1000 ਕਰੋੜ ਦੇ ਰਾਈਸ ਮਿਲ ਘਪਲੇ ਦਾ ਮੁਲਜ਼ਮ ਉਸੇ ਸਥਾਨ ’ਤੇ ਤਾਇਨਾਤ ਹੋਣ ਲਈ ਲਗਾ ਰਿਹੈ ‘ਜੁਗਾੜ’

Sunday, May 02, 2021 - 04:38 PM (IST)

1000 ਕਰੋੜ ਦੇ ਰਾਈਸ ਮਿਲ ਘਪਲੇ ਦਾ ਮੁਲਜ਼ਮ ਉਸੇ ਸਥਾਨ ’ਤੇ ਤਾਇਨਾਤ ਹੋਣ ਲਈ ਲਗਾ ਰਿਹੈ ‘ਜੁਗਾੜ’

ਅੰਮ੍ਰਿਤਸਰ (ਇੰਦਰਜੀਤ) - ਫੂਡ ਸਪਲਾਈ ਵਿਭਾਗ ਦੇ ਜੇਲ ਤੋਂ ਆਏ ਅਧਿਕਾਰੀਆਂ ਦੀ ਦਲੇਰੀ ਦੀ ਤਾਂ ਦਾਦ ਦੇਣੀ ਪਵੇਗੀ। ਇਹ ਫਿਰ ਉਸੇ ਸਥਾਨ ’ਤੇ ਤਾਇਨਾਤ ਹੋਣਾ ਚਾਹੁੰਦੇ ਹਨ, ਜਿੱਥੇ ਇਕ ਹਜ਼ਾਰ ਕਰੋੜ ਦਾ ਘਪਲਾ ਹੋਇਆ ਸੀ। ਇਨ੍ਹਾਂ ’ਚ ਮੁੱਖ ਤੌਰ ’ਤੇ ਇਕ ਅਧਿਕਾਰੀ ਤਾਂ ਪੱਬਾਂ ਭਾਰ ਬੈਠਾ ਆਰਡਰ ਦੀ ਉਡੀਕ ਕਰ ਰਿਹਾ ਹੈ ਕਿ ਕਦੋਂ ਮੌਕਾ ਮਿਲੇ। ਵਿਜੀਲੈਂਸ ਵਿਭਾਗ ਵੱਲੋਂ ਕੇਸ ਦਰਜ ਕਰਨ ਉਪਰੰਤ ਇਸ ਬਹੁ-ਕਰੋੜੀ ਘਪਲੇ ਦੀ ਗੂੰਜ ਪੂਰੇ ਦੇਸ਼ ’ਚ ਨਹੀਂ ਸਗੋਂ ਵਿਸ਼ਵ ’ਚ ਉੱਠੀ ਸੀ। 

ਪੜ੍ਹੋ ਇਹ ਵੀ ਖਬਰ ਸਾਧਾਰਨ ਪਰਿਵਾਰ ’ਚੋਂ ਉੱਠ IPL ’ਚ ਧਮਾਲਾਂ ਪਾਉਣ ਵਾਲੇ ‘ਹਰਪ੍ਰੀਤ’ ਦੇ ਘਰ ਵਿਆਹ ਵਰਗਾ ਮਾਹੌਲ, ਵੇਖੋ ਤਸਵੀਰਾਂ

