ਪੰਜਾਬ 'ਚ ਪਹਿਲੀ ਵਾਰ ਇਕੱਲਿਆਂ ਲੋਕ ਸਭਾ ਚੋਣ ਲੜੀ ਭਾਜਪਾ ਲਈ ਕਿਵੇਂ ਰਿਹਾ ਲੋਕਾਂ ਦਾ ਹੁੰਗਾਰਾ

06/26/2022 10:12:56 PM

ਸੰਗਰੂਰ : ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਵਿੱਚ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ 'ਆਪ' ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ ਹਰਾ ਕੇ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਹਨ ਪਰ ਹਲਕਾ ਸੰਗਰੂਰ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਸਿਮਰਨਜੀਤ ਮਾਨ 1989 'ਚ ਤਰਨਤਾਰਨ ਤੋਂ ਅਤੇ 1999 'ਚ ਸੰਗਰੂਰ ਤੋਂ ਸੰਸਦ ਮੈਂਬਰ ਵਜੋਂ ਜਾ ਚੁੱਕੇ ਹਨ। 2 ਵਾਰ ਸਾਂਸਦ ਰਹਿਣ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਹੁਣ ਤੀਜੀ ਵਾਰ ਲੋਕ ਸਭਾ ਦੀਆਂ ਪੌੜੀਆਂ ਚੜ੍ਹਨ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸੰਗਰੂਰ ਦੇ ਲੋਕਾਂ ਨੇ 2,53,154 ਵੋਟਾਂ ਦੇ ਕੇ ਜਿਤਾਇਆ, ਜਦਕਿ 'ਆਪ' ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ 2,47,332 ਵੋਟਾਂ ਹਾਸਲ ਹੋਈਆਂ। ਕਾਂਗਰਸ ਦੇ ਉਮੀਦਵਾਰ ਨੂੰ ਦਲਵੀਰ ਸਿੰਘ ਗੋਲਡੀ ਨੂੰ 79,668 ਵੋਟਾਂ, ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ 66,298 ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ 44,428 ਵੋਟਾਂ ਮਿਲੀਆਂ ਹਨ। ਇਨ੍ਹਾਂ 3 ਉਮੀਦਵਾਰਾਂ ਸਮੇਤ 14 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ।

ਇਹ ਵੀ ਪੜ੍ਹੋ : ਮੂਸੇਵਾਲਾ ਦੇ ਗਾਣੇ 'ਤੇ ਲੱਗੀ ਪਾਬੰਦੀ, ਉਥੇ ਸੰਗਰੂਰ ਵਾਸੀਆਂ ਨੇ ਸਿਮਰਨਜੀਤ ਮਾਨ ਦੇ ਹੱਕ 'ਚ ਦਿੱਤਾ ਫਤਵਾ, ਪੜ੍ਹੋ TOP 10

