ਗੋਰਾਇਆ ਨੇੜੇ ਵਾਪਰੇ ਦਰਦਨਾਕ ਹਾਦਸੇ ’ਚ 4 ਭੈਣਾਂ ਦੇ ਇਕਤੌਲੇ ਭਰਾ ਸਣੇ 2 ਨੌਜਵਾਨਾਂ ਦੀ ਮੌਤ
Saturday, Jun 26, 2021 - 05:58 PM (IST)

ਗੋਰਾਇਆ (ਜ. ਬ., ਹੇਮੰਤ)- ਕ੍ਰਿਕਟ ਮੈਚ ਖੇਡ ਕੇ ਵਾਪਸ ਆਪਣੇ ਪਿੰਡ ਪਰਤ ਰਹੇ ਇਕ ਮੋਟਰਸਾਈਕਲ ਸਵਾਰ 3 ਨੌਜਵਾਨਾਂ ਦੀ ਧਾਰਮਿਕ ਅਸਥਾਨ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਦੇ ਮੋਟਰਸਾਈਕਲ ਨਾਲ ਜ਼ੋਰਦਾਰ ਟੱਕਰ ਹੋ ਗਈ।
ਇਹ ਵੀ ਪੜ੍ਹੋ: ਸ਼ਮਸ਼ੇਰ ਦੂਲੋ ਦਾ ਵੱਡਾ ਬਿਆਨ, ਪਾਰਟੀ ਦੇ ਹਾਲਾਤ ਸੁਧਾਰਣ ਲਈ ਹੁਣ ਸਰਜੀਕਲ ਸਟ੍ਰਾਈਕ ਜ਼ਰੂਰੀ
ਇਸ ਹਾਦਸੇ ਵਿਚ 2 ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ 3 ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ, ਜੋ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਜਾਣਕਾਰੀ ਮੁਤਾਬਕ ਗੋਰਾਇਆ ਦੇ ਨੇੜਲੇ ਪਿੰਡ ਰੰਧਾਵਾ ਤੋਂ ਕ੍ਰਿਕਟ ਟੂਰਨਾਮੈਂਟ ਖੇਡ ਕੇ ਵਾਪਸ ਮੋਟਰਸਾਈਕਲ ’ਤੇ ਜਾ ਰਹੇ 18 ਸਾਲਾ ਜਸ਼ਨ ਪੁੱਤਰ ਪਰਮਜੀਤ ਅਤੇ 17 ਸਾਲਾ ਹਨੀ ਉਰਫ਼ ਹੈਰੀ ਪੁੱਤਰ ਸੋਮਾ ਨਾਲ ਬੌਬੀ ਪੁੱਤਰ ਬਲਵੰਤ ਰਾਮ ਤਿੰਨੋਂ ਵਾਸੀ ਗੰਨਾ ਪਿੰਡ ਥਾਣਾ ਫਿਲੌਰ ਦੀ ਬੀੜ ਬੰਸੀਆਂ ਤੋਂ ਆ ਰਹੇ ਮੋਟਰਸਾਈਕਲ ਸਵਾਰਾਂ ਅਜੇ ਕੁਮਾਰ ਪੁੱਤਰ ਰੇਸ਼ਮ ਲਾਲ ਅਤੇ ਨਾਲ ਸੁਚੇਤ ਦੋਨੋਂ ਵਾਸੀ ਪਿੰਡ ਜੌਹਲਾਂ ਥਾਣਾ ਗੋਰਾਇਆ ਦੇ ਮੋਟਰਸਾਈਕਲਾਂ ਨਾਲ ਟੱਕਰ ਹੋ ਗਈ।
ਇਹ ਵੀ ਪੜ੍ਹੋ: ਸੁਖਮੀਤ ਡਿਪਟੀ ਕਤਲ ਮਾਮਲੇ 'ਚ ਕਾਲ ਡਿਟੇਲ ਰਾਹੀਂ ਪੁਲਸ ਹੱਥ ਲੱਗੇ ਅਹਿਮ ਸੁਰਾਗ, ਸਾਹਮਣੇ ਆਈ ਇਹ ਗੱਲ
ਮੋਟਰਸਾਈਕਲਾਂ ਦੀ ਰਫ਼ਤਾਰ ਤੇਜ਼ ਹੋਣ ਕਾਰਨ ਦੋਵੇਂ ਮੋਟਰਸਾਈਕਲ ਬੇਕਾਬੂ ਹੋ ਕੇ ਰਸਤੇ ਦੇ ਨਾਲ ਸਾਈਡ ’ਤੇ ਡਿੱਗ ਕੇ ਦਰੱਖਤ ਹੇਠਾਂ ਬਣੇ ਸੀਮਿੰਟ ਦੇ ਸਲੈਬ ਨਾਲ ਜਾ ਟਕਰਾਏ, ਜਿਸ ਨਾਲ ਜਸ਼ਨ ਪੁੱਤਰ ਪਰਮਜੀਤ ਤੇ ਹਨੀ ਪੁੱਤਰ ਸੋਮਾ ਦੋਵੇਂ ਵਾਸੀ ਗੰਨਾ ਪਿੰਡ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਬੌਬੀ, ਅਜੇ, ਸੁਚੇਤ ਤਿੰਨੋਂ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪਹਿਲਾਂ ਰੁੜਕਾ ਕਲਾਂ ਦੇ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ ਪਰ ਉਨ੍ਹਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਫਿਲੌਰ ਵਿਖੇ ਭੇਜ ਦਿੱਤਾ ਜਿੱਥੇ ਉਹ ਜ਼ੇਰੇ ਇਲਾਜ ਹਨ।
ਇਹ ਵੀ ਪੜ੍ਹੋ: ਹੱਸਦੇ-ਵੱਸਦੇ ਉੱਜੜੇ ਦੋ ਪਰਿਵਾਰ, ਫਗਵਾੜਾ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ
ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ ਜਸ਼ਨ
ਇਸ ਹਾਦਸੇ ਵਿਚ ਮ੍ਰਿਤਕ ਜਸ਼ਨ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਸੀ, ਜੋ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਜਦਕਿ ਦੂਜਾ ਮ੍ਰਿਤਕਾ ਹੈਰੀ ਵੀ ਬਾਰ੍ਹਵੀਂ ਜਮਾਤ ਦਾ ਹੀ ਵਿਦਿਆਰਥੀ ਸੀ, ਦੋਵੇਂ ਨੌਜਵਾਨ ਜਿੱਥੇ ਆਪਣੇ ਪਰਿਵਾਰ ਦੇ ਲਾਡਲੇ ਸਨ, ਉੱਥੇ ਹੀ ਪਿੰਡ ਦੇ ਵੀ ਲਾਡਲੇ ਸਨ। ਇਸ ਦਰਦਨਾਕ ਮੌਤ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਵੇਖਣ ਨੂੰ ਮਿਲ ਰਹੀ ਸੀ। ਪੁਲਸ ਨੇ ਦੋਹਾਂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਵਿੱਚ ਰੱਖ ਦਿੱਤਾ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਚੰਡੀਗੜ੍ਹ: ਰਾਜਪਾਲ ਨੂੰ ਮੰਗ ਪੱਤਰ ਸੌਂਪਣ ਦੇ ਬਾਅਦ ਵਾਪਸ ਪਰਤੇ ਕਿਸਾਨ, ਰਾਜੇਵਾਲ ਨੇ ਕੀਤੀ ਇਹ ਅਪੀਲ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।