2 ਗੱਡੀਆਂ ਦੀ ਆਹਮੋ-ਸਾਹਮਣੇ ਟੱਕਰ, ਵੱਡਾ ਹਾਦਸਾ ਟਲਿਆ

Thursday, Aug 24, 2017 - 03:24 PM (IST)

2 ਗੱਡੀਆਂ ਦੀ ਆਹਮੋ-ਸਾਹਮਣੇ ਟੱਕਰ, ਵੱਡਾ ਹਾਦਸਾ ਟਲਿਆ

ਕਾਦੀਆਂ (ਲੁਕਮਾਨ) — 2 ਗੱਡੀਆਂ ਦੀ ਆਹਮਣੇ-ਸਾਹਮਣੇ ਹੋਈ ਟੱਕਰ ਦੇ ਬਾਵਜੂਦ ਵੱਡਾ ਜਾਨੀ ਨੁਕਸਾਨ ਹੋਣ ਤੋਂ ਟਲ ਗਿਆ। ਹਰਚੋਵਾਲ ਰੋਡ 'ਤੇ ਸਥਿਤ ਖੂਨੀ ਮੌੜ 'ਤੇ ਬਟਾਲਾ ਤੋਂ ਕਾਦੀਆਂ ਜਾ ਰਹੀ ਤੇ ਪਿੰਡ ਕੀੜੀ ਤੋਂ ਕਾਦੀਆਂ ਆ ਰਹੀਆਂ 2 ਗੱਡੀਆਂ ਵਿਚਾਲੇ ਸਿੱਧੀ ਟੱਕਰ ਹੋ ਗਈ, ਜਿਸ ਨਾਲ ਦੋਨੋਂ ਗੱਡੀਆਂ ਪੂਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈਆਂ ਜਦ ਕਿ ਗਨੀਮਤ ਇਹ ਰਹੀ ਕਿ ਦੋਨਾਂ ਗੱਡੀਆਂ 'ਚ ਬੈਠੀਆਂ ਸਵਾਰੀਆਂ ਦੀ ਜਾਨ ਬੱਚ ਗਈ।
ਸਾਹਿਲ ਨਿਵਾਸੀ ਸਾਗਰਪੁਰ ਬਟਾਲਾ ਆਪਣੀ ਗੱਡੀ 'ਚ ਆਪਣੇ ਪਰਿਵਾਰ ਸਮੇਤ ਬਟਾਲਾ ਤੋਂ ਕਾਦੀਆਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆ ਰਿਹਾ ਸੀ, ਦੂਜੇ ਪਾਸੇ ਤੋਂ ਆ ਰਹੀ ਤੇਜ਼ ਰਫਤਾਰ ਗੱਡੀ ਡਸਟਰ ਜਿਸ ਨੂੰ ਹਰਪਾਲ ਸਿੰਘ ਚਲਾ ਰਿਹਾ ਸੀ, ਨਾਲ ਟਕਰਾ ਗਈ। ਸਾਹਿਲ ਨੇ ਦੱਸਿਆ ਕਿ ਤੇਜ਼ ਰਫਤਾਰ ਨਾਲ ਆਉਂਦੀ ਗੱਡੀ ਨੂੰ ਦੇਖ ਉਸ ਨੇ ਆਪਣੀ ਗੱਡੀ ਨੂੰ ਸੜਕ ਹੇਠ ਉਤਾਰ ਲਿਆ ਪਰ ਡਸਟਰ ਗੱਡੀ ਦੀ ਰਫਤਾਰ ਇੰਨੀ ਤੇਜ਼ ਸੀ ਕਿ ਬਚਾਅ ਕਰਦਿਆਂ ਵੀ ਉਹ ਉਸ ਦੀ ਗੱਡੀ ਨਾਲ ਟਕਰਾ ਗਈ। ਘਟਨਾ ਸਥਲ ਨੇੜੇ ਇਕ ਨਿਜੀ ਸਕੂਲ ਹੋਣ ਦੇ ਚਲਦਿਆਂ ਲੋਕਾਂ ਨੇ ਇਸ ਖੂਨੀ ਮੌੜ 'ਤੇ ਸਪੀਡ-ਬ੍ਰੇਕਰ ਬਣਾਏ ਜਾਣ ਦੀ ਮੰਗ ਕੀਤੀ ਹੈ ਤਾਂ ਕਿ ਕੋਈ ਵੀ ਵੱਡੀ ਘਟਨਾ ਹੋਣ ਤੋਂ ਬਚਿਆ ਜਾ ਸਕੇ।  


Related News