ਸੇਵਾ-ਮੁਕਤ ASI ਦਾ ਕਾਰਾ, ਮਜਬੂਰ ਔਰਤ ਨੂੰ ਕੀਤੀ ਦੋਸਤੀ ਦੀ ਪੇਸ਼ਕਸ਼, ਆਡੀਓ ਆਈ ਸਾਹਮਣੇ

Monday, Jan 30, 2023 - 12:28 AM (IST)

ਸੇਵਾ-ਮੁਕਤ ASI ਦਾ ਕਾਰਾ, ਮਜਬੂਰ ਔਰਤ ਨੂੰ ਕੀਤੀ ਦੋਸਤੀ ਦੀ ਪੇਸ਼ਕਸ਼, ਆਡੀਓ ਆਈ ਸਾਹਮਣੇ

ਖੰਨਾ (ਬਿਪਨ) : ਖੰਨਾ ਪੁਲਸ ਦੇ ਇਕ ਸੇਵਾ-ਮੁਕਤ ਏਐੱਸਆਈ ਦਾ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ। ਇਸ ਸ਼ਖਸ ਨੇ ਚੋਰੀ ਦੇ ਕੇਸ 'ਚ ਗ੍ਰਿਫ਼ਤਾਰ ਇਕ ਵਿਅਕਤੀ ਦੀ ਘਰਵਾਲੀ ਨੂੰ ਆਪਣੇ ਸਾਥੀ ਏਐੱਸਆਈ ਨਾਲ ਦੋਸਤੀ ਦੀ ਪੇਸ਼ਕਸ਼ ਕੀਤੀ ਹੈ। ਇਸ ਤੋਂ ਪਹਿਲਾਂ ਔਰਤ ਕੋਲੋਂ ਰਿਸ਼ਵਤ ਵੀ ਮੰਗੀ ਗਈ ਸੀ। ਇਸ ਮਾਮਲੇ ਦੀ ਕਾਲ ਰਿਕਾਰਡਿੰਗ ਸਾਹਮਣੇ ਆਈ ਹੈ। 

ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਕੁੜੀ ਨੇ ਦੋਵਾਂ ਬਾਹਾਂ 'ਤੇ ਬਣਵਾਏ ਸਿੱਧੂ ਦੇ ਟੈਟੂ, ਮੂਸੇਵਾਲਾ ਦੀ ਮਾਂ ਨੂੰ ਮਿਲ ਹੋਈ ਭਾਵੁਕ

ਖੰਨਾ ਪੁਲਸ ਦਾ ਸੇਵਾਮੁਕਤ ਏਐੱਸਆਈ ਗਿਆਨ ਸਿੰਘ ਹੁਣ ਵੀ ਥਾਣੇ ਅੰਦਰ ਬੈਠ ਕੇ ਸਰਕਾਰੀ ਕੰਮਕਾਰ ਕਰਦਾ ਹੈ। ਇਹ ਸ਼ਖਸ ਆਪਣੇ ਸਾਥੀਆਂ ਲਈ ਔਰਤਾਂ ਨੂੰ ਦੋਸਤੀ ਦੀ ਪੇਸ਼ਕਸ਼ ਵੀ ਕਰਦਾ ਹੈ। ਹਾਲਾਂਕਿ ਇਸ ਦੀ ਉਮਰ 60 ਸਾਲ ਤੋਂ ਉਪਰ ਹੈ, ਇਸ ਦੇ ਬਾਵਜੂਦ ਇਸ ਨੂੰ ਆਪਣੀ ਕੁੜੀ ਦੀ ਉਮਰ ਬਰਾਬਰ ਔਰਤ ਨਾਲ ਅਜਿਹੀਆਂ ਗੱਲਾਂ ਕਰਦੇ ਨੂੰ ਸ਼ਰਮ ਨਹੀਂ ਆਉਂਦੀ। ਇਸ ਦੀ ਕਰਤੂਤ ਨੇ ਪੰਜਾਬ ਪੁਲਸ ਦੀ ਵਰਦੀ ਉਪਰ ਇਕ ਵਾਰ ਮੁੜ ਦਾਗ਼ ਲਗਾਉਣ ਦਾ ਕੰਮ ਕੀਤਾ ਹੈ। ਖੰਨਾ ਦੀ ਰਹਿਣ ਵਾਲੀ ਇਕ ਔਰਤ ਨੇ ਇਸ ਸੇਵਾ-ਮੁਕਤ ਏਐੱਸਆਈ ਦੀ ਕਾਲ ਰਿਕਾਰਡਿੰਗ ਸੁਣਾਈ, ਜਿਸ ਨੂੰ ਸੁਣ ਕੇ ਹਰ ਕੋਈ ਇਸ ਨੂੰ ਲਾਹਨਤਾਂ ਪਾਵੇਗਾ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਂ ਦਾ ਫੁੱਟਿਆ ਗੁੱਸਾ, ਭਾਵੁਕ ਹੁੰਦਿਆਂ ਕਹੀਆਂ ਇਹ ਗੱਲਾਂ

