ਜਗਰਾਓਂ: ਹਾਦਸੇ 'ਚ ਜੋੜੇ ਸਮੇਤ 3 ਦੀ ਮੌਤ, ਜਿੰਦਾ ਬਚੀ 3 ਮਹੀਨਿਆਂ ਦੀ ਬੱਚੀ (ਤਸਵੀਰਾਂ)

01/11/2018 5:00:27 PM

ਜਗਰਾਓਂ  (ਭੰਡਾਰੀ, ਜਸਬੀਰ ਸ਼ੇਤਰਾ)— ਜਗਰਾਓਂ ਵਿਖੇ ਕਾਰ ਤੇ ਟਰੱਕ ਦੀ ਭਿਆਨਕ ਟੱਕਰ ਹੋਣ ਕਰਕੇ ਇਕੋਂ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਆਈ- 20 ਗੱਡੀ 'ਚ ਪਤੀ-ਪਤਨੀ ਸਮੇਤ 5 ਜੀਅ ਸਵਾਰ ਹੋ ਕੇ ਕਿਸੇ ਜਾ ਰਹੇ ਸਨ ਕਿ ਜਗਰਾਓਂ ਵਿਖੇ ਟਰੱਕ ਦੇ ਨਾਲ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ ਪਤੀ-ਪਤਨੀ ਸਮੇਤ 4 ਸਾਲਾ ਬੱਚੇ ਦੀ ਮੌਤ ਹੋ ਗਈ ਅਤੇ 3 ਮਹੀਨਿਆਂ ਦੀ ਬੱਚੀ ਵਾਲ-ਵਾਲ ਬੱਚ ਗਈ। ਇਹ ਹਾਦਸਾ ਨਾਨਕਸਰ ਨੇੜੇ ਲੁਧਿਆਣਾ-ਫਿਰੋਜ਼ਪੁਰ ਕੌਮੀ ਸ਼ਾਹਰਾਹ 'ਤੇ ਚੰਡੀਗੜ੍ਹ ਤੋਂ ਫਰੀਦਕੋਟ ਨੂੰ ਜਾ ਰਹੀ ਆਈ-20 ਕਾਰ ਅਤੇ ਮੋਗਾ ਤੋਂ ਲੁਧਿਆਣਾ ਵੱਲ ਆ ਰਹੇ ਪੈਪਸੀ ਬੋਤਲਾਂ ਨਾਲ ਭਰੇ ਟਰੱਕ ਵਿਚਕਾਰ ਵਾਪਰਿਆ। ਗੁਰਦੁਆਰਾ ਬੇਗਮਪੁਰਾ ਭੋਰਾ ਸਾਹਿਬ ਨੇੜੇ ਹੋਏ ਹਾਦਸੇ ਵਿੱਚ ਕਾਰ ਡਿਵਾਈਡਰ ਨਾਲ ਟਕਰਾਉਂਦੀ ਹੋਈ ਸੜਕ ਦੇ ਦੂਜੇ ਪਾਸੇ ਜਾ ਕੇ ਟਰੱਕ ਨਾਲ ਇੰਨੀ ਜ਼ੋਰ ਦੀ ਟਕਰਾਈ ਕਿ ਚਕਨਾਚੂਰ ਹੋ ਗਈ। ਕਾਰ ਦੇ ਅਗਲੇ ਹਿੱਸੇ ਤੋਂ ਇਸ ਦੀ ਪਛਾਣ ਕਰਨੀ ਵੀ ਮੁਸ਼ਕਿਲ ਸੀ। ਹਾਦਸੇ ਵਿੱਚ ਕਾਰ ਦੀ ਮਗਰਲੀ ਸੀਟ 'ਤੇ ਬੈਠੀ ਇਸ ਪਰਿਵਾਰ ਕੋਲ ਕੰਮ ਕਰਨ ਵਾਲੀ ਔਰਤ ਗੰਭੀਰ ਰੂਪ 'ਚ ਫੱਟੜ ਹੋ ਗਈ, ਜਿਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ।  