ਅੰਮ੍ਰਿਤਸਰ ਦੇ ਜੰਡਿਆਲਾ ਖੇਤਰ ਦੀ ਵੱਡੀ ਰਾਈਸ ਮਿੱਲ ਵੀਰੂਮਲ ਮੁਲਕਰਾਜ ਦੇ ਬਹੁ-ਕਰੋੜੀ ਘਪਲੇ ਦੇ ਮਾਲਕ ਤਾਂ ਦੇਸ਼ ਛੱਡ ਕੇ ਫਰਾਰ ਹੋ ਚੁੱਕੇ ਹਨ ਪਰ ਇਸ ਮਾਮਲੇ ’ਚ ਮੁਲਜ਼ਮ ਪਾਏ ਗਏ ਅਧਿਕਾਰੀ ਕਈ ਮਹੀਨੇ ਜੇਲ ਕੱਟਣ ਉਪਰੰਤ ਜ਼ਮਾਨਤ ’ਤੇ ਰਿਹਾਅ ਹੋਏ ਹਨ। ਨਿਯਮ ਮੁਤਾਬਕ ਵਿਭਾਗ ਨੇ ਜੇਲ ਤੋਂ ਆਏ ਮੁਲਜ਼ਮ ਅਧਿਕਾਰੀਆਂ ਨੂੰ ਵਿਭਾਗ ’ਚ ਵਾਪਸ ਲਿਆ ਅਤੇ ਨਿਯਮਿਤ ਥਾਣਿਆਂ ’ਤੇ ਪੋਸਟਿੰਗ ਵੀ ਕੀਤੀ ਸੀ।

ਪੜ੍ਹੋ ਇਹ ਵੀ ਖਬਰ ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ ਨਾਚ : ਸ੍ਰੀ ਹਰਿਮੰਦਰ ਸਾਹਿਬ ਦੇ ਪਾਠੀ ਸਿੰਘ ਦੇ ਮੁੰਡੇ ਨੂੰ ਮਾਰੀਆਂ ਸ਼ਰੇਆਮ ਗੋਲੀਆ

ਦੱਸਣਯੋਗ ਹੈ ਕਿ ਅੰਮ੍ਰਿਤਸਰ ਦੇ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਕਾਰਵਾਈ ’ਚ ਇਸ ’ਚ ਅੱਧਾ ਦਰਜਨ ਦੇ ਕਰੀਬ ਫੂਡ ਸਪਲਾਈ ਵਿਭਾਗ ਦੇ ਲੋਕਾਂ ’ਤੇ ਧੋਖਾਦੇਹੀ ਅਤੇ ਗਬਰ ਦੇ ਕੇਸ ਦਰਜ ਹੋਏ ਸਨ, ਉਥੇ ਮੁਲਜ਼ਮ ਇਸ ਮਾਮਲੇ ’ਚ ਲਗਭਗ 900 ਕਰੋਡ਼ ਦੇ ਘਪਲੇ ਨੂੰ ਅੰਜ਼ਾਮ ਦੇ ਕੇ ਇਸ ਦੇਸ਼ ਨੂੰ ਅਲਵਿਦਾ ਕਹਿ ਕੇ ਵਿਦੇਸ਼ ਭੱਜ ਗਏ ਜਿਨ੍ਹਾਂ ਦਾ ਅਜੇ ਤੱਕ ਸੁਰਾਗ ਨਹੀਂ ਮਿਲਿਆ। ਘਪਲੇ ਦੇ ਕੁਝ ਅੰਸ਼ ਤਾਂ ਉਨ੍ਹਾਂ ਦੇ ਫਰਾਰ ਹੋਣ ਉਪਰੰਤ ਹੀ ਸਾਹਮਣੇ ਆਉਂਦੇ ਰਹੇ। ਇਸ ’ਚ ਫੂਡ ਸਪਲਾਈ ਵਿਭਾਗ ਦੇ ਲੋਕਾਂ ਦੀ ਮੇਹਰਬਾਨੀ ਦਾ ਆਲਮ ਵੇਖੋ ਕਿ ਜ਼ਮਾਨਤ ਤੋਂ ਰਿਹਾਅ ਹੋਣ ਦੇ ਬਾਅਦ ਹਾਲਾਂਕਿ ਉਨ੍ਹਾਂ ਨੂੰ ਬਾਇੱਜ਼ਤ ਬਰੀ ਨਹੀਂ ਕੀਤਾ ਗਿਆ। ਕੇਸ ਅਜੇ ਕੋਰਟ ’ਚ ਚੱਲ ਰਿਹਾ ਹੈ ਪਰ ਇਸ ’ਚ ਉਨ੍ਹਾਂ ’ਚੋਂ ਕੁਝ ਅਧਿਕਾਰੀ ਦੁਬਾਰਾ ਉਸੇ ਸਥਾਨ ਅਤੇ ਨਜ਼ਦੀਕੀ ਇਲਾਕੇ ’ਚ ਤਾਇਨਾਤ ਹੋਣ ਦੀ ਕੋਸ਼ਿਸ਼ ਕਰ ਰਹੇ ਹਨ, ਜਿੱਥੇ ਮੋਟੀ ਰਿਸ਼ਵਤ ਮਿਲ ਸਕਦੀ ਹੈ।

