ਸੜਕ ਹਾਦਸੇ ਵਿਚ ਪਤਨੀ ਦੀ ਮੌਤ, ਪਤੀ ਜ਼ਖਮੀ
Saturday, Feb 17, 2018 - 05:02 PM (IST)
ਗੁਰਦਾਸਪੁਰ/ਸ੍ਰੀਹਰਗੋਬਿੰਦਪੁਰ/ਘੁਮਾਣ (ਵਿਨੋਦ/ਰਮੇਸ਼) - ਥਾਣਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਢੱਪਈ ਵਿਚ ਇਕ ਟਰਾਲੀ ਵੱਲੋਂ ਇਕ ਸਕੂਟਰੀ ਸਵਾਰ ਨੂੰ ਸਾਈਡ ਲੱਗਣ ਨਾਲ ਪਤਨੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਨਾਲ ਉਸ ਦਾ ਪਤੀ ਜ਼ਖਮੀ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਅਨੂੰ ਪਤਨੀ ਨਰਿੰਦਰ ਸਿੰਘ ਵਾਸੀ ਢਪਈ ਇਕ ਸਕੂਲ 'ਚ ਨੌਕਰੀ ਕਰ ਰਹੀ ਸੀ। ਰੋਜਾਨਾ ਦੀ ਤਰ੍ਹਾਂ ਸ਼ਨੀਵਾਰ ਸਵੇਰੇ ਸਕੂਲ ਆਪਣੇ ਪਤੀ ਨਾਲ ਜਾ ਰਹੀ ਸੀ ਕਿ ਗੰਨਿਆਂ ਵਾਲੀ ਟਰਾਲੀ ਜਿਸ ਨੂੰ ਅਮਰੀਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਬਸਰਾਵਾਂ ਚਲਾ ਰਿਹਾ ਸੀ, ਦੀ ਸਾਈਡ ਵੱਜਣ ਨਾਲ ਅਨੂੰ ਪਤਨੀ ਨਰਿੰਦਰ ਸਿੰਘ ਟਰਾਲੀ ਦੇ ਟਾਇਰ ਥੱਲੇ ਆ ਗਈ। ਟਾਇਰ ਥੱਲੇ ਆਉਣ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ । ਉਸ ਦਾ ਪਤੀ ਨਰਿੰਦਰ ਸਿੰਘ ਜ਼ਖਮੀ ਹੋ ਗਿਆ। ਮੌਕੇ 'ਤੇ ਪਹੁੰਚੀ ਹਰਚੋਵਾਲ ਦੀ ਪੁਲਸ ਨੇ ਮ੍ਰਿਤਕ ਔਰਤ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਟਰਾਲੀ ਡਰਾਈਵਰ ਅਮਰੀਕ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ। ਇਸ ਹਾਦਸੇ ਦਾ ਦੋਸ਼ੀ ਅਮਰੀਕ ਸਿੰਘ ਫਰਾਰ ਮੌਕੇ 'ਤੇ ਫਰਾਰ ਹੋ ਗਿਆ।
