ਤੇਜ਼ ਰਫਤਾਰ ਕਾਰਾਂ ਦੀ ਲਪੇਟ 'ਚ ਆਉਣ ਕਾਰਨ ਸਾਂਭਰ ਦੀ ਮੌਤ
Thursday, Jun 28, 2018 - 07:15 PM (IST)

ਜਲੰਧਰ (ਮਾਹੀ, ਰਮਨ)— ਇਥੋਂ ਦੇ ਪਿੰਡ ਕਾਨਪੁਰ ਖੇਤਰ 'ਚ ਤੇਜ਼ ਰਫਤਾਰ ਕਾਰਾਂ ਨਾਲ ਟਕਰਾਉਣ ਕਰਕੇ ਸਾਂਭਰ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਕਾਨਪੁਰ ਦੇ ਨਾਲ ਲੱਗਦੇ ਖੇਤਾਂ 'ਚੋਂ ਨਿਕਲ ਕੇ ਸਾਂਭਰ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਆ ਪਹੁੰਚਿਆ ਸੀ, ਜਿੱਥੇ ਉਹ ਤੇਜ਼ ਰਫਤਾਰਾਂ ਦੀ ਕਾਰਾਂ ਦੀ ਲਪੇਟ 'ਚ ਆ ਗਿਆ।
ਸਾਂਭਰ ਇਕ ਦੇ ਬਾਅਦ ਦੂਜੀ ਕਾਰ ਨਾਲ ਟਕਰਾਉਣ ਕਰਕੇ ਜ਼ਖਮੀ ਹੋ ਕੇ ਸੜਕ 'ਤੇ ਡਿੱਗ ਗਿਆ ਅਤੇ ਥੋੜ੍ਹੀ ਹੀ ਦੇਰ ਬਾਅਦ ਉਸ ਨੇ ਦਮ ਤੋੜ ਦਿੱਤਾ। ਮੌਕੇ 'ਤੇ ਮੌਜੂਦ ਲੋਕਾਂ ਨੇ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ, ਜਿਸ ਦੇ ਮੁਤਾਬਕ ਕਾਰਵਾਈ ਪੂਰੀ ਕਰਕੇ ਉਸ ਨੂੰ ਦਫਨਾ ਦਿੱਤਾ ਜਾਵੇਗਾ। ਉਥੇ ਹੀ ਦੋਵੇਂ ਗੱਡੀਆਂ ਨੁਕਸਾਨੀਆਂ ਗਈ ਹਨ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।