ਰਾਣੀ ਦਾ ਹਾਰ ਖ਼ਰੀਦਣ ਵਾਲੇ ਇੰਗਲੈਂਡ ਦੇ ਸਭ ਤੋਂ ਅਮੀਰ ਪੰਜਾਬੀ ਪਰਿਵਾਰ ਦੇ ਪੰਜਾਬ ਸਥਿਤ ਘਰ ’ਚ ਚੋਰੀ

Saturday, Jul 08, 2023 - 01:01 PM (IST)

ਰਾਣੀ ਦਾ ਹਾਰ ਖ਼ਰੀਦਣ ਵਾਲੇ ਇੰਗਲੈਂਡ ਦੇ ਸਭ ਤੋਂ ਅਮੀਰ ਪੰਜਾਬੀ ਪਰਿਵਾਰ ਦੇ ਪੰਜਾਬ ਸਥਿਤ ਘਰ ’ਚ ਚੋਰੀ

ਕਪੂਰਥਲਾ (ਮਹਾਜਨ)-ਪੰਜਾਬ ’ਚ ਸਥਿਤ ਇੰਗਲੈਂਡ ਦੇ ਸਭ ਤੋਂ ਅਮੀਰ ਪੰਜਾਬੀ ਪਰਿਵਾਰ ਦੇ ਵਿਰਾਸਤੀ ਘਰ ’ਚੋਂ ਚੋਰ ਕਰੋੜਾਂ ਰੁਪਏ ਦੀਆਂ ਵਿਰਾਸਤੀ ਚੀਜ਼ਾਂ ਲੈ ਕੇ ਫਰਾਰ ਹੋ ਗਏ। ਚੋਰਾਂ ਨੇ ਘਰ ਦੇ ਹਰ ਕਮਰੇ ਦੀ ਭੰਨਤੋੜ ਕੀਤੀ ਅਤੇ ਟੂਟੀਆਂ ਤੱਕ ਲਾਹ ਕੇ ਲੈ ਗਏ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਚੋਰ ਇੰਗਲੈਂਡ ਦੇ ਸਭ ਤੋਂ ਅਮੀਰ ਪੰਜਾਬੀ ਪੀਟਰ ਵਿਰਦੀ ਦੇ ਜੱਦੀ ਘਰ ’ਚ ਦਾਖ਼ਲ ਹੋਏ, ਜਿਨ੍ਹਾਂ ਨੇ ਇੰਗਲੈਂਡ ’ਚ ਰਾਣੀ ਜ਼ਿੰਦਾ ਦਾ ਹਾਰ ਖ਼ਰੀਦਿਆ ਸੀ ਅਤੇ ਨਨਕਾਣਾ ਸਾਹਿਬ ਦੀ ਉਸਾਰੀ ਲਈ 5 ਹਜ਼ਾਰ ਬਿਲੀਅਨ ਡਾਲਰ ਦਾਨ ਕੀਤੇ ਸਨ।

PunjabKesari

ਪੀਟਰ ਵਿਰਦੀ ਦਾ ਸ਼ੇਖੂਪੁਰ ਕਪੂਰਥਲਾ ’ਚ ਇਕ ਜੱਦੀ ਘਰ ਹੈ, ਜਿਸ ਨੂੰ ਉਸ ਨੇ ਪੁਰਾਣੇ ਸਮਿਆਂ ਵਾਂਗ ਸੰਭਾਲਿਆ ਹੋਇਆ ਹੈ। ਵਿਰਦੀ ਪਰਿਵਾਰ ਦੀ ਕਰੋੜਾਂ ਰੁਪਏ ਦੀ ਵਿਰਾਸਤ ਇਸ ’ਚ ਪਈ ਸੀ, ਜਿਸ ’ਚ ਦਾਦੀ ਦੇ ਵਿਆਹ ਦਾ ਕੀਮਤੀ ਸਾਮਾਨ, ਵਿਆਹ ਦਾ ਸਾਰਾ ਸਮਾਨ, ਘੜੀਆਂ, ਉਸ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਸੋਨੇ ਦਾ ਸਾਮਾਨ, ਇੰਨਾ ਹੀ ਨਹੀਂ ਵਿਰਦੀ ਪਰਿਵਾਰ ਨੇ ਪੂਰੇ ਦੇਸ਼ ’ਚ ਕੋਰੋਨਾ ਸਮੇਂ ਆਕਸੀਜਨ ਦੀ ਦੀਆਂ ਮਸ਼ੀਨਾਂ ਵੰਡੀਆਂ ਸਨ, ਉਹ ਵੀ ਇਸ ਘਰ ’ਚ ਪਈਆਂ ਸਨ, ਉਸ ’ਚੋਂ ਚੋਰ ਕੁਝ ਪੀਸ ਚੁੱਕ ਕੇ ਲੈ ਗਏ।

ਇਹ ਵੀ ਪੜ੍ਹੋ- ਹੁਸ਼ਿਆਰਪੁਰ 'ਚ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਘਟਨਾ, ਪੈਟਰੋਲ ਪਵਾਉਣ ਆਏ ਨੌਜਵਾਨਾਂ ਨੇ ਮੁੰਡੇ ਦਾ ਕਰ 'ਤਾ ਕਤਲ

PunjabKesari

ਪੀਟਰ ਵਿਰਦੀ ਦੇ ਪਿਤਾ ਹਰਭਜਨ ਵਿਰਦੀ ਜੋਕਿ ਕਾਫ਼ੀ ਸਮੇਂ ਤੋਂ ਕਪੂਰਥਲਾ ’ਚ ਰਹਿ ਰਹੇ ਹਨ, ਨੇ ਅਫਸੋਸ ਪ੍ਰਗਟ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਕਪੂਰਥਲਾ ਦੇ ਸ਼ੇਖੂਪੁਰ ’ਚ ਜੱਦੀ ਘਰ ਹੈ, ਜਿੱਥੇ ਉਨ੍ਹਾਂ ਦੇ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਪਈਆਂ ਸਨ ਪਰ ਚੋਰ ਸਭ ਕੁਝ ਲੈ ਕੇ ਫਰਾਰ ਹੋ ਗਏ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਨ੍ਹਾਂ ਚੋਰਾਂ ਨੂੰ ਫੜ ਕੇ ਉਨ੍ਹਾਂ ਤੋਂ ਪਰਿਵਾਰ ਦੀਆਂ ਵਿਰਾਸਤੀ ਨਿਸ਼ਾਨੀਆਂ ਹੀ ਵਾਪਸ ਕਰਵਾ ਦਿੱਤੀਆਂ ਜਾਣ ਕਿਉਂਕਿ ਇਹ ਉਨ੍ਹਾਂ ਦੀਆਂ ਨਜ਼ਰਾਂ ’ਚ ਅਨਮੋਲ ਹਨ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ।

ਇਹ ਵੀ ਪੜ੍ਹੋ-  ਕੈਨੇਡਾ ਦੀ ਧਰਤੀ 'ਤੇ ਨੌਜਵਾਨ ਪੰਜਾਬੀ ਮਾਡਲ ਦੀ ਮੌਤ, ਦੋ ਦਿਨ ਪਹਿਲਾਂ ਚਾਵਾਂ ਨਾਲ ਮਨਾਇਆ ਸੀ ਜਨਮਦਿਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
 
For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711


author

shivani attri

Content Editor

Related News