ਅਮਲੋਹ ਨੇੜੇ ਵਾਪਰੇ ਸੜਕ ਹਾਦਸੇ ’ਚ 1 ਦੀ ਮੌਤ, 1 ਜ਼ਖਮੀ

Tuesday, Jan 21, 2020 - 11:09 AM (IST)

ਅਮਲੋਹ ਨੇੜੇ ਵਾਪਰੇ ਸੜਕ ਹਾਦਸੇ ’ਚ 1 ਦੀ ਮੌਤ, 1 ਜ਼ਖਮੀ

ਫਤਿਹਗੜ੍ਹ ਸਾਹਿਬ (ਵਿਪਨ) - ਬੀਤੀ ਰਾਤ ਅਮਲੋਹ ਦੇ ਨੇੜਲੇ ਪਿੰਡ ਬੈਣੀ ਕੋਲ ਇਕ ਟਰੈਕਟਰ ਤੇ ਮੋਟਰਸਾਈਕਲ ਵਿਚਕਾਰ ਟੱਕਰ ਹੋ ਜਾਣ ਦੀ ਸੂਚਨਾ ਮਿਲੀ ਹੈ, ਜਿਸ ’ਚ 1 ਦੀ ਮੌਤ ਅਤੇ 1 ਜ਼ਖਮੀ ਹੋ ਗਿਆ। ਹਾਦਸੇ ’ਚ ਗੰਭੀਰ ਤੌਰ ’ਤੇ ਜ਼ਖਮੀ ਵਿਅਕਤੀ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਉਕਤ ਲੋਕ ਜਦੋਂ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਅਮਲੋਹ ਸਾਈਡ ਤੋਂ ਪਿੰਡ ਮਸਰਾਈ ਜਾ ਰਹੇ ਸਨ ਤਾਂ ਪਿੰਡ ਬੈਣੀ ਨੇੜੇ ਪੁੱਜਣ ’ਤੇ  ਅੱਗੋਂ ਆ ਰਹੀ ਟਰੈਕਟਰ ਟਰਾਲੀ ਨਾਲ ਉਨ੍ਹਾਂ ਦੀ ਅਚਾਨਕ ਟੱਕਰ ਹੋ ਗਈ।

ਗੰਭੀਰ ਤੌਰ ’ਤੇ ਜ਼ਖਮੀ ਹੋਣ ਕਾਰਨ ਬੇਅੰਤ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਬਲਵੀਰ ਵੀਰੂ ਜ਼ਖਮੀ ਹੋ ਗਿਆ। ਦੱਸ ਦੇਈਏ ਕਿ ਮ੍ਰਿਤਕ ਦਾ ਕਰੀਬ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ, ਜਿਸ ਕੋਲ 1 ਬੇਟੀ ਹੈ। ਡਾਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਬੈਣੀ ਨੇੜੇ ਵਾਪਰੇ ਸੜਕ ਹਾਦਸੇ ’ਚ ਜ਼ਖਮੀ ਹੋਏ ਵਿਅਕਤੀਆਂ ਨੂੰ ਇਥੇ ਇਲਾਜ ਲਈ ਲਿਆਂਦਾ ਗਿਆ ਸੀ, ਜਿਨ੍ਹਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ।


author

rajwinder kaur

Content Editor

Related News