ਪੰਜਾਬ 'ਚ ਜੇਕਰ ਭਾਜਪਾ ਦੀ ਗੱਲ ਕਰੀਏ ਤਾਂ ਪਹਿਲਾਂ ਭਾਜਪਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮਿਲ ਕੇ ਚੋਣਾਂ ਲੜਦੀ ਆਈ ਹੈ। ਇਹ ਪਹਿਲੀ ਵਾਰ ਸੀ ਜਦੋਂ ਭਾਜਪਾ ਨੇ ਇਕੱਲਿਆਂ ਸੰਗਰੂਰ ਲੋਕ ਸਭਾ ਚੋਣ ਲੜੀ ਤੇ ਚੌਥੇ ਨੰਬਰ 'ਤੇ ਰਹੀ। ਹਾਲ ਹੀ ਹੋਈਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੇ 2 ਉਮੀਦਵਾਰਾਂ ਨੇ ਜਿੱਤ ਦਰਜ ਕੀਤੀ। ਇਸ ਜ਼ਿਮਨੀ ਚੋਣ ਦੌਰਾਨ ਬੇਸ਼ੱਕ ਭਾਜਪਾ ਦੇ ਕਿਸੇ ਵੀ ਵੱਡੇ ਆਗੂ ਨੇ ਪ੍ਰਚਾਰ ਨਹੀਂ ਕੀਤਾ ਤੇ ਨਾ ਕੋਈ ਵੱਡਾ ਮੁੱਦਾ ਚੁੱਕਿਆ ਪਰ ਫਿਰ ਵੀ ਭਾਜਪਾ ਦਾ ਵੋਟ ਫ਼ੀਸਦੀ ਪਹਿਲਾਂ ਨਾਲੋਂ ਕਾਫੀ ਵਧਿਆ ਹੈ। ਕਾਂਗਰਸ ਦੇ ਕਈ ਸਿਰਕੱਢ ਆਗੂ ਭਾਜਪਾ 'ਚ ਸ਼ਾਮਲ ਹੋਣ ਨਾਲ ਵੀ ਇਸ ਦਾ ਵੋਟ ਬੈਂਕ ਵਧਿਆ ਲੱਗ ਰਿਹਾ ਹੈ। ਇਨ੍ਹਾਂ ਚੋਣਾਂ 'ਚ ਭਾਜਪਾ ਨੇ ਅਕਾਲੀ ਦਲ ਨੂੰ ਪਿੱਛੇ ਛੱਡ ਦਿੱਤਾ ਹੈ। ਚੋਣ ਨਤੀਜਿਆਂ ਦੇ ਐਲਾਨ ਤੋਂ ਪਹਿਲਾਂ ਹੀ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਕਿਹਾ ਸੀ ਕਿ ਚੋਣਾਂ 'ਚ ਜਨਤਾ ਦਾ ਫਤਵਾ ਸਿਰ ਮੱਥੇ ’ਤੇ ਹੈ। ਢਿੱਲੋਂ ਨੇ ਆਖਿਆ ਕਿ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਆਪਣੇ ਚੋਣ ਨਿਸ਼ਾਨ ’ਤੇ ਇਥੋਂ ਲੜੀ ਹੈ। ਭਾਜਪਾ ਲਈ ਇਹ ਰੇਗਿਸਤਾਨ ਸੀ ਜਿਸ ਵਿੱਚ ਅੱਜ ਕਮਲ ਦਾ ਫੁੱਲ ਖਿੜ ਗਿਆ ਹੈ। ਭਾਜਪਾ ਨੇ ਅੱਜ ਸ਼ਾਨਦਾਰ ਨੀਂਹ ਪੱਥਰ ਰੱਖ ਦਿੱਤਾ ਹੈ, ਇਸ ਤੋਂ ਸਾਫ਼ ਹੋ ਗਿਆ ਹੈ ਕਿ 2024 ਅਤੇ 2027 'ਚ ਭਾਰਤੀ ਜਨਤਾ ਪਾਰਟੀ ਦਾ ਹੀ ਰਾਜ ਹੋਵੇਗਾ।

ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਵੱਡਾ ਐਕਸ਼ਨ, PSPCL ਵੱਲੋਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ 4 ਕਰਮਚਾਰੀ ਮੁਅੱਤਲ

ਭਾਜਪਾ ਆਗੂ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਭਾਜਪਾ ਨੂੰ ਸੰਗਰੂਰ ਦੇ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ ਅਤੇ ਵੱਡੀ ਪੱਧਰ 'ਤੇ ਵੋਟਾਂ ਪਈਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਪਹਿਲੀ ਵਾਰ ਸੰਗਰੂਰ ਤੋਂ ਲੋਕ ਸਭਾ ਚੋਣ ਲੜੀ ਤੇ ਪੰਜਾਬ ਵਿੱਚ ਹੁਣ ਭਾਜਪਾ ਲਗਾਤਾਰ ਪੈਰ ਪਸਾਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਅਗਲਾ ਸਮਾਂ ਪੰਜਾਬ ਵਿੱਚ ਭਾਜਪਾ ਦਾ ਹੋਵੇਗਾ, ਜਦੋਂ ਸਿਰਫ਼ ਭਾਜਪਾ ਹੀ ਰਹੇਗੀ। ਭਾਵੇਂ ਕਿ ਇਸ ਵਿੱਚ 4 ਜਾਂ 5 ਸਾਲ ਲੱਗ ਸਕਦੇ ਹਨ ਪਰ ਪਰ ਅਸੀਂ ਲਗਾਤਾਰ ਵਿਸਤਾਰ ਕਰ ਰਹੇ ਹਾਂ। 

ਲੋਕ ਸਭਾ ਹਲਕਾ ਸੰਗਰੂਰ ਦੇ 9 ਵਿਧਾਨ ਸਭਾ ਹਲਕਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ-

ਸੰਗਰੂਰ (ਆਪ ਦੀ ਲੀਡ 2492 ਵੋਟਾਂ)

ਗੁਰਮੇਲ ਸਿੰਘ (ਆਪ)- 30295

ਸਿਮਰਨਜੀਤ ਸਿੰਘ ਮਾਨ- 27803

ਗੋਲਡੀ (ਕਾਂਗਰਸ)- 12156

ਕੇਵਲ ਸਿੰਘ ਢਿੱਲੋਂ (ਭਾਜਪਾ)- 9748

ਕਮਲਦੀਪ ਕੌਰ ਰਾਜੋਆਣਾ (ਅਕਾਲੀ)- 3795

ਧੂਰੀ (ਆਪ ਦੀ ਲੀਡ 12036 ਵੋਟਾਂ)

ਗੁਰਮੇਲ ਸਿੰਘ (ਆਪ)- 33160

ਸਿਮਰਨਜੀਤ ਸਿੰਘ ਮਾਨ- 21124

ਗੋਲਡੀ (ਕਾਂਗਰਸ)- 13088

ਕੇਵਲ ਸਿੰਘ ਢਿੱਲੋਂ (ਭਾਜਪਾ)- 6549

 ਕਮਲਦੀਪ ਕੌਰ ਰਾਜੋਆਣਾ (ਅਕਾਲੀ)- 3348

ਇਹ ਵੀ ਪੜ੍ਹੋ : ਸਰਬਜੀਤ ਦੀ ਭੈਣ ਦਲਬੀਰ ਕੌਰ ਦਾ ਹੋਇਆ ਅੰਤਿਮ ਸੰਸਕਾਰ, ਪਹੁੰਚੇ ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ

ਸੁਨਾਮ (ਆਪ ਦੀ ਲੀਡ 1483 ਵੋਟਾਂ)

ਗੁਰਮੇਲ ਸਿੰਘ (ਆਪ)- 36012

ਸਿਮਰਨਜੀਤ ਸਿੰਘ ਮਾਨ- 34529

ਢਿੱਲੋਂ (ਭਾਜਪਾ)- 7822

ਗੋਲਡੀ (ਕਾਂਗਰਸ)- 6173

ਰਾਜੋਆਣਾ (ਅਕਾਲੀ)- 5673

ਦਿੜ੍ਹਬਾ (ਸਿਮਰਨਜੀਤ ਮਾਨ ਦੀ ਲੀਡ 7553 ਵੋਟਾਂ)

ਸਿਮਰਨਜੀਤ ਸਿੰਘ ਮਾਨ- 37226

ਗੁਰਮੇਲ ਸਿੰਘ (ਆਪ)- 29673

ਕਮਲਦੀਪ ਕੌਰ ਰਾਜੋਆਣਾ (ਅਕਾਲੀ)- 5719

ਦਲਵੀਰ ਸਿੰਘ ਗੋਲਡੀ (ਕਾਂਗਰਸ)- 5122

ਕੇਵਲ ਸਿੰਘ ਢਿੱਲੋਂ (ਭਾਜਪਾ)- 4873

ਇਹ ਵੀ ਪੜ੍ਹੋ : ਸੰਗਰੂਰ ਲੋਕ ਸਭਾ ਉਪ ਚੋਣ ਲਈ ਹਲਕੇ ਦੇ 48.89 ਫ਼ੀਸਦੀ ਮਰਦ ਤੇ 41.26 ਫ਼ੀਸਦੀ ਔਰਤ ਵੋਟਰਾਂ ਨੇ ਪਾਈ ਵੋਟ

