ਗਿੱਦੜਬਾਹਾ : ਭਿਆਨਕ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ 2 ਵਿਅਕਤੀਆਂ ਦੀ ਮੌਤ (ਤਸਵੀਰਾਂ)

Monday, Oct 22, 2018 - 12:14 PM (IST)

ਗਿੱਦੜਬਾਹਾ : ਭਿਆਨਕ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ 2 ਵਿਅਕਤੀਆਂ ਦੀ ਮੌਤ (ਤਸਵੀਰਾਂ)

ਗਿੱਦੜਬਾਹਾ (ਕੁਲਭੂਸ਼ਨ) - ਗਿੱਦੜਬਾਹਾ ਦੇ ਭਾਰੂ ਚੌਕ 'ਚ ਬੀਤੀ ਰਾਤ ਮੋਟਰਸਾਈਕਲ ਅਤੇ ਟਰੱਕ ਦੀ ਭਿਆਨਕ ਟੱਕਰ ਹੋ ਜਾਣ ਕਾਰਨ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸਥਾਨਕ ਠਾਕੁਰ ਮੁਹੱਲਾ ਦਾ ਰਹਿਣ ਵਾਲਾ ਰਵੀ ਕੁਮਾਰ (35) ਪੁੱਤਰ ਪੱਪੂ ਕੁਮਾਰ ਆਪਣੇ ਸਾਥੀ ਦੀਪਾ (23) ਪੁੱਤਰ ਮਹਾਵੀਰ ਨਾਲ ਆਪਣੇ ਲਾਲ ਰੰਗ ਦੇ ਪਲਸਰ ਮੋਟਰਸਾਈਕਲ ਨੰਬਰ ਪੀ.ਬੀ.60ਏ/0850 'ਤੇ ਅਨਾਜ ਮੰਡੀ ਤੋਂ ਸ਼ਹਿਰ ਆ ਰਿਹਾ ਸੀ।

PunjabKesari

ਰਾਸਤੇ 'ਚ ਮਲੋਟ ਤੋਂ ਬਠਿੰਡਾ ਜਾ ਰਹੇ ਟਰੱਕ ਨੰਬਰ ਪੀ.ਬੀ.11ਬੀ.ਯੂ/6077, ਜਿਸ ਨੂੰ ਜਗਦੀਸ਼ ਸਿੰਘ ਪੁੱਤਰ ਗੁਰਮੇਲ ਸਿੰਘ ਚਲਾ ਰਿਹਾ ਸੀ, ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਕਾਰਨ ਦੋਵੇਂ ਮੋਟਰਸਾਈਕਲ ਸਵਾਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਪਰ ਟਰੱਕ ਚਾਲਕ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। 

PunjabKesari
ਘਟਨਾ ਦੀ ਸੂਚਨਾ ਮਿਲਣ 'ਤੇ ਵਿਵੇਕ ਆਸ਼ਰਮ ਦੇ ਸ਼ਮਿੰਦਰ ਸਿੰਘ ਮੰਗਾ ਤੇ ਬਾਬਾ ਕਲਿਆਣ ਦੇਵ ਨੇ ਜ਼ਖਮੀਆਂ ਨੂੰ ਗਿੱਦੜਬਾਹਾ ਦੇ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਰਵੀ ਕੁਮਾਰ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਗੰਭੀਰ ਰੂਪ 'ਚ ਜ਼ਖਮੀ ਦੀਪਾ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ, ਜਿੱਥੇ ਉਸ ਦੀ ਵੀ ਮੌਤ ਹੋ ਗਈ।

PunjabKesari

ਹਾਦਸੇ ਦੀ ਸੂਚਨਾ ਮਿਲਣ 'ਤੇ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਗਿੱਦੜਬਾਹਾ ਦੇ ਏ.ਐੱਸ.ਆਈ. ਗੁਰਤੇਜ਼ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਵੀ ਕੁਮਾਰ ਦੇ ਰਿਸ਼ਤੇਦਾਰ ਰੋਸ਼ਨ ਲਾਲ ਪੁੱਤਰ ਚੰਦਗੀ ਰਾਮ ਦੇ ਬਿਆਨਾ 'ਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।  


Related News