ ਪੜ੍ਹੋ : ਮਤਰੇਏ ਪਿਓ ਨੇ ਨਾਬਾਲਗ ਧੀ ਨਾਲ ਟੱਪੀਆਂ ਹੱਦਾਂ, ਕੀਤਾ ਇਹ ਕਾਰਾ

PunjabKesari

ਕਾਰ ਦੀ ਲਪੇਟ 'ਚ ਆਉਣ ਕਾਰਨ ਗੰਭੀਰ ਜ਼ਖ਼ਮੀ ਹੋਏ ਨੌਜਵਾਨ ਯਾਕੂਬ ਅਲੀ ਪੁੱਤਰ ਬਸ਼ੀਰ ਵਾਸੀ ਹੰਬੜਾਂ ਦੀ ਇਕ ਬਾਂਹ ਕੱਟੀ ਗਈ। ਉਸ ਨੂੰ ਤੁਰੰਤ ਟਾਂਡਾ ਦੇ ਸਰਕਾਰੀ ਹਸਪਤਾਲ 'ਚ ਮੁੱਢਲੀ ਡਾਕਟਰੀ ਮਦਦ ਦੇਣ ਤੋਂ ਬਾਅਦ ਹੁਸ਼ਿਆਰਪੁਰ ਰੈਫਰ ਕੀਤਾ ਗਿਆ। ਹਾਦਸੇ 'ਚ ਕਾਰ ਚਾਲਕ ਵੀ ਜ਼ਖ਼ਮੀ ਹੋਇਆ ਦੱਸਿਆ ਜਾ ਰਿਹਾ ਹੈ। ਹਾਦਸਾ ਕਿਨ੍ਹਾਂ ਹਾਲਾਤ ਵਿੱਚ ਹੋਇਆ, ਇਸ ਦੀ ਜਾਂਚ ਕਰਨ ਲਈ ਅੱਡਾ ਸਰਾਂ ਪੁਲਸ ਚੌਕੀ ਇੰਚਾਰਜ ਰਾਜੇਸ਼ ਕੁਮਾਰ ਰਾਣਾ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

PunjabKesari

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News