PunjabKesari

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਰਹਿੰਦੇ ਐਡਵੋਕੇਟ ਸੁਦਰਸ਼ਨ ਕੁਮਾਰ (32) ਕਾਰ ਨੰਬਰ ਸੀ. ਐੱਚ. 01 ਏ.ਟੀ. 8252 ਵਿੱਚ ਆਪਣੀ ਪਤਨੀ ਸੀਮਾ ਰਾਣੀ (28), ਚਾਰ ਸਾਲ ਦੇ ਲੜਕੇ ਧਰੁਵ, ਲੜਕੀ ਧਵਨੀ ਅਤੇ ਘਰੇਲੂ ਨੌਕਰਾਣੀ ਕਾਜਲ (35) ਨਾਲ ਫਰੀਦਕੋਟ ਵਿਖੇ ਮਾਮੇ ਦੇ ਘਰ ਭੋਗ ਸਮਾਗਮ 'ਚ ਸ਼ਾਮਲ ਹੋਣ ਲਈ ਜਾ ਰਹੇ ਸਨ। ਲੁਧਿਆਣਾ ਪਹੁੰਚ ਕੇ ਕਰੀਬ ਸਾਢੇ ਸੱਤ ਵਜੇ ਸੁਦਰਸ਼ਨ ਨੇ ਆਪਣੇ ਸਹੁਰੇ ਪਰਿਵਾਰ ਨਾਲ ਫੋਨ 'ਤੇ ਗੱਲਬਾਤ ਵੀ ਕੀਤੀ। ਉਨ੍ਹਾਂ ਦੀ ਜਗਰਾਉਂ ਵਿਖੇ ਵੀ ਰਿਸ਼ਤੇਦਾਰੀ ਹੈ ਪਰ ਉਹ ਇਥੇ ਰੁਕੇ ਬਿਨਾਂ ਹੀ ਅੱਗੇ ਲੰਘ ਗਏ। ਸਾਢੇ ਅੱਠ ਵਜੇ ਦੇ ਕਰੀਬ ਇਥੋਂ ਪੰਜ ਕੁ ਕਿਲੋਮੀਟਰ ਦੂਰ ਗੁਰਦੁਆਰਾ ਨਾਨਕਸਰ ਕਲੇਰਾਂ ਤੋਂ ਥੋੜ੍ਹਾ ਅੱਗੇ ਹੀ ਗਏ ਸਨ ਤਾਂ ਅਚਾਨਕ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਉਂਦੀ ਹੋਈ ਸੜਕ ਦੇ ਦੂਜੇ ਪਾਸੇ ਚਲੀ ਗਈ। ਉਧਰੋਂ ਆ ਰਹੇ ਟਰੱਕ ਨੰਬਰ ਪੀ. ਬੀ. 08 ਐੱਮ 9778 ਨਾਲ ਜ਼ੋਰਦਾਰ ਟੱਕਰ ਹੋਈ। ਕਾਰ ਸਿੱਧੀ ਟਰੱਕ ਦੇ ਡਰਾਈਵਰ ਵਾਲੇ ਪਾਸੇ ਵੱਜੀ। ਕਾਰ ਚਲਾ ਰਹੇ ਸੁਦਰਸ਼ਨ, ਉਸ ਦੇ ਨਾਲ ਮੂਹਰਲੀ ਸੀਟ 'ਤੇ ਬੈਠੀ ਪਤਨੀ ਸੀਮਾ ਅਤੇ ਉਸ ਦੀ ਗੋਦੀ ਵਿੱਚ ਬੈਠੇ ਹੋਏ ਧਰੁਵ ਦੀ ਮੌਕੇ 'ਤੇ ਹੀ ਮੌਤ ਹੋ ਗਈ। 

PunjabKesari
ਮੌਕੇ 'ਤੇ ਪਹੁੰਚੇ ਬੱਸ ਅੱਡਾ ਪੁਲਸ ਚੌਕੀ ਇੰਚਾਰਜ ਬਲਜਿੰਦਰ ਸਿੰਘ ਅਤੇ ਸਰਪੰਚ ਸ਼ਿਵਰਾਜ ਸਿੰਘ ਨੇ ਲੋਕਾਂ ਦੀ ਮਦਦ ਨਾਲ ਪਿੱਛੇ ਬੈਠੀ ਜ਼ਖਮੀ ਕਾਜਲ ਅਤੇ ਮਾਸੂਮ ਧਵਨੀ ਨੂੰ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ।

PunjabKesari

ਇਥੇ ਡਾਕਟਰਾਂ ਨੇ ਕਾਲਜ ਦੀ ਹਾਲਤ ਗੰਭੀਰ ਦੇਖ ਕੇ ਲੁਧਿਆਣਾ ਦੇ ਦਿਆ ਨੰਦ ਹਸਪਤਾਲ ਰੈਫਰ ਕਰ ਦਿੱਤਾ ਜਦਕਿ ਬੱਚੀ ਧਵਨੀ ਇਥੇ ਹੀ ਭਰਤੀ ਹੈ। ਪੁਲਸ ਅਨੁਸਾਰ ਕਾਰ ਦਾ ਸੜਕ ਦੇ ਦੂਜੇ ਪਾਸੇ ਜਾਣ ਦਾ ਕਾਰਨ ਜਾਂ ਤਾਂ ਟਾਇਰ ਫਟਣਾ ਹੋ ਸਕਦਾ ਹੈ ਜਾਂ ਫਿਰ ਕਾਰ ਚਾਲਕ ਦੀ ਅੱਗ ਲੱਗੀ ਹੋਵੇਗੀ। ਇਸ ਦਾ ਸਹੀ ਪਤਾ ਕਾਜਲ ਦੇ ਬਿਆਨ ਲੈਣ ਤੋਂ ਬਾਅਦ ਲੱਗ ਸਕੇਗਾ।

 

PunjabKesari

 


Related News