ਬਰਨਾਲਾ 'ਚ ਵਾਪਰਿਆ ਭਿਆਨਕ ਹਾਦਸਾ, ਦੋ ਬੱਚਿਆਂ ਸਮੇਤ 3 ਲੋਕ ਜ਼ਖਮੀ

Sunday, Jun 07, 2020 - 10:45 AM (IST)

ਬਰਨਾਲਾ 'ਚ ਵਾਪਰਿਆ ਭਿਆਨਕ ਹਾਦਸਾ, ਦੋ ਬੱਚਿਆਂ ਸਮੇਤ 3 ਲੋਕ ਜ਼ਖਮੀ

ਤਪਾ ਮੰਡੀ (ਸ਼ਾਮ, ਗਰਗ)— ਅੱਜ ਸਵੇਰੇ ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਸਥਿਤ ਡੇਰਾ ਬਾਬਾ ਇੰਦਰ ਦਾਸ ਨਜ਼ਦੀਕ ਘੌੜੇ ਟਰਾਲੇ ਦੀ ਜ਼ਬਰਦਸਤ ਫੇਟ ਲੱਗਣ ਕਾਰਨ ਮੋਟਰਸਾਈਕਲ ਸਵਾਰ 2 ਬੱਚਿਆਂ ਸਣੇ 3 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਸਬ-ਡਿਵੀਜ਼ਨਲ ਹਸਪਤਾਲ ਤਪਾ 'ਚ ਜ਼ੇਰੇ ਇਲਾਜ ਬੀਰਬਲ ਸਿੰਘ ਪੁੱਤਰ ਭੂੰਮਾ ਸਿੰਘ ਜੋ ਬਠਿੰਡਾ ਵਿਖੇ ਫੌਜੀ ਕਾਲੋਨੀ 'ਚ ਕੰਟੀਨ ਚਲਾਉਂਦਾ ਹੈ, ਪਿੰਡ ਢਿੱਲਵਾਂ ਤੋਂ ਵਾਇਆ ਤਪਾ ਹੋ ਕੇ ਅਪਣੀਆਂ 2 ਭਾਣਜੀਆਂ ਸਿਮਰਨ ਕੌਰ ਅਤੇ ਜੈਸਮੀਨ ਕੌਰ ਜੋ ਨਾਨਕੇ ਘਰ ਆਈਆਂ ਹੋਈਆਂ ਸੀ, ਨੂੰ ਨਾਲ ਲੈ ਕੇ ਬਠਿੰਡਾ 'ਚ ਭੈਣ ਕੋਲ ਛੱਡਣ ਲਈ ਆਪਣੀ ਸਾਈਡ ਜਾ ਰਿਹਾ ਸੀ ਤਾਂ ਪਿੱਛੋਂ ਆਉਂਦਾ ਬਜਰੀ ਨਾਲ ਲੱਦਿਆ ਘੌੜਾ ਟਰਾਲਾ ਕੱਟ ਮਾਰ ਕੇ ਮੋਟਰਸਾਈਕਲ ਨਾਲ ਫੇਟ ਮਾਰ ਕੇ ਹੇਠਾਂ ਸੁੱਟ ਦਿੱਤਾ। 

PunjabKesari

ਇਸ ਹਾਦਸੇ 'ਚ ਦੋਵੇਂ ਭਾਣਜੀਆਂ ਸਮੇਤ ਤਿੰਨੋਂ ਜਣੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਤਾਂ ਨੇੜਲੇ ਰਾਹਗੀਰਾਂ ਨੇ ਮਿੰਨੀ ਸਹਾਰਾ ਕਲੱਬ ਦੇ ਵਾਲੰਟੀਅਰਾਂ ਨੂੰ ਸੂਚਿਤ ਕੀਤਾ ਗਿਆ, ਜਿਨ੍ਹਾਂ ਨੂੰ ਸਬ-ਡਿਵੀਜ਼ਨਲ ਹਸਪਤਾਲ ਤਪਾ 'ਚ ਦਾਖਲ ਕਰਵਾਇਆ ਗਿਆ। ਇਸ ਹਾਦਸੇ 'ਚ ਉਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਮੋਟਰਸਾਈਕਲ ਚਕਨਾਚੂਰ ਹੋ ਗਿਆ। ਜਦ ਸਾਡੇ ਪ੍ਰਤੀਨਿਧੀ ਨੇ ਮੌਕੇ 'ਤੇ ਜਾ ਕੇ ਦੇਖਿਆ ਤਾਂ ਹਾਦਸਾਗ੍ਰਸਤ ਮੋਟਰਸਾਈਕਲ ਸਾਈਡ 'ਤੇ ਖੜ੍ਹਾ ਸੀ ਅਤੇ ਘੋੜਾ ਟਰਾਲਾ ਸੜਕ ਵਿਚਕਾਰ ਖੜ੍ਹਾ ਸੀ ਅਤੇ ਆਵਾਜਾਈ ਨੂੰ ਪ੍ਰਭਾਵਿਤ ਕਰ ਰਿਹਾ ਸੀ। ਪਤਾ ਲੱਗਾ ਹੈ ਵ੍ਹੀਕਲ ਚਾਲਕ ਘਟਨਾ ਥਾਂ ਤੋਂ ਫਰਾਰ ਹੋ ਗਿਆ। ਘਟਨਾ ਦਾ ਪਤਾ ਲੱਗਦੇ ਹੀ ਪਰਿਵਾਰਕ ਮੈਂਬਰ ਹਸਪਤਾਲ 'ਚ ਪਹੁੰਚ ਗਏ।

PunjabKesari


author

shivani attri

Content Editor

Related News