ਰੂਪਨਗਰ: ਸ਼ਰਧਾਲੂਆਂ ਨਾਲ ਭਰਿਆ ਕੈਂਟਰ ਹੋਇਆ ਹਾਦਸਾਗ੍ਰਸਤ, 1 ਔਰਤ ਦੀ ਮੌਤ ਤੇ 23 ਜ਼ਖਮੀ (pics)

Saturday, Aug 05, 2017 - 07:10 PM (IST)

ਰੂਪਨਗਰ(ਗੁਰਮੀਤ ਸਿੰਘ)— ਕੀਰਤਪੁਰ ਸਾਹਿਬ ਮਾਰਗ 'ਤੇ ਪਿੰਡ ਸਰਸਾ ਨੰਗਲ ਦੇ ਕੋਲ ਸ਼ਰਧਾਲੂਆਂ ਨਾਲ ਭਰੇ ਕੈਂਟਰ ਦੀ ਇਕ ਦੂਜੇ ਟਰੱਕ ਦੇ ਨਾਲ ਜ਼ਬਰਦਸਤ ਟੱਕਰ ਹੋ ਗਈ। ਇਸ ਭਿਆਨਕ ਸੜਕ ਹਾਦਸੇ 'ਚ 23 ਸ਼ਰਧਾਲੂਆਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ ਜਦਕਿ ਇਕ ਔਰਤ ਦੀ ਮੌਤ ਵੀ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਰਧਾਲੂਆਂ ਨਾਲ ਭਰਿਆ ਕੈਂਟਰ 609 (HR 69 C 1921) ਦਿੱਲੀ ਤੋਂ ਬਾਬਾ ਬਢਭਾਗ ਸਿੰਘ ਜਾ ਰਿਹਾ ਸੀ, ਜਿਸ 'ਚ 50 ਤੋਂ ਵੱਧ ਸ਼ਰਧਾਲੂ ਬੈਠੇ ਸਨ। ਇਹ ਹਾਦਸਾ ਸਵੇਰੇ 6 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਪਿੰਡ ਨੰਗਲ ਦੇ ਕੋਲ ਸਾਹਮਣੇ ਤੋਂ ਆ ਰਹੇ ਇਕ ਟਰੱਕ ( HP62A6076)  ਨਾਲ ਇਹ ਕੈਂਟਰ ਜਾ ਟਕਰਾਇਆ।  

PunjabKesariਘਟਨਾ ਵਾਲੇ ਸਥਾਨ 'ਤੇ ਸੜਕ ਦੇ ਦੂਜੇ ਪਾਸੇ ਸੜਕ ਦਾ ਕੰਮ ਚੱਲ ਰਿਹਾ ਸੀ ਅਤੇ ਆਵਾਜਾਈ ਇਕ ਪਾਸੇ ਹੀ ਚੱਲ ਰਹੀ ਸੀ। ਇਸ ਹਾਦਸੇ 'ਚ ਦੋਵੇਂ ਵਾਹਨਾਂ ਦੇ ਡਰਾਈਵਰ ਵੀ ਜ਼ਖਮੀ ਹੋਏ ਹਨ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਰੂਪਨਗਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਅਤੇ ਉਥੇ ਸ਼ੋਭਾ ਜੈਨ ਨਾਂ ਦੀ ਔਰਤ ਦੀ ਮੌਤ ਹੋ ਗਈ ਜਦਕਿ 6 ਲੋਕਾਂ ਦੀ ਗੰਭੀਰ ਹਾਲਤ ਦੇਖਦੇ ਹੋਏ ਉਨ੍ਹਾਂ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।


Related News