ਮਾਤਮ 'ਚ ਬਦਲੀਆਂ ਨਵੇਂ ਸਾਲ ਦੀਆਂ ਖੁਸ਼ੀਆਂ, ਮਾਂ-ਧੀ ਦੀ ਮੌਤ (ਤਸਵੀਰਾਂ)
Tuesday, Jan 01, 2019 - 04:19 PM (IST)

ਲਾਲੜੂ (ਗੁਰਪ੍ਰੀਤ)— ਇਕ ਪਾਸੇ ਜਿੱਥੇ ਲੋਕ ਅੱਜ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਹਨ, ਉਥੇ ਹੀ ਕੁਝ ਅਣਸੁਖਾਵੀਂਆਂ ਘਟਨਾਵਾਂ ਵੀ ਦੇਖਣ ਨੂੰ ਮਿਲੀਆਂ। ਇਸੇ ਤਰ੍ਹਾਂ ਨਵੇਂ ਸਾਲ ਦੀ ਪਹਿਲੀ ਸਵੇਰ ਕਰੀਬ 8 ਵਜੇ ਸੰਘਣੀ ਧੁੰਦ ਦੇ ਚਲਦਿਆਂ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ 'ਤੇ ਭਿਆਨਕ ਸੜਕ ਹਾਦਸਾ ਵਾਪਰਨ ਕਰਕੇ ਮਾਂ-ਧੀ ਦੀ ਮੌਤ ਹੋ ਗਈ ਅਤੇ ਦੋ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ।
ਇਹ ਹਾਦਸਾ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ 'ਤੇ ਪਿੰਡ ਘੋਲੂਮਜਰਾ ਨੇੜੇ ਸੰਘਣੀ ਧੂੰਦ ਦੇ ਚਲਦੇ ਦੋ ਬੱਸਾਂ ਸਮੇਤ ਅੱਧੀ ਦਰਜਨ ਤੋਂ ਵੱਧ ਵਾਹਨਾਂ ਦੇ ਆਪਸ 'ਚ ਟਕਰਾਉਣ ਕਰਕੇ ਵਾਪਰਿਆ। ਹਾਦਸੇ 'ਚ ਟਕਰਾਈ ਇਕ ਕਾਰ 'ਚ ਸਵਾਰ ਮਾਂ-ਬੇਟੀ ਦੀ ਮੌਤ ਹੋ ਗਈ। ਜਦਕਿ ਬੱਸਾਂ ਸਮੇਤ ਹੋਰ ਵਾਹਨਾਂ 'ਚ ਸਵਾਰ ਦੋ ਦਰਜਨ ਤੋਂ ਵੱਧ ਵਿਅਕਤੀ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਦੋ ਘੰਟੇ ਹਾਈਵੇਅ 'ਤੇ ਭਾਰੀ ਜਾਮ ਲੱਗਾ ਰਿਹਾ।
ਹਾਦਸੇ ਤੋਂ ਕਾਫੀ ਦੇਰ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਜਾਂਚ ਸੁਰੂ ਕਰਕੇ ਨੁਕਸਾਨੇ ਵਾਹਨਾਂ ਨੂੰ ਸਾਈਡ 'ਤੇ ਕਰਵਾ ਕੇ ਆਵਾਜਾਈ ਬਹਾਲ ਕੀਤੀ।