ਪੜ੍ਹੋ ਇਹ ਵੀ ਖਬਰ ਖ਼ੁਦ ਨੂੰ ਨਹੀਂ ਮਿਲੀ ਕਿਡਨੀ ਪਰ ਅੱਖਾਂ ਦਾਨ ਕਰ ਦੂਸਰਿਆਂ ਦੀ ਜ਼ਿੰਦਗੀ ਰੌਸ਼ਨ ਕਰ ਗਿਆ 13 ਸਾਲਾ ਆਦਿੱਤਯ (ਵੀਡੀਓ)

ਬਣ ਸਕਦਾ ਹੈ ਚੋਣ ਮੁੱਦਾ ਵੀ!
ਇਕ ਹਜ਼ਾਰ ਕਰੋੜ ਦਾ ਘਪਲਾ ਕੋਈ ਘੱਟ ਨਹੀਂ। ਇਸ ’ਚ ਵਿਜੀਲੈਂਸ ਵਿਭਾਗ ਨੂੰ ਇਸ ਗੱਲ ਦਾ ਵੀ ਸ਼ੱਕ ਹੈ ਕਿ ਇਸਦੇ ਮੁਲਜ਼ਮ ਗੁਲਸ਼ਨ ਜੈਨ ਅਜੇ ਤੱਕ ਵਿਦੇਸ਼ ’ਚ ਬੈਠੇ ਹਨ, ਕਿਤੇ ਉਨ੍ਹਾਂ ਦਾ ਸੰਪਰਕ ਉਨ੍ਹਾਂ ਪੁਰਾਣੇ ਵਿਭਾਗੀ ਅਧਿਕਾਰੀਆਂ ਨਾਲ ਤਾਂ ਨਹੀਂ, ਜੋ ਜੇਲ ’ਚੋਂ ਬਾਹਰ ਆਏ ਹਨ। ਇਕ ਅਧਿਕਾਰੀ ਦੀ ਉਸੇ ਖੇਤਰ ਦੇ ਨਜ਼ਦੀਕੀ ਇਲਾਕੇ ’ਚ ਜਾਣ ਦੀ ਮ੍ਰਿਗਤ੍ਰਸ਼ਣਾ ਇਕ ਨਵੇਂ ਸ਼ੱਕ ਦੀ ਸੂਈ ਨੂੰ ਘੁੰਮਾ ਰਹੀ ਹੈ। ਜੇਕਰ ਫੂਡ ਸਪਲਾਈ ਵਿਭਾਗ ਦੇ ਉੱਚ ਕਮਾਨ ਦੀ ਕਾਰਜ਼ਸੈਲੀ ’ਤੇ ਟਿੱਪਣੀ ਕਰੇ ਤਾਂ ਆਮ ਲੋਕਾਂ ਅਤੇ ਸ਼ੇਲਰ ਮਾਲਕਾਂ ਦਾ ਕਹਿਣਾ ਹੈ ਕਿ ਅਜਿਹੇ ਲੋਕਾਂ ਨੂੰ ਤਾਂ ਉਸ ਸ਼ਹਿਰ ਦੇ ਨਜ਼ਦੀਕ ਤੱਕ ਵੀ ਫਟਕਣ ਨਹੀਂ ਦਿੱਤਾ ਜਾਣਾ ਚਾਹੀਦਾ ਹੈ ਉੱਥੇ ਪਿਨ ਪੁਆਇੰਟ ’ਤੇ ਅਤੇ ਉਸਦੇ ਨਜ਼ਦੀਕ ਨਿਯੁਕਤੀ ਤਾਂ ਸਿੱਧਾ-ਸਿੱਧਾ ਸ਼ੱਕ ਦੇ ਘੇਰੇ ਵਿੱਚ ਆ ਸਕਦੀ ਹੈ।

