ਰਿਵਾਲਵਰ, 4 ਕਾਰਤੂਸਾਂ ਅਤੇ 4 ਗ੍ਰਾਮ ਸਮੈਕ ਸਮੇਤ 2 ਗ੍ਰਿਫਤਾਰ
Sunday, Dec 23, 2018 - 05:33 PM (IST)

ਪਟਿਆਲਾ (ਬਲਜਿੰਦਰ) : ਥਾਣਾ ਬਖਸ਼ੀਵਾਲਾ ਦੀ ਪੁਲਸ ਨੇ ਦੋ ਵਿਅਕਤੀਆਂ ਨੂੰ ਇਕ ਰਿਵਾਲਵਰ, 4 ਕਾਰਤੂਸਾਂ ਅਤੇ 4 ਗ੍ਰਾਮ ਸਮੈਕ ਸਮੇਤ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦਾ ਨਾਂ ਗੁਰਉਪਦੇਸ਼ ਸਿੰਘ ਵਾਸੀ ਰਣਜੀਤ ਨਗਰ ਪਟਿਆਲਾ ਅਤੇ ਗੁਰਵਿੰਦਰ ਸਿੰਘ ਵਾਸੀ ਵਿਕਾਸ ਨਗਰ ਪਟਿਆਲਾ ਹੈ। ਪੁਲਸ ਮੁਤਾਬਕ ਐੱਸ. ਆਈ. ਸਾਕਸ਼ੀ ਸ਼ਰਮਾ ਪੁਲਸ ਪਾਰਟੀ ਸਮੇਤ ਲਕਸ਼ਮੀ ਪੈਲੇਸ ਕੋਲ ਮੌਜੂਦ ਸਨ। ਉਕਤ ਵਿਅਕਤੀਆਂ ਨੂੰ ਜਦੋਂ ਸ਼ੱਕ ਦੇ ਆਧਾਰ 'ਤੇ ਰੋਕ ਕੇ ਚੈੱਕ ਕੀਤਾ ਗਿਆ ਤਾਂ ਉਨ੍ਹਾਂ ਤੋਂ 2-2 ਗ੍ਰਾਮ ਸਮੈਕ, ਇਕ 22 ਬੋਰ ਦਾ ਰਿਵਾਲਵਰ ਅਤੇ 4 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਪੁਲਸ ਨੇ ਦੋਵਾਂ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।