ਲੁਧਿਆਣਾ : ਰਿਟਾਇਰਡ ਸੂਬੇਦਾਰ ਵਲੋਂ ਗੋਲੀਆਂ ਮਾਰ ਕੇ ਪਤਨੀ ਦਾ ਕਤਲ
Sunday, Jul 22, 2018 - 07:01 PM (IST)

ਲੁਧਿਆਣਾ (ਮਹੇਸ਼) : ਲੁਧਿਆਣਾ ਦੇ ਪਿੰਡ ਜੱਸੀਆਂ ਵਿਚ ਕਿਡਨੀ ਦੀ ਬੀਮਰੀ ਤੋਂ ਪੀੜਤ ਰਿਟਾਇਰਡ ਸੂਬੇਦਾਰ ਵਲੋਂ ਗੋਲੀਆਂ ਮਾਰ ਕੇ ਪਤਨੀ ਦਾ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਦਰਸ਼ਨ ਲਾਲ ਫੌਜ 'ਚੋਂ ਸੂਬੇਦਾਰ ਰਿਟਾਇਰਡ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਕਿਡਨੀ ਦੀ ਬੀਮਾਰੀ ਨਾਲ ਪੀੜਤ ਸੀ ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਇਸ ਦੇ ਚੱਲਦੇ ਐਤਵਾਰ ਬਾਅਦ ਦੁਪਹਿਰ ਉਸ ਨੇ ਰਸੋਈ 'ਚ ਕੰਮ ਕਰ ਰਹੀ ਪਤਨੀ ਮਨਜੀਤ ਕੌਰ (50) 'ਤੇ ਆਪਣੀ ਲਾਇਸੈਂਸੀ ਦੋਨਾਲੀ ਨਾਲ ਦੋ ਗੋਲੀਆਂ ਦਾਗ ਦਿੱਤੀਆਂ। ਇਕ ਗੋਲੀ ਮਨਜੀਤ ਕੌਰ ਦੀ ਬੱਖੀ 'ਚੋਂ ਆਰ-ਪਾਰ ਹੋ ਗਈ ਜਦਕਿ ਇਕ ਗੋਲੀ ਉਸ ਦੇ ਢਿੱਡ ਵਿਚ ਜਾ ਲੱਗੀ, ਜਿਸ ਕਾਰਨ ਮਨਜੀਤ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਵਾਰਦਾਤ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ। ਪੁਲਸ ਨੇ ਕਾਤਲ ਪਤੀ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।