ਮਾਮਲਾ ਇਹ ਸੀ ਕਿ ਸਿਟੀ ਥਾਣਾ-2 ਦੀ ਪੁਲਸ ਨੇ ਔਰਤ ਦੇ ਪਤੀ ਨੂੰ ਚੌਲ ਚੋਰੀ ਦੇ ਕੇਸ 'ਚ ਗ੍ਰਿਫ਼ਤਾਰ ਕੀਤਾ ਸੀ। ਪਤੀ ਦਾ ਮੋਟਰਸਾਈਕਲ ਕੇਸ 'ਚ ਨਾ ਪਾਉਣ ਲਈ ਔਰਤ ਕੋਲੋਂ ਰਿਸ਼ਵਤ ਮੰਗੀ ਗਈ। ਕੋਠੀਆਂ 'ਚ ਸਫ਼ਾਈ ਦਾ ਕੰਮ ਕਰਨ ਵਾਲੀ ਇਸ ਗਰੀਬ ਔਰਤ ਨੇ ਜਦੋਂ ਰਿਸ਼ਵਤ ਦੇ 5 ਹਜ਼ਾਰ ਰੁਪਏ ਦੇਣ ਤੋਂ ਇਨਕਾਰ ਕੀਤਾ ਤਾਂ ਉਲਟਾ ਉਸ ਨੂੰ ਦੋਸਤੀ ਕਰਨ ਦੀ ਪੇਸ਼ਕਸ਼ ਕੀਤੀ ਗਈ।

ਇਹ ਵੀ ਪੜ੍ਹੋ : ਨਵ-ਨਿਰਮਾਣ ਮੰਦਰ ਦਾ ਡਿੱਗਾ ਲੈਂਟਰ, ਅੱਧੀ ਦਰਜਨ ਦੇ ਕਰੀਬ ਮਜ਼ਦੂਰ ਜ਼ਖਮੀ

ਦੂਜੇ ਪਾਸੇ ਪੁਲਸ ਮਹਿਕਮੇ ਦੀ ਗੱਲ ਕਰੀਏ ਤਾਂ ਇਹ ਵੀ ਆਪਣਿਆਂ ਦੀ ਮਦਦ ਕਰਦੇ ਹੀ ਦਿਖਾਈ ਦੇ ਰਹੇ ਹਨ। ਡੀਐੱਸਪੀ ਵਿਲੀਅਮ ਜੇਜੀ ਨੇ ਕਿਹਾ ਕਿ ਅਜੇ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ, ਨਾ ਹੀ ਵੀਡਿਓ ਮਿਲੀ ਹੈ, ਜੇਕਰ ਕੋਈ ਸ਼ਿਕਾਇਤ ਆਵੇਗੀ ਤਾਂ ਜਾਂਚ ਕੀਤੀ ਜਾਵੇਗੀ। ਇਸ ਜਨਾਬ ਨੇ ਤਾਂ ਬਿਨਾਂ ਜਾਂਚ ਤੋਂ ਇਹ ਵੀ ਕਹਿ ਦਿੱਤਾ ਕਿ ਇਹ ਸਿਆਸੀ ਮਾਮਲਾ ਵੀ ਹੀ ਸਕਦਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News