ਮੋਟਰਸਾਈਕਲ ਦੀ ਟੱਕਰ ''ਚ ਫੌਜੀ ਜ਼ਖਮੀ
Tuesday, Sep 19, 2017 - 12:45 PM (IST)

ਤਲਵੰਡੀ ਸਾਬੋ (ਮੁਨੀਸ਼)-ਪਿੰਡ ਤੰਗਰਾਲੀ ਵਿਖੇ ਇਕ ਸਾਬਕਾ ਫੌਜੀ ਦੇ ਸੜਕ ਹਾਦਸੇ 'ਚ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਸਾਬਕਾ ਫੌਜੀ ਬਲਵੀਰ ਸਿੰਘ ਵਾਸੀ ਤੰਗਰਾਲੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿਖੇ ਸਕਿਓਰਟੀ ਗਾਰਡ ਦੀ ਨੌਕਰੀ ਕਰਦਾ ਹੈ, ਜੋ ਕਿ ਆਪਣੀ ਡਿਊਟੀ ਤੋਂ ਬਾਅਦ ਵਾਪਸ ਆਪਣੇ ਘਰ ਮੋਟਰਸਾਈਲ 'ਤੇ ਜਾ ਰਿਹਾ ਸੀ ਤਾਂ ਪਿੰਡ ਤੰਗਰਾਲੀ ਵਿਚ ਦਾਖਲ ਹੋਣ ਸਮੇਂ ਪਿੰਡ ਦੇ ਇਕ ਬਿੱਟੂ ਸਿੰਘ ਨੇ ਕਥਿਤ ਤੌਰ 'ਤੇ ਆਪਣਾ ਮੋਟਰਸਾਈਕਲ ਉਸ ਦੇ ਮੋਟਰਸਾਈਕਲ ਵਿਚ ਲਾਪ੍ਰਵਾਹੀ ਨਾਲ ਮਾਰ ਦਿੱਤਾ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਨੂੰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਪਰ ਉਸ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ । ਸਾਬਕਾ ਫੌਜੀ ਦਾ ਇਲਾਜ ਹੁਣ ਬਠਿੰਡਾ ਦੇ ਇੱਕ ਨਿਜੀ ਹਸਪਤਾਲ ਵਿਚ ਚੱਲ ਰਿਹਾ ਹੈ ਜਿਥੇ ਉਹ ਕਾਫੀ ਗੰਭੀਰ ਹਾਲਤ ਵਿਚ ਹੈ। ਤਲਵੰਡੀ ਸਾਬੋ ਪੁਲਸ ਨੇ ਸਾਬਕਾ ਫੌਜੀ ਦੀ ਪਤਨੀ ਬਲਜੀਤ ਕੌਰ ਦੇ ਬਿਆਨਾਂ 'ਤੇ ਬਿੱਟੂ ਸਿੰਘ ਵਾਸੀ ਤੰਗਰਾਲੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ।