ਸੜਕ ਹਾਦਸੇ ''ਚ ਨੌਜਵਾਨ ਦੀ ਮੌਤ
Sunday, Dec 03, 2017 - 08:05 AM (IST)
ਬਰਗਾੜੀ (ਕੁਲਦੀਪ) - ਸ਼ਾਮ ਸਾਢੇ 6 ਵਜੇ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇਕ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਇਕ ਟਰੈਕਟਰ ਨੰਬਰ ਪੀ. ਬੀ. 22 ਕੇ. 5846 ਜੋ ਕਿ ਝੋਨੇ ਦਾ ਭਰਿਆ ਹੋਇਆ ਸੀ, ਨੇ ਕੋਲ ਦੀ ਲੰਘ ਰਹੇ ਮੋਟਰਸਾਈਕਲ ਨੰਬਰ ਪੀ. ਬੀ. 02- ਡੀ. ਸੀ. 6664 ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਕਾਰਨ ਮੋਟਰਸਾਈਕਲ ਸਵਾਰਾਂ 'ਚੋਂ ਇਕ ਨੌਜਵਾਨ ਮੋਇਜ (25) ਪੁੱਤਰ ਇਦਰਿਜ਼ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਨੌਜਵਾਨ ਅਰਮਾਨ (21) ਪੁੱਤਰ ਯੁਵਰਾਵ ਗੰਭੀਰ ਜ਼ਖਮੀ ਹੋ ਗਿਆ। ਇਸ ਉਪਰੰਤ ਟਰੈਕਟਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਜ਼ਿਕਰਯੋਗ ਹੈ ਕਿ ਇਹ ਦੋਵੇਂ ਨੌਜਵਾਨ ਪਿਛਲੇ ਲੰਮੇ ਸਮੇਂ ਤੋਂ ਪਿੰਡ ਵਾੜਾ ਭਾਈ ਕਾ ਕੋਲ ਮਾਲਵਾ ਢਾਬਾ ਚਲਾ ਰਹੇ ਸਨ। ਇਸ ਦੌਰਾਨ 108 ਐਂਬੂਲੈਂਸ ਵੈਨ ਰਾਹੀਂ ਜ਼ਖਮੀ ਨੌਜਵਾਨ ਨੂੰ ਸਿਵਲ ਹਸਪਤਾਲ ਬਾਜਾਖਾਨਾ ਵਿਖੇ ਪਹੁੰਚਾਇਆ ਗਿਆ ਅਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ।
