ਸੜਕ ਹਾਦਸੇ 'ਚ ਕਾਵੜੀਆ ਦੀ ਮੌਤ, ਰੋਸ ਵਜੋ ਖੰਨਾ ਹਾਈਵੇਅ ਕੀਤਾ ਜਾਮ
Saturday, Jul 27, 2019 - 11:19 AM (IST)

ਲੁਧਿਆਣਾ/ਖੰਨਾ (ਵਿਪਨ)— ਖੰਨਾ ਜੀ. ਟੀ. ਰੋਡ 'ਤੇ ਬੀਜਾ ਨੇੜੇ ਸੜਕ ਹਾਦਸਾ ਵਾਪਰਨ ਕਰਕੇ ਇਕ ਕਾਵੜੀਆ ਦੀ ਮੌਤ ਹੋ ਗਈ ਜਦਕਿ 4 ਲੋਕ ਜ਼ਖਮੀ ਹੋ ਗਏ।ਮਿਲੀ ਜਾਣਕਾਰੀ ਮੁਤਾਬਕ ਹਰਿਦੁਆਰ ਤੋਂ ਕਾਵੜੀਆਂ ਦੀ ਭਰੀ ਗੱਡੀ ਕੋਟਕਪੂਰਾ ਵੱਲ ਨੂੰ ਜਾ ਰਹੀ ਸੀ ਕਿ ਬੀਜਾ ਰੋਡ ਨੇੜੇ ਇਹ ਗੱਡੀ ਥੋੜ੍ਹੀ ਦੇਰ ਲਈ ਰੁੱਕੀ ਸੀ। ਇਸੇ ਦੌਰਾਨ ਬਾਈਪਾਸ ਵੱਲੋਂ ਆ ਰਹੇ ਕੈਂਟਰ ਨੇ ਖੜ੍ਹੀ ਗੱਡੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਮੌਕੇ 'ਤੇ ਇਕ ਕਾਵੜੀਆ ਦੀ ਮੌਤ ਹੋ ਗਈ ਜਦਕਿ 4 ਹੋਰ ਜ਼ਖਮੀ ਹੋ ਗਏ।
ਮੌਕੇ 'ਤੇ ਕਾਵੜੀਆਂ ਵੱਲੋਂ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ ਗਿਆ ਅਤੇ ਪੰਜਾਬ ਪੁਲਸ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਲੋਕਾਂ ਦਾ ਦੋਸ਼ ਹੈ ਕਿ ਹਾਦਸੇ ਦੌਰਾਨ ਮੌਕੇ 'ਤੇ ਕੋਈ ਵੀ ਪੁਲਸ ਦੀ ਵਿਵਸਥਾ ਨਹੀਂ ਸੀ ਅਤੇ ਨਾ ਹੀ ਪੁਲਸ ਘਟਨਾ ਦਾ ਜਾਇਜ਼ਾ ਲੈਣ ਪਹੁੰਚੀ। ਗੁੱਸੇ 'ਚ ਆਏ ਲੋਕਾਂ ਨੇ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ ਅਤੇ ਪੰਜਾਬ ਪੁਲਸ ਖਿਲਾਫ ਮੁਰਦਾਬਾਦ ਦੇ ਨਾਅਰੇ ਲਗਾਏ।