ਜਲੰਧਰ: ਕੈਪਟਨ ਤੋਂ ਇਨਸਾਫ ਮੰਗਣ ਆਏ ਲੋਕਾਂ ਨੂੰ ਪੁਲਸ ਨੇ ਲਿਆ ਹਿਰਾਸਤ ''ਚ

Thursday, Aug 15, 2019 - 04:49 PM (IST)

ਜਲੰਧਰ: ਕੈਪਟਨ ਤੋਂ ਇਨਸਾਫ ਮੰਗਣ ਆਏ ਲੋਕਾਂ ਨੂੰ ਪੁਲਸ ਨੇ ਲਿਆ ਹਿਰਾਸਤ ''ਚ

ਜਲੰਧਰ (ਸੋਨੂੰ)— ਭਾਜਪਾ ਸਮਰਥਕ ਰਿੰਕਲ ਖੇੜਾ ਦੇ ਕਤਲ ਮਾਮਲੇ 'ਚ ਹੁਣ ਤੱਕ ਇਨਸਾਫ ਨਾ ਹੋਣ ਕਾਰਨ ਉਸ ਦੇ ਭਰਾ ਅਤੇ ਸਾਥੀ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਦੇਣ ਪੁੱਜੇ। ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਅੱਜ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਤਿਰੰਗਾ ਲਹਿਰਾਉਣ ਲਈ ਪਹੁੰਚੇ ਸਨ। ਇਸ ਮੌਕੇ ਰਿੰਕਲ ਖੇੜਾ ਦੇ ਪਰਿਵਾਰ ਅਤੇ ਲੋਕਾਂ ਨੇ ਕੈਪਟਨ ਨੂੰ ਮੈਮੋਰੰਡਮ ਦੇਣ ਦੀ ਕੋਸ਼ਿਸ਼ ਕੀਤੀ ਤਾਂ ਇਸੇ ਦੌਰਾਨ ਹੰਗਾਮਾ ਹੋ ਗਿਆ। ਪੁਲਸ ਨੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਹਿਰਾਸਤ 'ਚ ਲੈ ਲਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਮੁੱਖ ਮੰਤਰੀ ਨੂੰ ਮਿਲਣ ਦਾ ਸਮਾਂ ਨਹੀਂ ਮੰਗਿਆ ਸੀ।ਰਿੰਕਲ ਖੇੜਾ ਦੇ ਭਰਾ ਦਾ ਕਹਿਣਾ ਹੈ ਕਿ ਉਹ ਸਿਰਫ ਮੁੱਖ ਮੰਤਰੀ ਕੈਪਟਨ ਨੂੰ ਮਿਲ ਕੇ ਮੈਮੋਰੰਡਮ ਦੇਣਾ ਚਾਹੁੰਦੇ ਸਨ ਅਤੇ ਉਨ੍ਹਾਂ ਦਾ ਮਕਸਦ ਹੰਗਾਮਾ ਕਰਨਾ ਨਹੀਂ ਸੀ। 

PunjabKesari
ਜ਼ਿਕਰਯੋਗ ਹੈ ਕਿ ਬੀਤੇ ਸਾਲ ਜੁਲਾਈ ਦੇ ਮਹੀਨੇ 'ਚ ਭਾਜਪਾ ਸਮਰਥਕ ਰਿੰਕਲ ਖੇੜਾ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੇ ਦੋਸ਼ ਪਰਿਵਾਰ ਵੱਲੋਂ ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਨੀਟੂ ਸਮੇਤ 7 ਲੋਕਾਂ 'ਤੇ ਲਗਾਏ ਗਏ ਸਨ। ਅਜੇ ਤੱਕ ਪੁਲਸ ਦੀ ਗ੍ਰਿ੍ਰਫਤ 'ਚੋਂ ਮੁਲਜ਼ਮ ਬਾਹਰ ਚੱਲ ਰਹੇ ਹਨ। ਇਸੇ ਨੂੰ ਲੈ ਕੇ ਅੱਜ ਰਿੰਕਲ ਦੇ ਪਰਿਵਾਰ ਵਾਲੇ ਕੈਪਟਨ ਨੂੰ ਮੰਗ ਪੱਤਰ ਦੇਣ ਪਹੁੰਚੇ ਸਨ, ਜਿਸ ਨੂੰ ਲੈ ਕੇ ਹੰਗਾਮਾ ਹੋ ਗਿਆ।


author

shivani attri

Content Editor

Related News