ਹਾਦਸੇ ਨੇ ਤਬਾਹ ਕੀਤੀਆਂ ਦੋ ਪਰਿਵਾਰਾਂ ਦੀਆਂ ਖ਼ੁਸ਼ੀਆਂ, ਗੱਭਰੂ ਪੁੱਤਰਾਂ ਦੀ ਹੋਈ ਮੌਤ

Thursday, Feb 18, 2021 - 05:33 PM (IST)

ਹਾਦਸੇ ਨੇ ਤਬਾਹ ਕੀਤੀਆਂ ਦੋ ਪਰਿਵਾਰਾਂ ਦੀਆਂ ਖ਼ੁਸ਼ੀਆਂ, ਗੱਭਰੂ ਪੁੱਤਰਾਂ ਦੀ ਹੋਈ ਮੌਤ

ਫਿਰੋਜ਼ਪੁਰ (ਹਰਚਰਨ ਬਿੱਟੂ )-ਫਿਰੋਜ਼ਪੁਰ-ਫਾਜ਼ਿਲਕਾ ਰੋਡ ਉਤੇ ਮਮਦੋਟ ਟੀ-ਪੁਆਇੰਟ ਉਤੇ ਟਰੱਕ ਤੋਂ ਬੱਚਦੇ ਸਮੇਂ ਕਾਰ ਦਰੱਖਤ ਨਾਲ ਜਾ ਟਕਰਾਈ। ਇਸ ਹਾਦਸੇ ਵਿਚ ਇਕ ਨੌਜਵਾਨ ਦੀ ਮੌਕੇ ਉਤੇ ਹੀ ਮੌਤ ਹੋ ਗਾਈ ਜਦਕਿ ਇਕ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਫਿਰੋਜ਼ਪੁਰ ਦੇ ਬਾਗੀ ਹਸਪਤਾਲ ਵਿਖੇ ਭੇਜ ਦਿਤਾ ਗਿਆ। ਇਥੇ ਇਲਾਜ ਦੌਰਾਨ ਬਾਅਦ ਵਿਚ ਦੂਜੇ ਨੌਜਵਾਨ ਦੀ ਵੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਨਵਾਂਸ਼ਹਿਰ ਨਗਰ ਕੌਂਸਲ ‘ਤੇ ਕਾਂਗਰਸ ਦਾ ਕਬਜ਼ਾ,19 ਵਾਰਡਾਂ ’ਚੋਂ 11 ਵਾਰਡਾਂ ‘ਤੇ ਜਿੱਤ ਕੀਤੀ ਹਾਸਲ

PunjabKesari

ਪ੍ਰਾਪਤ ਜਾਣਕਾਰੀ ਅਨੁਸਾਰ ਨਵਪ੍ਰੀਤ ਭੁੱਲਰ ਅਪਣੇ ਸਾਥੀ ਨਾਲ ਫਿਰੋਜ਼ਪੁਰ ਤੋਂ ਝੋਕ ਟਹਿਲ ਸਿੰਘ ਵਲ ਆਪਣੀ ਵਰਨਾ ਕਾਰ ਨੰਬਰ ਪੀ-ਬੀ-05ਏ,ਐੱਮ,8409 ਉਤੇ ਜਾ ਰਿਹਾ ਸੀ ਤਾਂ ਜਦੋਂ ਇਹ ਮਮਦੋਟ ਟੀ ਪੁਆਇੰਟ ਉਤੇ ਪੁਜਾ ਤਾਂ ਅੱਗਿਓਂ ਆ ਰਹੇ ਟਰੱਕ ਤੋਂ ਬਚਾਉਂਦੇ ਸਮੇਂ ਕਾਰ ਬੇਕਾਬੂ ਹੋ ਗਈ ਅਤੇ ਦਰਖੱਤ ਨਾਲ ਜਾ ਟਕਰਾਈ। 

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ਦੇ ਲੋਹੀਆਂ ਖ਼ਾਸ ’ਚ ਕਾਂਗਰਸ ਜਿੱਤੀ, ਨੂਰਮਹਿਲ ਤੇ ਅਲਾਵਲਪੁਰ ’ਚ ਆਜ਼ਾਦ ਉਮੀਦਵਾਰ ਰਹੇ ਜੇਤੂ

PunjabKesari

ਟੱਕਰ ਇੰਨੀ ਜ਼ਬਰਦਸਤ ਸੀ ਲੋਕਾਂ ਨੇ ਇਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਅਤੇ ਪੁਲਸ ਨੂੰ ਸੂਚਿਤ ਕੀਤਾ। ਕਾਰ ਚਾਲਕ ਦੀ ਮੌਕੇ ਉਤੇ ਮੌਤ ਹੋ ਗਈ ਜਦਿਕ ਦੂਜੇ ਸਾਥੀ ਇੰਦਰਪਾਲ ਸਿੰਘ ਨੂੰ ਗੰਭੀਰ ਸੱਟਾਂ ਲਗੀਆਂ। 

ਇਹ ਵੀ ਪੜ੍ਹੋ : ਗੜ੍ਹਸ਼ੰਕਰ ’ਚ ਆਜ਼ਾਦ ਉਮੀਦਵਾਰਾਂ ਨੇ ਮਾਰੀ ਬਾਜ਼ੀ, ਭਾਜਪਾ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ

PunjabKesari

ਉਸ ਨੂੰ ਫਿਰੋਜ਼ਪੁਰ ਦੇ ਬਾਗੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿਸ ਦੀ ਹਾਲਤ ਗੰਭੀਰ ਹੋਣ ਕਾਰਨ ਮੌਤ ਹੋ ਗਈ ਕਿ ਦੋਵੇਂ ਲੜਕੇ ਮਾਪਿਆ ਦੇ ਇਕਲੌਤੇ ਪੁੱਤਰ ਸਨ। ਇਸ ਘਟਨਾ ਨਾਲ ਪਿੰਡ ਵਿੱਚ ਭਾਰੀ ਸੋਗ ਪੈ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨਵਪ੍ਰੀਤ ਸਿੰਘ ਫੌਜ ਵਿਚ ਨੌਕਰੀ ਕਰਦਾ ਸੀ ਅਤੇ ਛੁੱਟੀ ਕੱਟਣ ਘਰ ਆਇਆ ਹੋਇਆ ਸੀ। 


author

shivani attri

Content Editor

Related News