ਮ੍ਰਿਤਕ ਪਸ਼ੂਆਂ ਨੂੰ ਲਿਜਾ ਰਹੀ ਬੋਲੈਰੋ ਪਲਟੀ

Sunday, Jul 22, 2018 - 08:00 AM (IST)

ਮ੍ਰਿਤਕ ਪਸ਼ੂਆਂ ਨੂੰ ਲਿਜਾ ਰਹੀ ਬੋਲੈਰੋ ਪਲਟੀ

ਗਿੱਦਡ਼ਬਾਹਾ (ਕੁਲਭੂਸ਼ਨ) - ਬੀਤੀ ਦੇਰ ਸ਼ਾਮ ਗਿੱਦਡ਼ਬਾਹਾ-ਮਲੋਟ ਰੋਡ ’ਤੇ ਜੌਡ਼ੀਅਾਂ ਨਹਿਰਾਂ ਨੇਡ਼ੇ ਇਕ ਤੇਜ਼ ਰਫ਼ਤਾਰ ਬੋਲੈਰੋ ਸਡ਼ਕ ਵਿਚਕਾਰ ਪਲਟ ਗਈ, ਜਿਸ ਵਿਚ ਅੱਧਾ ਦਰਜਨ ਮ੍ਰਿਤਕ ਪਸ਼ੂ ਲੱਦੇ ਹੋਏ ਸਨ।  ਜਾਣਕਾਰੀ ਅਨੁਸਾਰ ਪੁਨੀਤ ਸਿੰਘ ਪੁੱਤਰ ਜਿੰਦਰ ਸਿੰਘ ਵਾਸੀ ਮਲੋਟ ਬੋਲੈਰੋ (ਨੰਬਰ ਪੀ ਬੀ 30 ਐੱਲ 9321) ਰਾਹੀਂ ਕਰੀਬ 7 ਮ੍ਰਿਤਕ ਪਸ਼ੂਆਂ ਨੂੰ ਹੱਡਾ-ਰੋਡ਼ੀ ’ਤੇ ਛੱਡਣ ਲਈ ਗਿੱਦਡ਼ਬਾਹਾ ਤੋਂ ਮਲੋਟ ਵੱਲ ਜਾ ਰਿਹਾ ਸੀ ਕਿ ਜਦੋਂ ਉਕਤ ਗੱਡੀ ਜੌਡ਼ੀਅਾਂ ਨਹਿਰਾਂ ਦੇ ਨਜ਼ਦੀਕ ਪੁੱਜੀ ਤਾਂ ਪਿੱਛਿਓਂ ਆ ਰਹੀ ਇਕ ਇਨੋਵਾ ਕਾਰ ਵੱਲੋਂ ਮਾਰੇ ਗਏ ਕੱਟ ਕਾਰਨ ਉਹ ਬੇਕਾਬੂ ਹੋ ਕੇ ਵਿਚਕਾਰ ਪਲਟ ਗਈ।
ਇਸ ਹਾਦਸੇ ’ਚ ਬੋਲੈਰੋ ਚਾਲਕ ਪੁਨੀਤ ਸਿੰਘ ਦੇ ਕੰਨ ’ਤੇ ਕਾਫੀ ਸੱਟਾਂ ਲੱਗੀਆਂ, ਜਿਸ ਨੂੰ ਨਹਿਰਾਂ ’ਤੇ ਸਥਿਤ ਹਾਈਟੈੱਕ ਪੁਲਸ ਮੁਲਾਜ਼ਮਾਂ ਵੱਲੋਂ ਗਿੱਦਡ਼ਬਾਹਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਦਕਿ ਉਸ ਦੇ ਨਾਲ ਸਵਾਰ ਹੈਲਪਰ ਗੁਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮੁਕਤਸਰ ਮੁਸ਼ਕਲ  ਨਾਲ  ਬਚਿਆ। ਇਸ ਹਾਦਸੇ ਕਾਰਨ ਕੁਝ ਸਮੇਂ ਲਈ ਸਡ਼ਕੀ ਆਵਾਜਾਈ ਵੀ ਪ੍ਰਭਾਵਿਤ ਹੋਈ ਪਰ ਮੌਕੇ ’ਤੇ ਪੁੱਜੇ ਏ. ਐੱਸ. ਆਈ. ਸਵਰਨ ਸਿੰਘ, ਸੁਖਪਾਲ ਸਿੰਘ ਅਤੇ ਯਾਦਵਿੰਦਰ ਸਿੰਘ ਨੇ ਮ੍ਰਿਤਕ ਪਸ਼ੂ ਅਤੇ ਗੱਡੀ  ਨੂੰ ਸਡ਼ਕ ਤੋਂ ਪਾਸੇ ਕਰਵਾਇਆ, ਜਿਸ ਨਾਲ ਸਡ਼ਕੀ ਆਵਾਜਾਈ ਦਰੁਸਤ ਹੋਈ।


Related News