ਸੜਕ ਹਾਦਸੇ ’ਚ ਨੌਜਵਾਨ ਦੀ ਮੌਤ, ਨਹੀਂ ਹੋ ਸਕੀ ਪਛਾਣ

Saturday, Sep 26, 2020 - 11:56 AM (IST)

ਸੜਕ ਹਾਦਸੇ ’ਚ ਨੌਜਵਾਨ ਦੀ ਮੌਤ, ਨਹੀਂ ਹੋ ਸਕੀ ਪਛਾਣ

ਲੁਧਿਆਣਾ (ਜ.ਬ.) : ਹਾਈਵੇਅ ’ਤੇ ਦੋਆਬਾ ਮੋਟਰ ਕੋਲ ਹੋਏ ਇਕ ਸੜਕ ਹਾਦਸੇ 'ਚ ਕਰੀਬ 26 ਸਾਲਾ ਇਕ ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਪਛਾਣ ਨਹੀਂ ਹੋ ਸਕੀ। ਸਲੇਮ ਟਾਬਰੀ ਪੁਲਸ ਨੇ ਆਕਾਸ਼ ਨਗਰ ਦੇ ਸ਼ਾਸਤਰੀ ਸ਼ਰਮਾ ਦੀ ਸ਼ਿਕਾਇਤ ’ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ।

ਸ਼ਾਸਤਰੀ ਨੇ ਦੱਸਿਆ ਕਿ ਉਹ ਬੀਤੇ ਵੀਰਵਾਰ ਦੀ ਸ਼ਾਮ ਨੂੰ ਕਰੀਬ 8 ਵਜੇ ਦੋਆਬਾ ਮੋਟਰ ਕੋਲ ਪੁੱਜਾ ਤਾਂ ਇਕ ਤੇਜ਼ ਰਫਤਾਰ ਗੱਡੀ ਨੇ ਇਕ ਨੌਜਵਾਨ ਨੂੰ ਆਪਣੀ ਲਪੇਟ 'ਚ ਲੈ ਲਿਆ, ਜੋ ਕਿ ਗੰਭੀਰ ਰੂਪ ਨਾਲ ਜ਼ਖਮੀਂ ਹੋ ਗਿਆ।

ਨੌਜਵਾਨ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਪਛਾਣ ਲਈ ਯਤਨ ਕੀਤੇ ਜਾ ਰਹੇ ਹੈ।
 


author

Babita

Content Editor

Related News