ਸੜਕ ਹਾਦਸੇ ''ਚ 21 ਸਾਲਾ ਮੁੰਡੇ ਦੀ ਮੌਤ

11/30/2018 4:24:55 PM

ਫ਼ਰੀਦਕੋਟ (ਰਾਜਨ)— ਪਿੰਡ ਗੋਂਦਾਰਾ (ਫ਼ਰੀਦਕੋਟ) ਵਿਖੇ ਵਾਪਰੇ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਜਾਣ 'ਤੇ ਪੁਲਸ ਵੱਲੋਂ ਇਕਬਾਲ ਸਿੰਘ ਵਾਸੀ ਕੋਠੇ ਮਹਿਲੜ (ਦਬੜ੍ਹੀਖਾਨਾ) ਦੇ ਬਿਆਨਾਂ 'ਤੇ ਮਨੀਸ਼ ਕੁਮਾਰ ਵਾਸੀ ਬਠਿੰਡਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਬਿਆਨਕਰਤਾ ਅਨੁਸਾਰ ਜਦੋਂ ਉਹ ਆਪਣੇ ਚਾਚੇ ਦੇ ਲੜਕੇ ਨਾਲ ਘਰੇਲੂ ਕੰਮਕਾਜ ਲਈ ਮੋਟਰਸਾਈਕਲ 'ਤੇ ਬਰਗਾੜੀ ਨੂੰ ਜਾ ਰਿਹਾ ਸੀ ਤਾਂ ਉਸਦਾ ਭਤੀਜਾ ਸੁਖਦੀਪ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਮਹਿਲੜ ਵੀ ਆਪਣੇ ਸਾਥੀ ਮਨਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਧੂਰਕੋਟ ਨਾਲ ਮੋਟਰਸਾਈਕਲ 'ਤੇ ਅੱਗੇ ਜਾ ਰਿਹਾ ਸੀ। 
ਉਸ ਨੇ ਦੋਸ਼ ਲਾਇਆ ਕਿ ਜਦੋਂ ਉਹ ਮੇਨ ਰੋਡ ਗੋਂਦਾਰਾ ਪੁੱਜੇ ਤਾਂ ਕਾਰ ਚਲਾ ਰਹੇ ਉਕਤ ਵਿਅਕਤੀ ਨੇ ਕਾਰ ਮੋਟਰਸਾਈਕਲ ਵਿਚ ਟੱਕਰ ਮਾਰ ਦਿੱਤੀ, ਜਿਸ 'ਤੇ ਮਨਪ੍ਰੀਤ ਮੋਟਰਸਾਈਕਲ ਤੋਂ ਇਕ ਪਾਸੇ ਸੜਕ ਕੰਢੇ ਡਿੱਗ ਪਿਆ ਜਦਕਿ ਉਸਦੇ ਭਤੀਜੇ ਸੁਖਦੀਪ ਸਿੰਘ (21) ਦੇ ਕਾਫ਼ੀ ਸੱਟਾਂ ਲੱਗਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।


Related News