ਲਹਿਰਾਗਾਗਾ (ਆਪ ਦੀ ਲੀਡ 2790 ਵੋਟਾਂ)

ਗੁਰਮੇਲ ਸਿੰਘ (ਆਪ)- 26139

ਸਿਮਰਨਜੀਤ ਸਿੰਘ ਮਾਨ- 23349

ਕੇਵਲ ਸਿੰਘ ਢਿੱਲੋਂ (ਭਾਜਪਾ)- 9909

ਦਲਵੀਰ ਸਿੰਘ ਗੋਲਡੀ (ਕਾਂਗਰਸ)- 6957

ਕਮਲਦੀਪ ਕੌਰ ਰਾਜੋਆਣਾ (ਅਕਾਲੀ)- 5100

ਬਰਨਾਲਾ (ਸਿਮਰਨਜੀਤ ਮਾਨ ਦੀ ਲੀਡ 2295 ਵੋਟਾਂ)

ਸਿਮਰਨਜੀਤ ਸਿੰਘ ਮਾਨ- 25722

ਗੁਰਮੇਲ ਸਿੰਘ (ਆਪ)- 23427

ਕੇਵਲ ਸਿੰਘ ਢਿੱਲੋਂ (ਭਾਜਪਾ)- 13252

ਦਲਵੀਰ ਸਿੰਘ ਗੋਲਡੀ (ਕਾਂਗਰਸ)- 7133

ਕਮਲਦੀਪ ਕੌਰ ਰਾਜੋਆਣਾ (ਅਕਾਲੀ)- 4670

ਭਦੌੜ (ਸਿਮਰਨਜੀਤ ਮਾਨ ਦੀ ਲੀਡ 7125 ਵੋਟਾਂ)

ਸਿਮਰਨਜੀਤ ਸਿੰਘ ਮਾਨ- 27628

ਗੁਰਮੇਲ ਸਿੰਘ (ਆਪ)- 20503

ਦਲਵੀਰ ਸਿੰਘ ਗੋਲਡੀ (ਕਾਂਗਰਸ)- 8045

ਕਮਲਦੀਪ ਕੌਰ ਰਾਜੋਆਣਾ (ਅਕਾਲੀ)- 6062

ਢਿੱਲੋਂ (ਭਾਜਪਾ)- 5338

ਮਹਿਲ ਕਲਾਂ (ਆਪ ਦੀ ਲੀਡ 203 ਵੋਟਾਂ)

ਗੁਰਮੇਲ ਸਿੰਘ (ਆਪ)- 25217

ਸਿਮਰਨਜੀਤ ਸਿੰਘ ਮਾਨ- 25014

ਦਲਵੀਰ ਸਿੰਘ ਗੋਲਡੀ (ਕਾਂਗਰਸ)- 7822

ਕਮਲਦੀਪ ਕੌਰ ਰਾਜੋਆਣਾ (ਅਕਾਲੀ)- 6383

ਕੇਵਲ ਸਿੰਘ ਢਿੱਲੋਂ (ਭਾਜਪਾ)- 3268

ਮਾਲਰੇਕੋਟਲਾ (ਸਿਮਰਨਜੀਤ ਮਾਨ ਦੀ ਲੀਡ 8101 ਵੋਟਾਂ)

ਸਿਮਰਨਜੀਤ ਸਿੰਘ ਮਾਨ- 30503

ਗੁਰਮੇਲ ਸਿੰਘ (ਆਪ)- 22402

ਦਲਵੀਰ ਸਿੰਘ ਗੋਲਡੀ (ਕਾਂਗਰਸ)- 13030

ਕੇਵਲ ਸਿੰਘ ਢਿੱਲੋਂ (ਭਾਜਪਾ)- 5412

ਕਮਲਦੀਪ ਕੌਰ ਰਾਜੋਆਣਾ (ਅਕਾਲੀ)- 3543

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ


Mukesh

Content Editor

Related News