ਰਿਵਾਲਵਰ ਸਾਫ਼ ਕਰਦਿਆਂ ਅਚਾਨਕ ਚੱਲ ਗਈ ਗੋਲ਼ੀ, ਵਿਅਕਤੀ ਦੀ ਮੌਤ

Wednesday, Sep 09, 2020 - 05:15 PM (IST)

ਰਿਵਾਲਵਰ ਸਾਫ਼ ਕਰਦਿਆਂ ਅਚਾਨਕ ਚੱਲ ਗਈ ਗੋਲ਼ੀ, ਵਿਅਕਤੀ ਦੀ ਮੌਤ

ਸੁਨਾਮ ਊਧਮ ਸਿੰਘ ਵਾਲਾ (ਬਾਸਲ) : ਥਾਣਾ ਚੀਮਾ ਅਧੀਨ ਪੈਂਦੇ ਪਿੰਡ ਸ਼ੇਰੋਂ ਵਿਖੇ ਇਕ ਕਿਸਾਨ ਦੀ ਆਪਣਾ ਰਿਵਾਲਵਰ ਸਾਫ਼ ਕਰਨ ਮੌਕੇ ਅਚਾਨਕ ਗੋਲ਼ੀ ਚੱਲਣ ਕਾਰਣ ਮੌਤ ਹੋ ਗਈ।  ਮ੍ਰਿਤਕ ਦੀ ਪਤਨੀ ਅਵਤਾਰ ਕੌਰ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਪਾਲ ਸਿੰਘ 42 ਸਾਲ ਬੀਤੀ ਸ਼ਾਮ ਨੂੰ ਆਪਣੇ ਘਰ ਵਿਚ ਆਪਣਾ ਰਿਵਾਲਵਰ ਸਾਫ਼ ਕਰ ਰਿਹਾ ਸੀ ਕਿ ਅਚਾਨਕ ਰਿਵਾਲਵਰ ਉਸ ਦੇ ਹੱਥੋਂ ਫ਼ਰਸ਼ 'ਤੇ ਡਿਗ ਪਿਆ। ਫ਼ਰਸ਼ 'ਤੇ ਡਿੱਗਣ ਸਾਰ ਰਿਵਾਲਵਰ 'ਚੋਂ ਗੋਲ਼ੀ ਚੱਲ ਗਈ ਜੋ ਕਿ ਉਸ ਦੇ ਸਿਰ 'ਤੇ ਲੱਗੀ। ਅਤਿ ਗੰਭੀਰ ਹਾਲਤ ਵਿਚ ਉਸ ਨੂੰ ਡਾਕਟਰੀ ਸਹਾਇਤਾ ਲਈ ਸਿਵਲ ਹਸਪਤਾਲ ਸੁਨਾਮ ਵਿਖੇ ਲੈ ਜਾਇਆ ਜਾ ਰਿਹਾ ਸੀ ਪ੍ਰੰਤੂ ਉਸ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਦਿੱਤਾ। 

ਇਹ ਵੀ ਪੜ੍ਹੋ :  ਪੰਜਾਬ ਸਰਕਾਰ ਵਲੋਂ ਨਵੀਂ ਹਦਾਇਤਾਂ ਜਾਰੀ, ਹੁਣ ਐਤਵਾਰ ਨੂੰ ਰਹੇਗਾ ਮੁਕੰਮਲ ਕਰਫਿਊ

ਮ੍ਰਿਤਕ ਆਪਣੇ ਪਿੱਛੇ ਇਕ ਬੇਟਾ, ਬੇਟੀ ਅਤੇ ਪਤਨੀ ਛੱਡ ਗਿਆ ਹੈ। ਇਸ ਸੰਬੰਧੀ ਚੀਮਾ ਪੁਲਸ ਵਲੋਂ ਮ੍ਰਿਤਕ ਦੀ ਪਤਨੀ ਅਵਤਾਰ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ ਅਤੇ ਸਿਵਲ ਹਸਪਤਾਲ ਸੁਨਾਮ ਵਿਖੇ ਮ੍ਰਿਤਕ ਦੇਹ ਦਾ ਡਾਕਟਰੀ ਮੁਆਇਨਾ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ :  ਠੱਗੀ ਦਾ ਨਵਾਂ ਪੈਂਤੜਾ, ਪੁਲਸ ਅਫ਼ਸਰ ਵੀ ਹੋਇਆ ਸ਼ਿਕਾਰ, ਹੈਰਾਨ ਕਰ ਦੇਵੇਗੀ ਪੂਰੀ ਘਟਨਾ


author

Gurminder Singh

Content Editor

Related News