ਸੜਕ ਹਾਦਸੇ ''ਚ ਵਿਦਿਆਰਥੀ ਦੀ ਮੌਤ

Tuesday, Feb 13, 2018 - 06:18 PM (IST)

ਸੜਕ ਹਾਦਸੇ ''ਚ ਵਿਦਿਆਰਥੀ ਦੀ ਮੌਤ

ਗੁਰਦਾਸਪੁਰ (ਵਿਨੋਦ) - ਮੰਗਲਵਾਰ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰਨ 'ਤੇ ਮੋਟਰਸਾਈਕਲ 'ਤੇ ਸਵਾਰ ਇਕ ਵਿਦਿਆਰਥੀ ਦੀ ਮੌਤ ਹੋਣ ਜਦਕਿ ਦੂਜੇ ਦੇ ਗੰਭੀਰ ਰੂਪ 'ਚ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਜਾਣਕਾਰੀ ਅਨੁਸਾਰ ਰਾਹੁਲ ਨਿਵਾਸੀ ਕਰਨਾਟਕ ਆਪਣੇ ਸਾਥੀ ਨਿਤਿਸ਼ ਨਾਲ ਜਲੰਧਰ ਤੋਂ ਗੁਰਦਾਸਪੁਰ ਦੀ ਕਿਸੇ ਕੰਮ ਲਈ ਆ ਰਹੇ ਸੀ। ਜਦ ਗੁਰਦਾਸਪੁਰ-ਮੁਕੇਰੀਆਂ ਦੇ ਵਿਚਕਾਰ ਪੈਂਦੇ ਪਿੰਡ ਪਾਹੜਾ ਦੇ ਨਜ਼ਦੀਕ ਪਹੁੰਚੇ ਤਾਂ ਕਿਸੇ ਅਣਪਛਾਤੇ ਵਾਹਨ ਨੇ ਇਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਨਿਤਿਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਰਾਹੁਲ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਪਹਿਲਾਂ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅਮ੍ਰਿੰਤਸਰ ਰੈਫਰ ਕਰ ਦਿੱਤਾ। ਇਹ ਦੋਵੇਂ ਨੌਜਵਾਨ ਲਵਲੀ ਯੂਨੀਵਰਸਿਟੀ ਜਲੰਧਰ ਦੇ ਵਿਦਿਆਰਥੀ ਹਨ।


Related News