ਪੜ੍ਹੋ ਇਹ ਵੀ ਖਬਰ - ਸ਼ਿਮਲਾ ਤੋਂ ਆਈ ਕੁੜੀ ਦੀ ਅੰਮ੍ਰਿਤਸਰ ਦੇ ਹੋਟਲ ’ਚ ਸ਼ੱਕੀ ਹਲਾਤਾਂ ’ਚ ਮੌਤ, ਜਤਾਇਆ ਨਸ਼ੇ ਦੀ ਓਵਰਡੋਜ਼ ਦਾ ਸ਼ੱਕ 

ਹਾਲਾਂਕਿ ਇਸ ਮਾਮਲੇ ’ਚ ਇਕ ਸਿਵਲ ਸਪਲਾਈ ਅਧਿਕਾਰੀ ਨੇ ਘਪਲੇ ਤੋਂ ਪਹਿਲਾਂ ਉੱਚਾ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਸੀ ਕਿ ਇਸ ਮਿੱਲ ’ਚ ਅਨਾਜ ਸਟੋਰ ਨਾ ਕੀਤਾ ਜਾਵੇ। ਇਸ ਸੂਚਨਾ ਦੇ ਬਾਵਜੂਦ ਉਹ ਅਧਿਕਾਰੀ ਮਾਮਲੇ ’ਚ ਨਾਮਜ਼ਦ ਹੋ ਗਿਆ ਸੀ।

ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ-ਨਾਚ, ਸ਼ਰੇਆਮ ਔਰਤ ਦੇ ਕੱਪੜੇ ਉਤਾਰ ਕੀਤੀ ਜ਼ਬਰਦਸਤੀ ਦੀ ਕੋਸ਼ਿਸ਼ (ਵੀਡੀਓ)

ਸ਼ੱਕ ਦੇ ਘੇਰੇ ’ਚ ਹੈ ਨਿਯੁਕਤੀ
ਇਸ ਸਬੰਧ ’ਚ ਹਿੰਦੂ ਸਤਿਕਾਰ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਸੁਨੀਲ ਅਰੋੜਾ ਦਾ ਕਹਿਣਾ ਹੈ ਕਿ ਇੰਨੀ ਵੱਡੀ ਘਪਲੇ ਦੀ ਰਾਸ਼ੀ ਦੇ ਬਾਅਦ ਜਿੱਥੇ ਅੰਮ੍ਰਿਤਸਰ ’ਚ ਇਕ ਕੁਹਰਾਮ ਮਚਿਆ ਹੋਇਆ ਸੀ ਪਰ ਫਿਰ ਅਧਿਕਾਰੀ ਦੀ ਜੇਕਰ ਹਿੰਮਤ ਪੈਂਦੀ ਹੈ ਤਾਂ ਇਹ ਨਿਯੁਕਤੀ ਸਿੱਧੀ ਸ਼ੱਕ ਦੇ ਘੇਰੇ ’ਚ ਹੈ। ਜਾਂਚ ਦਾ ਵਿਸ਼ਾ ਇਹ ਹੈ ਕਿ ਪਰਦੇ ਦੇ ਪਿੱਛੇ ਕਿਹੜਾ ਸ਼ਕਤੀਸ਼ਾਲੀ ਵਿਅਕਤੀ ਹੈ ਜੋ ਉਸ ਨੂੰ ਪ੍ਰਮੋਟ ਕਰ ਰਿਹਾ ਹੈ। ਸਾਫ਼ ਹੈ ਇਸ ਨਿਯੁਕਤੀ ’ਚ ਘਪਲਾ ਹੈ ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨੋਟਿਸ ਲੈਣਾ ਚਾਹੀਦਾ ਹੈ ।

ਪੜ੍ਹੋ ਇਹ ਵੀ ਖਬਰ - ਕੀ ਲੰਗਾਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੁਆਫ਼ੀ ਮਿਲਣੀ ਚਾਹੀਦੀ ਹੈ ?

