ਫਿਰੋਜ਼ਪੁਰ-ਫਾਜ਼ਿਲਕਾ ਰੋਡ ''ਤੇ ਕਾਰ ਹਾਦਸਾਗ੍ਰਸਤ
Tuesday, Jan 23, 2018 - 03:54 PM (IST)

ਫਿਰੋਜ਼ਪੁਰ (ਆਂਵਲਾ)— ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਮੰਗਲਵਾਰ ਸਵੇਰੇ 9:30ਵਜੇ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਜਾਣਕਾਰੀ ਮੁਤਾਬਕ ਪਿੰਡ ਮੋਹਨ ਦੇ ਗੁਰੂਹਰਸਾਏ ਐਕਸਿਸ ਬੈਂਕ ਦਾ ਮੈਨੇਜਰ ਸਾਹਿਲ ਬਾਵਾ ਤੇ ਦੋ ਬੈਂਕ ਮੁਲਾਜ਼ਮ ਫਿਰੋਜ਼ਪੁਰ ਤੋਂ ਪਿੰਡ ਮੋਹਨ ਦੇ ਬੈਂਕ ਆ ਰਹੇ ਸਨ, ਜਦ ਉਹ ਲਾਲਚਿਆ ਪਿੰਡ ਨੇੜੇ ਪਹੁੰਚੇ ਤਾਂ ਸੜਕ 'ਤੇ ਕੁੱਤਾ ਆ ਗਿਆ। ਕਾਰ ਦੀ ਰਫਤਾਰ ਜ਼ਿਆਦਾ ਹੋਣ ਕਾਰਨ ਤੇ ਕੁੱਤੇ ਨੂੰ ਬਚਾਉਂਦੇ ਹੋਏ ਕਾਰ ਸਵਾਰ ਗੱਡੀ ਦਾ ਸੰਤੁਲਨ ਗੁਆ ਬੈਠਾ, ਜਿਸ ਕਾਰਨ ਕਾਰ ਰੁੱਖ ਨਾਲ ਜਾ ਟਕਰਾਈ।
ਰਾਹਗੀਰ ਸੋਨੂੰ ਸੋਢੀ ਨੇ ਦੱਸਿਆ ਕਿ ਉਹ ਆਪਣੀ ਜ਼ਮੀਨ 'ਤੇ ਚੱਕਰ ਲਗਾ ਕੇ ਵਾਪਸ ਜਾ ਰਿਹਾ ਸੀ ਕਿ ਕਿਸੇ ਜ਼ੋਰਦਾਰ ਧਮਾਕੇ ਦੀ ਆਵਾਜ਼ ਆਉਣ 'ਤੇ ਉਸ ਨੇ ਆਲੇ ਦੁਆਲੇ ਦੇਖਿਆ ਤਾਂ ਸੜਕ ਕਿਨਾਰੇ ਹਾਦਸਾਗ੍ਰਸਤ ਕਾਰ ਨਜ਼ਰ ਆਈ। ਜਿਸ 'ਚ ਤਿੰਨ ਆਦਮੀ ਫਸੇ ਹੋਏ ਸਨ ਤੇ ਕਾਰ 'ਚ ਫਸੇ ਆਦਮੀਆਂ ਨੂੰ ਬਾਹਰ ਕੱਢਿਆ। ਗਨੀਮਤ ਇਹ ਰਹੀ ਕਿ ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।