ਘਪਲਿਆਂ ਕਾਰਨ ਲੋਕ ਪ੍ਰੇਸ਼ਾਨ
ਗੁਰੂ ਕ੍ਰਿਪਾ ਸੇਵਾ ਸੋਸਾਇਟੀ ਦੇ ਮਨੀਸ਼ ਕੁਮਾਰ ਅਰੋੜਾ ਮੋਨੂੰ ਦਾ ਕਹਿਣਾ ਹੈ ਕਿ ਫੂਡ ਸਪਲਾਈ ਵਿਭਾਗ ’ਚ ਪਹਿਲਾਂ ਵੀ ਕਈ ਪ੍ਰਕਾਰ ਦੇ ਘਲਲੇ ਆਉਂਦੇ ਰਹਿੰਦੇ ਹਨ, ਜਿਸਦੇ ਕਾਰਨ ਲੋਕ ਪ੍ਰੇਸ਼ਾਨ ਹਨ। ਇਸ ਸਮੇਂ ਜਨਤਾ ਦੀ ਮੰਗ ਹੈ ਕਿ ਬੇਦਾਗ ਵਿਅਕਤੀ ਨੂੰ ਹੀ ਸੰਵੇਦਨਸ਼ੀਲ ਸਥਾਨਾਂ ’ਤੇ ਲਗਾਉਣਾ ਚਾਹੀਦਾ ਹੈ।

ਪੜ੍ਹੋ ਇਹ ਵੀ ਖ਼ਬਰ - ਕੋਟਕਪੂਰਾ ਗੋਲੀਕਾਂਡ : ਅਦਾਲਤ ਨੇ ਕੀਤੀ ਦੂਜੀ ਫਾਈਲ ਵੀ ਬੰਦ 

ਹੁਣ ਤਾਂ ਇੱਥੇ ਘਪਲੇਬਾਜ਼ਾਂ ਦਾ ਹੀ ਰਾਜ
ਆਜ਼ਾਦੀ ਸੈਨਾਪਤੀ ਅਤੇ ਜਲਿਆਂਵਾਲਾ ਬਾਗ ਗੋਲੀ ਕਾਂਡ ’ਚ ਸ਼ਹੀਦ ਹੋਏ ਗੋਵਿੰਦ ਰਾਮ ਸੇਠ ਦੇ ਪੋਤਰੇ ਬੁੱਢਾ ਪ੍ਰੇਮ ਸੇਠ ਕਹਿੰਦੇ ਹਨ ਕਿ ਸਾਡੇ ਪੂਰਵਜ੍ਹਾਂ ਨੇ ਸ਼ਹੀਦੀਆਂ ਦੇ ਕੇ ਆਜ਼ਾਦੀ ਲਈ ਹੈ ਪਰ ਹੁਣ ਤਾਂ ਇੱਥੇ ਘਪਲੇਬਾਜ਼ਾਂ ਦਾ ਰਾਜ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਆਪ ਇਸ ਗੱਲ ਤੋਂ ਗੁਰੇਜ ਕਰਨਾ ਚਾਹੀਦਾ ਹੈ ਅਤੇ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਜੇਲ ਤੋਂ ਜ਼ਮਾਨਤ ’ਤੇ ਆਇਆ ਹੈ ਅਤੇ ਅਜੇ ਫ਼ੈਸਲਾ ਨਹੀਂ ਹੋਇਆ। ਇਸ ਸਬੰਧ ’ਚ ਫੂਡ ਸਪਲਾਈ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਆਇਆ ਹੈ ਤਾਂ ਇਸ ’ਤੇ ਜਾਂਚ ਕੀਤੀ ਜਾਵੇਗੀ ।

ਮਾਮਲੇ ਦੀ ਜਾਂਚ ਕੀਤੀ ਜਾਵੇਗੀ
ਇਸ ਸਬੰਧ ਵਿਚ ਫੂਡ ਸਪਲਾਈ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਮਾਮਲੇ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ । ਇਸ ਦੀ ਜਾਂਚ ਕੀਤੀ ਜਾਵੇਗੀ।


author

rajwinder kaur

Content Editor

Related News